ਨੌਜਵਾਨ ਲੜਕੇ ਨੇ ਕੀਤਾ ਰਿਸ਼ਤਿਆਂ ਨੂੰ ਸ਼ਰਮਸਾਰ,ਮਾਮੇ ਦੀ ਕੁੜੀ ਨਾਲ ਹੀ ਕਰ ਦਿੱਤਾ ਗਲਤ ਕੰਮ

Uncategorized

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਯਕੀਨ ਹੋ ਜਾਵੇਗਾ ਕਿ ਘੋਰ ਕਲਯੁਗ ਸ਼ੁਰੂ ਹੋ ਗਿਆ ਹੈ ਕਿਉਂਕਿ ਤਰਨਤਾਰਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਪਹਿਲਾਂ ਇਕ ਲੜਕਾ ਆਪਣੇ ਮਾਮੇ ਦੀ ਧੀ ਨੂੰ ਘਰੋਂ ਭਜਾ ਕੇ ਲੈ ਗਿਆ ਸੀ ਅਤੇ ਬਾਅਦ ਵਿੱਚ ਜਦੋਂ ਉਹ ਫੜੇ ਗਏ ਉਸ ਤੋਂ ਬਾਅਦ ਉਸ ਨੇ ਘਰ ਆ ਕੇ ਫਾਹਾ ਲੈ ਲਿਆ ਅਤੇ ਆਤਮਹੱਤਿਆ ਕਰ ਲਈ। ਮ੍ਰਿਤਕ ਲੜਕੇ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਲੜਕੇ ਨੂੰ ਉਸਦੇ ਨਾਨਕੇ ਘਰ ਕੰਮ ਸਿਖਾਉਣ ਲਈ ਭੇਜਿਆ ਸੀ। ਜਿੱਥੇ ਕਿ ਉਹ ਇੱਕ ਦੁਕਾਨ ਉੱਤੇ ਕੰਮ ਸਿੱਖਦਾ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦਾ ਲੜਕਾ ਤਾਂ ਡੇਢ ਮਹੀਨੇ ਤੋਂ ਕੰਮ ਤੇ ਜਾ ਹੀ ਨਹੀਂ ਰਿਹਾ।

ਉਹ ਆਪਣੇ ਨਾਨਕੇ ਘਰ ਵਿੱਚ ਹੀ ਉਸਾਰੀ ਦੇ ਕੰਮ ਕਰਾ ਰਿਹਾ ਹੈ ਉਸ ਤੋਂ ਬਾਅਦ ਉਹ ਲੜਕਾ ਆਪਣੇ ਮਾਮੇ ਦੀ ਧੀ ਨੂੰ ਲੈ ਕੇ ਘਰੋਂ ਭੱਜ ਗਿਆ। ਜਿਸ ਤੋਂ ਬਾਅਦ ਨਾਨਕੇ ਪਰਿਵਾਰ ਨਾਲ ਮਿਲ ਕੇ ਉਹ ਉਨ੍ਹਾਂ ਦੋਨਾਂ ਨੂੰ ਲੱਭਦੇ ਰਹੇ, ਪਰ ਲੜਕੇ ਦੇ ਨਾਨਕੇ ਪਰਿਵਾਰ ਵੱਲੋਂ ਉਨ੍ਹਾਂ ਉੱਤੇ ਹੀ ਪਰਚਾ ਦਰਜ ਕਰਵਾ ਦਿੱਤਾ ਗਿਆ ।ਜਿਸ ਤੋਂ ਬਾਅਦ ਲੜਕੇ ਦਾ ਸਾਰਾ ਪਰਿਵਾਰ ਘਰ ਤੋਂ ਬਾਹਰ ਰਹਿਣ ਲੱਗਿਆ ਵੇਲੇ ਕੁਵੇਲੇ ਆ ਕੇ ਉਹ ਆਪਣੇ ਪਸ਼ੂਆਂ ਨੂੰ ਸਾਂਭਦੇ ਸੀ । ਕੁਝ ਸਮੇਂ ਬਾਅਦ ਦੋਨਾਂ ਨੂੰ ਫੜ ਲਿਆ ਗਿਆ ਅਤੇ ਲੜਕੀ ਨੂੰ ਉਸ ਦੇ ਘਰ ਭੇਜ ਦਿੱਤਾ ਗਿਆ

ਪਰ ਲੜਕਾ ਆਪਣੇ ਮਾਪਿਆਂ ਦੇ ਮੱਥੇ ਨਹੀਂ ਲੱਗਦਾ ਸੀ ।ਹੁਣ ਜਦੋਂ ਉਨ੍ਹਾਂ ਦੇ ਮਾਪਿਆਂ ਨੇ ਪਿਛਲੇ ਦਿਨੀਂ ਘਰ ਆ ਕੇ ਦੇਖਿਆ ਤਾਂ ਉਨ੍ਹਾਂ ਦੇ ਪੁੱਤਰ ਦੇ ਫਾਹਾ ਲੈ ਲਿਆ ਸੀ। ਉੱਥੇ ਹੀ ਉਸ ਨੇ ਇਕ ਸੁਸਾਈਡ ਨੋਟ ਵੀ ਛੱਡਿਆ ਹੈ ਜਿਸ ਵਿੱਚ ਉਸ ਨੇ ਕੁਝ ਵਿਅਕਤੀਆਂ ਦੇ ਨਾਂ ਲਿਖੇ ਹਨ ਜਿਨ੍ਹਾਂ ਕਰਕੇ ਉਸ ਨੇ ਜਾਨ ਦਿੱਤੀ ਹੈ । ਲੜਕੇ ਦੇ ਪਿਤਾ ਦਾ ਕਹਿਣਾ ਹੈ ਕਿ ਲੜਕੇ ਦੇ ਨਾਨਕੇ ਪਰਿਵਾਰ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੀ ਵਜ੍ਹਾ ਨਾਲ ਹੀ ਅੱਜ ਉਸ ਨੇ ਫਾਹਾ ਲਿਆ ਹੈ ਅਤੇ ਨਾਲ ਹੀ ਉਨ੍ਹਾਂ ਉੱਤੇ ਝੂਠੇ ਪਰਚੇ ਦਰਜ ਕਰਵਾਏ ਹਨ । ਦੱਸਦਈਏ ਕਿ ਲੜਕੇ ਦੀ ਭੈਣ ਵੀ ਉਸ ਦੇ ਘਰ ਹੀ ਰਹਿੰਦੀ ਹੈ ਕਿਉਂਕਿ ਉਸ ਦੀ ਭੈਣ ਦਾ ਪਤੀ ਵੀ ਜੇਲ੍ਹ ਵਿੱਚ ਬੰਦ ਹੈ ਉਸ ਨੇ ਦੱਸਿਆ ਕਿ ਉਸ ਦੇ ਮਾਮੇ ਵੱਲੋਂ ਉਨ੍ਹਾਂ ਨੂੰ ਨਾਜਾਇਜ਼ ਤੰਗ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਸ ਦੇ ਮਾਮੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਦੂਜੇ ਪਾਸੇ ਪੁਲਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਸੁਸਾਈਡ ਨੋਟ ਵਿਚ ਜਿਨ੍ਹਾਂ ਦੇ ਵੀ ਨਾਮ ਹਨ ।ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਨਾਲ ਹੀ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕਰਨ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published.