ਚੱਲਦੇ ਵਿਆਹ ਵਿੱਚ ਪਈ ਪੁਲਸ ਦੀ ਰੇਡ, ਖਾਣੇ ਵਾਲੀਆਂ ਪਲੇਟਾਂ ਛੱਡਕੰਧਾਂ ਟੱਪ ਟੱਪ ਭੱਜੇ ਬਰਾਤੀ

Uncategorized

ਕੋਰੋਨਾ ਦੇ ਚੱਲਦਿਆਂ ਜਿੱਥੇ ਪੰਜਾਬ ਵਿੱਚ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ।ਉੱਥੇ ਹੀ ਬਹੁਤ ਸਾਰੇ ਲੋਕ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰ ਰਹੇ ਹਨ ।ਅਜਿਹੀਆਂ ਹੀ ਹਦਾਇਤਾਂ ਸਰਕਾਰ ਵੱਲੋਂ ਵਿਆਹਾਂ ਅਤੇ ਭੋਗਾਂ ਦੇ ਲਈ ਕੀਤੀਆਂ ਜਾਂਦੀਆਂ ਹਨ।ਸਰਕਾਰ ਨੇ ਵਿਆਹ ਵਿੱਚ ਸਿਰਫ ਦਸ ਬੰਦਿਆਂ ਨੂੰ ਹੀ ਮਨਜ਼ੂਰੀ ਦਿੱਤੀ ਹੈ।ਅਜਿਹਾ ਹੀ ਕਾਰਨਾਮਾ ਰਾਜਪੁਰਾ ਵਿੱਚ ਵੇਖਣ ਨੂੰ ਮਿਲਿਆ। ਜਿੱਥੇ ਕਿ ਲੜਕੇ ਅਤੇ ਲੜਕੀ ਵਾਲਿਆਂ ਨੇ ਦਸ ਬੰਦਿਆਂ ਦੀ ਪਰਮਿਸ਼ਨ ਲਈ ਹੋਈ ਸੀ।ਪਰ ਉਸ ਵਿਆਹ ਦੇ ਵਿੱਚ ਸੌ ਤੋਂ ਡੇਢ ਸੌ ਦੇ ਕਰੀਬ ਵਿਅਕਤੀ ਸ਼ਾਮਲ ਹੋ ਰਿਹਾ ਸੀ।

ਇਸ ਬਾਰੇ ਪਤਾ ਲੱਗਦੇ ਹੀ ਕਿਸੇ ਵਿਅਕਤੀ ਨੇ ਇਸ ਗੱਲ ਦੀ ਖ਼ਬਰ ਪੁਲੀਸ ਨੂੰ ਦੇ ਦਿੱਤੀ।ਜਿਸ ਤੋਂ ਬਾਅਦ ਪੁਲਸ ਨੇ ਇਸ ਜਗ੍ਹਾ ਉੱਪਰ ਰੇਡ ਮਾਰੀ। ਉਸ ਨੂੰ ਵੇਖ ਕੇ ਵਿਆਹ ਵਿੱਚ ਸ਼ਾਮਲ ਲੋਕ ਆਪਣੀਆਂ ਖਾਣੇ ਵਾਲੀਆਂ ਪਲੇਟਾਂ ਨੂੰ ਉੱਥੇ ਹੀ ਛੱਡ ।ਕੰਧਾਂ ਟੱਪ ਟੱਪ ਕੇ ਭੱਜੇ।ਅਜਿਹੇ ਵਿੱਚ ਹੀ ਪੋਚ ਨੇ ਜਿਨ੍ਹਾਂ ਬਰਾਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਤੀਜੇ ਬਰਾਤੀਆਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਅਤੇ ਪੁਲੀਸ ਦੇ ਨਾਲ ਉਨ੍ਹਾਂ ਵੱਲੋਂ ਹੱਥੋਪਾਈ ਵੀ ਕੀਤੀ ਹੈ।ਇਸ ਤੋਂ ਬਾਅਦ ਪੁਲਸ ਨੇ ਫੜੇ ਗਏ ਲੋਕਾਂ ਦੇ ਖਿਲਾਫ ਅਤੇ ਲਾੜੇ ਅਤੇ ਲਾੜੀ ਦੇ ਪਿਤਾ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ।

ਇਸ ਉੱਪਰ ਪੁਲਿਸ ਵਾਲਿਆਂ   ਦਾ ਕਹਿਣਾ ਹੈ ਕਿ ਲੋਕ ਸਰਕਾਰ ਕੋਲੋਂ ਦਸ ਬੰਦਿਆਂ ਦੀ ਪਰਮੀਸਨ ਲੈ ਕੇ ਇਨ੍ਹਾਂ ਘੱਟ ਕਰ ਲੈਂਦੇ ਹਨ ਜਿਸ ਨਾਲ ਦੂਜੇ ਲੋਕਾਂ ਦੀ ਜ਼ਿੰਦਗੀ ਨੂੰ ਵੀ ਖਤਰਾ ਪਹੁੰਚ ਰਿਹਾ ਹੈ ।ਇਸ ਨਾਲ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਆਪਣੇ ਪ੍ਰੋਗਰਾਮ ਤੋਂ ਜ਼ਰੂਰੀ ਕੁੱਝ ਵੀ ਨਹੀਂ ਹੈ ਉਹ ਲੋਕ ਹਰੇ ਹਰ ਇੱਕ ਵਿਅਕਤੀ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਕੇ ਆਪਣੇ ਪ੍ਰੋਗਰਾਮ ਕਰ ਰਹੇ ਹਨ ।ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਉਹ ਵਿਅਕਤੀਆਂ ਦੀ ਗਿਣਤੀ ਕਰ ਰਹੇ ਹਨ ਜੇਕਰ ਵਿਅਕਤੀਆਂ ਦੀ ਗਿਣਤੀ ਸਰਕਾਰੀ ਹਦਾਇਤਾਂ ਦੇ ਖਿਲਾਫ ਹੋਈ ਤਾਂ ਦੋਵੇਂ ਪਰਿਵਾਰਾਂ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸ ਦੇ ਨਾਲ ਪ੍ਰਸ਼ਾਸਨ ਉੱਪਰ ਵੀ ਕਈ ਸਵਾਲ ਉੱਠਦੇ ਹਨ ਕਿਉਂਕਿ ਪ੍ਰਸ਼ਾਸਨ ਦੀ ਮਨਜ਼ੂਰੀ ਲਏ ਤੋਂ ਬਾਅਦ ਦਿੱਤੀ ਲੋਕ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ ।ਇਸ ਦੇ ਨਾਲ ਪ੍ਰਸ਼ਾਸਨ ਦਾ ਨਿਕੰਮਾਪਣ ਵੀ ਦਿਖਾਈ ਦੇ ਰਿਹਾ ਹੈ ।ਉਸ ਨੂੰ ਚਾਹੀਦਾ ਹੈ ਕਿ ਜਿਸ ਕਿਤੇ ਵੀ ਵਿਆਹ ਦੀ ਕੋਈ ਖੋਜ ਖਬਰ ਮਿਲਦੀ ਹੈ ਉੱਥੇ ਉਨ੍ਹਾਂ ਨੂੰ ਆਪਣਾ ਇਕ ਵਿਅਕਤੀ ਤੈਨਾਤ ਰੱਖਣਾ ਸੀ।

Leave a Reply

Your email address will not be published.