ਨੋਇਡਾ ਪੁਲਸ ਅਤੇ ਦੋ ਬਦਮਾਸ਼ਾਂ ਵਿਚਕਾਰ ਹੋਈ ਖੂਨੀ ਝੜਪ ,ਬਦਮਾਸ਼ਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ

Uncategorized

ਇਕ ਪਾਸੇ ਦੇਸ਼ ਦੀ ਜਨਤਾ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ ਅਤੇ ਦੂਜੇ ਪਾਸੇ ਚੋਰਾਂ ਨੇ ਆਤੰਕ ਮਚਾਇਆ ਹੋਇਆ ਹੈ । ਦੱਸ ਦਈਏ ਕਿ ਨੋਇਡਾ ਚ ਦੋ ਬਦਮਾਸ਼ ਕਾਬੂ ਕੀਤੇ ਗਏ ਹਨ ਜਿਨ੍ਹਾਂ ਨੂੰ ਬੜੀ ਮੁਸ਼ੱਕਤ ਤੋਂ ਬਾਅਦ ਨੋਇਡਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ । ਜਾਣਕਾਰੀ ਮੁਤਾਬਕ ਨੋਇਡਾ ਪੁਲੀਸ ਨੂੰ ਇਨ੍ਹਾਂ ਦੋਨਾਂ ਵਜੂਦ ਬਦਮਾਸ਼ਾਂ ਦੀ ਕਾਫੀ ਲੰਬੇ ਸਮੇਂ ਤੋਂ ਭਾਲ ਸੀ ਜਿਸ ਲਈ ਪੁਲੀਸ ਨੇ ਕਈ ਥਾਵਾਂ ਤੇ ਨਾਕਾਬੰਦੀ ਕੀਤੀ ਹੋਈ ਸੀ , ਸਪੈਸ਼ਲ ਟੀਮਾਂ ਵੀ ਇਨ੍ਹਾਂ ਦੋਨਾਂ ਨੂੰ ਲੱਭਣ ਲਈ ਲੱਗਿਆ ਹੋਇਆ ਸੀ। ਪਰ ਪਿਛਲੇ ਦਿਨੀਂ ਇਨ੍ਹਾਂ ਦੋਨਾਂ ਨੂੰ ਨੋਇਡਾ ਵਿਚ ਦੇਖਿਆ ਗਿਆ ।

ਜਿੱਥੇ ਪੁਲੀਸ ਨੂੰ ਇਕ ਆਟੋ ਤੇ ਸ਼ੱਕ ਹੋਇਆ ਕਿ ਇਸ ਆਟੋ ਵਿੱਚ ਇਹ ਦੋਨੋਂ ਹੋ ਸਕਦੇ ਹਨ ਜਿਸ ਤੋਂ ਬਾਅਦ ਪੁਲੀਸ ਦੁਆਰਾ ਇਸ ਆਟੋ ਦੀ ਘੇਰਾਬੰਦੀ ਕੀਤੀ ਗਈ ਅਤੇ ਇਸ ਦੌਰਾਨ ਇਨ੍ਹਾਂ ਬਦਮਾਸ਼ਾਂ ਨੂੰ ਫੜਿਆ ਗਿਆ । ਦੱਸ ਦਈਏ ਕਿ ਇਨ੍ਹਾਂ ਵਿੱਚੋਂ ਇੱਕ ਦਾ ਨਾਂ ਦਿਲ ਸ਼ਾਨ ਅਤੇ ਦੂਸਰੇ ਦਾ ਨਾਂ ਸਲਮਾਨ ਹੈ ।ਦੋਨਾਂ ਨੇ ਬਹੁਤ ਵਾਰ ਨੋਇਡਾ ਸ਼ਹਿਰ ਵਿਚ ਚੋਰੀਆਂ ਨੂੰ ਅੰਜਾਮ ਦਿੱਤਾ ਹੈ ਅਤੇ ਹੋਰ ਵੀ ਵਾਰਦਾਤਾਂ ਕਰਦੇ ਰਹਿੰਦੇ ਹਨ ।ਜਿਸ ਵਾਸਤੇ ਪੁਲੀਸ ਨੂੰ ਇਨ੍ਹਾਂ ਦੀ ਭਾਲ ਸੀ ਜਦੋਂ ਪੁਲੀਸ ਨੇ ਨੇ ਇਨ੍ਹਾਂ ਨੂੰ ਹਿਰਾਸਤ ਵਿੱਚ ਲੈਣਾ ਚਾਹਿਆ ਤਾਂ ਉਸ ਸਮੇਂ ਵੀ ਇਨ੍ਹਾਂ ਦੋਨਾਂ ਦੁਬਾਰਾ ਪੁਲਸ ਉਤੇ ਫਾਈਰਿੰਗ ਕੀਤੀ ਗਈ।

ਜਿਸ ਦੌਰਾਨ ਦੋ ਪੁਲੀਸ ਕਰਮੀ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਸਕੇ ।ਪਰ ਕਾਫੀ ਮੁਸ਼ੱਕਤ ਤੋਂ ਬਾਅਦ ਪੁਲੀਸ ਦੁਬਾਰਾ ਇਨ੍ਹਾਂ ਦੋਨਾਂ ਨੂੰ ਕਾਬੂ ਕਰ ਲਿਆ ਗਿਆ। ਜਿਸ ਤੋਂ ਬਾਅਦ ਇਨ੍ਹਾਂ ਕੋਲੋਂ ਚਾਰ ਮੋਬਾਇਲ ਅਤੇ ਇਕ ਅਸਲਾ ਵੀ ਮਿਲਿਆ ਹੈ ।ਹੁਣ ਨੋਇਡਾ ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਦੋਨਾਂ ਤੋਂ ਚੰਗੀ ਤਰ੍ਹਾਂ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਲੋਕਾਂ ਨੇ ਕਿੱਥੇ ਕਿੱਥੇ ਚੋਰੀਆਂ ਕੀਤੀਆਂ ਹਨ ਜਾਂ ਕਿਸੇ ਹੋਰ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਤੋਂ ਇਲਾਵਾ ਜੇਕਰ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਵੱਲੋਂ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਹੈ ਤਾਂ ਉਹ ਵੀ ਸਾਹਮਣੇ ਆਉਣਾ ਚਾਹੀਦਾ ਹੈ ਕਿਉਂਕਿ ਹੋ ਸਕਦਾ ਹੈ, ਇਨ੍ਹਾਂ ਦੇ ਕੁਝ ਹੋਰ ਸਾਥੀ ਵੀ ਹੋਣ ਜੋ ਸ਼ਹਿਰ ਵਿਚ ਕਿਤੇ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ ।

ਸੋ ਨੋਇਡਾ ਪੁਲਿਸ ਵੱਲੋਂ ਇਹ ਇਨ੍ਹਾਂ ਬਦਮਾਸ਼ਾਂ ਨੂੰ ਫੜ੍ਹਨ ਲਈ ਆਪਣੀ ਵੱਡੀ ਕਾਮਯਾਬੀ ਦੱਸੀ ਜਾ ਰਹੀ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਉਹ ਇਨ੍ਹਾਂ ਦੋਨਾਂ ਦੀ ਭਾਲ ਕਰ ਰਹੇ ਸੀ ।

Leave a Reply

Your email address will not be published.