ਐਮ ਏ ਪਾਸ ਇਹ ਨੌਜਵਾਨ ਪਿੰਡ ਪਿੰਡ ਜਾ ਲੀਡਰਾਂ ਦੇ ਖਿਲਾਫ ਦੇ ਰਿਹਾ ਹੋਕਾ,ਪਤਾ ਨਹੀਂ ਕਿੰਨੇ ਲੀਡਰਾਂ ਨੂੰ ਲਾ ਦੇਣਾ ਇਸ ਨੌਜਵਾਨ ਨੇ ਖੂੰਜੇ

Uncategorized

ਲਗਦਾ ਹੈ ਕਿ ਨੌਜਵਾਨਾਂ ਨੂੰ ਹੁਣ ਰਾਜਨੀਤੀ ਸਮਝ ਵਿੱਚ ਆਉਣ ਲੱਗ ਪਈ ਹੈ ,ਇਸੇ ਕਾਰਨ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਵੱਡੇ ਵੱਡੇ ਲੀਡਰ ਉਨ੍ਹਾਂ ਨਾਲ ਕਿਵੇਂ ਧੋਖਾ ਕਰਦੇ ਹਨ ਅਤੇ ਉਨ੍ਹਾਂ ਨੂੰ ਪਿੱਛੇ ਲਗਾ ਕੇ ਆਪਣਾ ਫ਼ਾਇਦਾ ਕੱਢ ਕੇ ਉਨ੍ਹਾਂ ਨੂੰ ਹੀ ਪਛਾੜ ਰਹੇ ਹਨ।ਇਸੇ ਦੀ ਉਦਾਹਰਣ ਸਾਹਮਣੇ ਆ ਰਹੀ ਹੈ ਕਿ ਇਕ ਲੜਕਾ ਸਾਈਕਲ ਉੱਤੇ ਸਵਾਰ ਹੋ ਕੇ ਪਿੰਡੋ ਪਿੰਡੀ ਹੋਕਾ ਦੇ ਰਿਹਾ ਹੈ ਕਿ ਕਿਵੇਂ ਇਹ ਸਿਆਸਤਦਾਨ ਵੋਟਾਂ ਪਵਾ ਕੇ ਆਪਣਾ ਮਤਲਬ ਕੱਢਦੇ ਹਨ ਅਤੇ ਫਿਰ ਲੋਕਾਂ ਨੂੰ ਲੱਤ ਮਾਰ ਦਿੰਦੇ ਹਨ ।ਜਿਸ ਸਮੇਂ ