ਪੰਜਾਬ ਦੇ ਨੌਜਵਾਨਾਂ ਦਾ ਹੋਇਆ ਬੇੜਾ ਗਰਕ ,ਆਪਣਿਆਂ ਨੂੰ ਹੀ ਬਣਾ ਰਹੇ ਨੇ ਸ਼ਿਕਾਰ

Uncategorized

ਅੱਜਕੱਲ੍ਹ ਲੁੱਟਾਂ ਖੋਹਾਂ ਦੇ ਮਾਮਲੇ ਬਹੁਤ ਵਧਦੇ ਜਾ ਰਹੇ ਹਨ ਭਾਵੇਂ ਕਿ ਸ਼ਹਿਰਾਂ ਵਿੱਚ ਪੁਲੀਸ ਤਾਇਨਾਤ ਰਹਿੰਦੀ ਹੈ ਪਰ ਫਿਰ ਵੀ ਇਨ੍ਹਾਂ ਚੋਰਾਂ ਨੂੰ ਕਿਸੇ ਦਾ ਡਰ ਨਹੀਂ ਹੈ। ਬੇਖ਼ੌਫ਼ ਘੁੰਮਦੇ ਇਨ੍ਹਾਂ ਚੋਰਾਂ ਨੂੰ ਕਿਸੇ ਦਾ ਡਰ ਨਾ ਹੋਣ ਕਾਰਨ ਇਹ ਕਿਸੇ ਦਾ ਵੀ ਪਰਸ ,ਮੋਬਾਇਲ ਜਾਂ ਕੀਮਤੀ ਸਾਮਾਨ ਚੋਰੀ ਕਰ ਲੈਂਦੇ ਹਨ ਅਤੇ ਜ਼ਿਆਦਾਤਰ ਇੱਥੇ ਮਹਿਲਾਵਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ।ਕਿਉਂ ਕੇ ਚੋਰਾਂ ਨੂੰ ਪਤਾ ਹੈ ਕਿ ਮਹਿਲਾਵਾਂ ਉਨ੍ਹਾਂ ਨੂੰ ਛੇਤੀ ਫੜ ਨਹੀਂ ਸਕਦੀਆਂ। ਇਸ ਲਈ ਜਿੱਥੇ ਵੀ ਉਨ੍ਹਾਂ ਨੂੰ ਕੋਈ ਮਹਿਲਾ ਇਕੱਲੀ ਦਿੱਸਦੀ ਹੈ ਤਾਂ ਉਸ ਦਾ ਮੋਬਾਇਲ ਪਰਸ ਚੋਰੀ ਕਰ ਲਿਆ ਜਾਂਦਾ ਹੈ ।ਪਿਛਲੇ ਦਿਨੀਂ ਵੀ ਇਕ ਘਟਨਾ ਸਾਹਮਣੇ ਆਈ ਸੀ ਜਿਸ ਵਿੱਚ ਇੱਕ ਲੜਕੀ ਦਾ ਮੋਬਾਇਲ ਖੋਹਿਆ ਗਿਆ ਸੀ

ਪਰ ਇਕ ਲੜਕੇ ਦੀ ਮੱਦਦ ਨਾਲ ਉਸ ਨੇ ਚੋਰ ਨੂੰ ਫੜ ਲਿਆ ਸੀ। ਇਸੇ ਤਰ੍ਹਾਂ ਦੀ ਇੱਕ ਘਟਨਾ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਇਕ ਗਲੀ ਵਿਚ ਇਕ ਮਹਿਲਾ ਜਾ ਰਹੀ ਸੀ ਜਿਸ ਦੇ ਕੰਨ ਨੂੰ ਫੋਨ ਲੱਗਿਆ ਹੋਇਆ ਸੀ, ਉਹ ਆਪਣੀਆਂ ਗੱਲਾਂ ਵਿੱਚ ਰੁੱਝੀ ਹੋਈ ਸੀ ਜਿਸ ਕਾਰਨ ਉਸ ਦਾ ਕੋਈ ਧਿਆਨ ਨਹੀਂ ਸੀ ਕਿ ਉਸ ਦੇ ਆਸ ਪਾਸ ਕੌਣ ਆ ਰਿਹਾ ਹੈ ,ਇੰਨੇ ਨੂੰ ਪਿੱਛੋਂ ਇਕ ਮੋਟਰਸਾਈਕਲ ਤੇ ਸਵਾਰ ਲੜਕਾ ਆਉਂਦਾ ਹੈ ਜੋ ਉਸ ਮਹਿਲਾ ਦਾ ਫੋਨ ਖੋਹ ਕੇ ਫ਼ਰਾਰ ਹੋ ਜਾਂਦਾ ਹੈ।

