ਦੇਸ਼ ਦੇ ਵਿੱਚ ਨਰਕ ਨਾਲੋਂ ਵੀ ਭੈੜਾ ਹਾਲ, ਕੁੱਤੇ ਖਾ ਰਹੇ ਹਨ ਲਾਸ਼ਾਂ

Uncategorized

ਇਸ ਕੋਰੋਨਾ ਕਾਲ ਵਿਚ ਦੇਸ਼ ਦੇ ਹਾਲਾਤ ਬਹੁਤ ਅਜੀਬ ਹੋ ਚੁੱਕੇ ਹਨ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਸੀ । ਉਹ ਅੱਜਕੱਲ੍ਹ ਆਮ ਦੇਖਣ ਨੂੰ ਮਿਲ ਰਿਹਾ ਹੈ ਜਿਵੇਂ ਕਿ ਪਹਿਲਾਂ ਜਦੋਂ ਕਿਸੇ ਵਿਅਕਤੀ ਦੇ ਘਰ ਵਿੱਚ ਕੋਈ ਬਿਮਾਰ ਹੋ ਜਾਂਦਾ ਸੀ ਤਾਂ ਉਸ ਦਾ ਪਰਿਵਾਰ ਉਸ ਦੇ ਚਾਰੇ ਪਾਸੇ ਉਸ ਦੀ ਦੇਖਭਾਲ ਕਰਨ ਲਈ ਖੜ੍ਹਾ ਹੋ ਜਾਂਦਾ ਸੀ।ਪਰ ਅੱਜ ਇਸ ਕੋਰੋਨਾ ਕਾਲ ਵਿਚ ਜਦੋਂ ਪਤਾ ਲੱਗਦਾ ਹੈ ਕਿ ਵਿਅਕਤੀ ਨੂੰ ਬੀਮਾਰੀ ਹੋ ਗਈ ਹੈ ਤਾਂ ਉਸ ਦੇ ਪਰਿਵਾਰ ਵਾਲੇ ਹੀ ਉਸ ਤੋਂ ਇਸ ਤਰ੍ਹਾਂ ਦੂਰ ਭੱਜਦੇ ਹਨ ਜਿਵੇਂ ਕਿ ਉਹ ਉਸ ਨੂੰ ਜਾਣਦੇ ਹੀ ਨਹੀਂ। ਭਾਵੇਂ ਕਿ ਇਹ ਕੋਰੋਨਾ ਮਾਹਾਵਾਰੀ ਖ਼ਤਰਨਾਕ ਹੈ ਇਕ ਤੋਂ ਦੂਸਰੇ ਨੂੰ ਫੈਲਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣਿਆਂ ਦਾ ਸਾਥ ਛੱਡ ਦੇਈਏ ।

ਅੱਜਕੱਲ੍ਹ ਇਹ ਆਮ ਦੇਖਣ ਨੂੰ ਮਿਲ ਰਿਹਾ ਹੈ ਕਿ ਜਦੋਂ ਕਿਸੇ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਜਾਂਦੀ ਹੈ ਤਾਂ ਉਸ ਦੇ ਘਰ ਵਾਲੇ ਲੋਕ ਉਸ ਤੋਂ ਦੂਰ ਭੱਜਣ ਲੱਗ ਜਾਂਦੇ ਹਨ ਅਸੀਂ ਮੰਨਦੇ ਹਾਂ ਕਿ ਕਰੁਣਾ ਦਾ ਡਰ ਸਭ ਨੂੰ ਹੈ ।ਪਰ ਜੇਕਰ ਕੋਈ ਅਜਿਹਾ ਵਿਅਕਤੀ ਮਿਲਦਾ ਹੈ ਜਿਸਨੂੰ ਕੋਰੋਨਾ ਹੈ ਤਾਂ ਸਾਵਧਾਨੀਆਂ ਵਰਤ ਕੇ ਅਸੀਂ ਉਸ ਦਾ ਧਿਆਨ ਰੱਖ ਸਕਦੇ ਹਾਂ । ਕੁਝ ਅਜਿਹੇ ਮਾਮਲੇ ਵੀ ਦੇਖਣ ਨੂੰ ਮਿਲੇ ਜਿਥੇ ਜਦੋਂ ਕਿਸੇ ਵਿਅਕਤੀ ਦਾ ਹਾਲ ਕੋਈ ਪੁੱਛਣ ਨਹੀਂ ਆਇਆ ਤਾਂ ਉਸ ਤੋਂ ਬਾਅਦ ਆਤਮਹੱਤਿਆ ਵੀ ਕਰ ਲਈ ਗਈ ।ਇਸ ਤੋਂ ਇਲਾਵਾ ਜੇਕਰ ਕੋਰੋਨਾ ਮਰੀਜ਼ ਦੀ ਮੌਤ ਹੋ ਜਾਂਦੀ ਹੈ

ਤਾਂ ਉਸ ਤੋਂ ਬਾਅਦ ਉਸਦੀ ਲਾਸ਼ ਨੂੰ ਵੀ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ ,ਕਿਉਂਕਿ ਕਈ ਪਰਿਵਾਰ ਅਜਿਹੇ ਦੇਖੇ ਗਏ ਹਨ ਜਿਨ੍ਹਾਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਵਿੱਚ ਹੀ ਛੱਡ ਦਿੱਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨਾਲ ਜੋ ਹੋਇਆ ਉਹ ਹੈਰਾਨ ਕਰਨ ਵਾਲਾ ਸੀ ਇਸ ਕੋਰੋਨਾ ਕਾਲ ਵਿੱਚ ਲੋਕ ਬਹੁਤ ਨਿਰਦਈ ਹੋ ਗਏ ਹਨ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲਾਸ਼ਾਂ ਨੂੰ ਲਾਵਾਰਿਸ ਛੱਡ ਦਿੱਤਾ ਜਾਂਦਾ ਹੈ ਜਿੱਥੇ ਕਿ ਉਨ੍ਹਾਂ ਨੂੰ ਕੁੱਤੇ ਨੋਚਦੇ ਹਨ ।

ਇਸ ਤੋਂ ਇਲਾਵਾ ਸਰਕਾਰ ਵੱਲੋਂ ਵੀ ਕੋਈ ਖਾਸ ਪ੍ਰਬੰਧ ਨਹੀਂ ਕੀਤੇ ਜਾ ਰਹੇ ਤਾਂ ਜੋ ਲਾਸ਼ਾਂ ਦਾ ਨਿਪਟਾਰਾ ਕੀਤਾ ਜਾ ਸਕੇ ਇਸ ਲਈ ਕੁਝ ਲੋਕਾਂ ਵੱਲੋਂ ਲਾਸ਼ਾਂ ਨੂੰ ਨਦੀਆਂ ਵਿੱਚ ਵਹਾਇਆ ਜਾ ਰਿਹਾ ਹੈ ।

Leave a Reply

Your email address will not be published. Required fields are marked *