ਦੱਸਦਈਏ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ।ਜਿਸ ਤੋਂ ਬਾਅਦ ਪੁਲੀਸ ਨੂੰ ਇਸ ਚੋਰ ਨੂੰ ਲੱਭਣ ਵਿਚ ਆਸਾਨੀ ਹੋਵੇਗੀ ,ਕਿਉਂਕਿ ਸੀਸੀਟੀਵੀ ਕੈਮਰੇ ਵਿੱਚ ਇਸ ਲਡ਼ਕੇ ਦੇ ਮੋਟਰਸਾਈਕਲ ਦਾ ਨੰਬਰ ਵੀ ਦਿਖ ਰਿਹਾ ਹੈ ਇਸ ਤੋਂ ਇਲਾਵਾ ਇਸ ਲੜਕੇ ਨੇ ਆਪਣੇ ਮੂੰਹ ਤੇ ਕੋਈ ਕੱਪੜਾ ਜਾਂ ਮਾਸਕ ਨਹੀਂ ਪਾਇਆ ਹੋਇਆ ਸੀ ਜਿਸ ਕਾਰਨ ਇਸ ਦਾ ਚਿਹਰਾ ਵੀ ਸਾਫ ਸਾਫ ਦਿਖ ਰਿਹਾ ਹੈ ਸੋ ।ਪੁਲੀਸ ਇਸ ਲੜਕੇ ਨੂੰ ਲੱਭਣ ਵਿਚ ਲੱਗੀ ਹੋਈ ਹੈ। ਸੋ ਅਜਿਹੀਆਂ ਘਟਨਾਵਾਂ ਨੂੰ ਦੇਖਣ ਤੋਂ ਬਾਅਦ ਸਵਾਲ ਇਹ ਉੱਠਦੇ ਹਨ ਕਿ ਪੰਜਾਬ ਦੇ ਇੰਨੇ ਮਾੜੇ ਹਾਲ ਹੋ ਚੁੱਕੇ ਹਨ ਕਿ ਲੋਕਾਂ ਨੂੰ ਹਰ ਦਿਨ ਚੋਰੀ ਕਰਨੀ ਪੈ ਰਹੀ ਹੈ ਕਿਉਂਕਿ ਜੇਕਰ ਪੰਜਾਬ ਦੇ ਨੌਜਵਾਨਾਂ ਕੋਈ ਕੰਮ ਧੰਦਾ ਹੋਵੇ

ਤਾਂ ਉਨ੍ਹਾਂ ਨੂੰ ਅਜਿਹਾ ਕਰਨ ਦੀ ਲੋੜ ਨਾ ਹੋਵੇ। ਕੈਪਟਨ ਸਰਕਾਰ ਵਲੋਂ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਇੱਥੇ ਲੱਗਦਾ ਹੈ ਕਿ ਹੁਣ ਘਰ ਘਰ ਵਿੱਚ ਚੋਰ ਜ਼ਰੂਰ ਹੋ ਜਾਵੇਗਾ । ਕਿਉਂਕਿ ਜਿਸ ਤਰ੍ਹਾਂ ਸਰਕਾਰ ਫ਼ੈਸਲੇ ਲੈ ਰਹੀ ਹੈ ਉਸ ਤਰੀਕੇ ਨਾਲ ਪੰਜਾਬ ਵਿੱਚ ਭੁੱਖਮਰੀ ਵਧ ਰਹੀ ਹੈ ਲੋਕਾਂ ਕੋਲ ਰੁਜ਼ਗਾਰ ਨਹੀਂ ਰਹਿ ਗਿਆ। ਇਸ ਤੋਂ ਇਲਾਵਾ ਕੋਰੋਨਾ ਕਾਰਨ ਜੋ ਲੋਕ ਡੌਨ ਲਗਾਇਆ ਗਿਆ ਹੈ ਉਸ ਦਾ ਵੀ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ ਕਿਉਂਕਿ ਲੋਕਾਂ ਕੋਲ ਕਮਾਈ ਦਾ ਕੋਈ ਵੀ ਸਾਧਨ ਨਹੀਂ ਰਿਹਾ। ਜੋ ਕਾਰੋਬਾਰ ਉਨ੍ਹਾਂ ਦੇ ਚਲਦੇ ਸੀ ਉਹ ਵੀ ਠੱਪ ਹੋ ਗਏ ਹਨ ਹੁਣ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਵਿੱਚ ਸੁਧਾਰ ਕੀਤਾ ਜਾਵੇ ਨਹੀਂ ਤਾਂ ਆਉਣ ਵਾਲਾ ਸਮਾਂ ਇਸ ਤੋਂ ਵੀ ਭਿਆਨਕ ਹੋਵੇਗਾ ਅਤੇ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਣ ਤੋਂ ਵੀ ਡਰਨਗੇ, ਕਿ ਕਿਤੇ ਉਨ੍ਹਾਂ ਦਾ ਸਾਮਾਨ ਚੋਰੀ ਨਾ ਹੋ ਜਾਵੇ ।

Leave a Reply

Your email address will not be published. Required fields are marked *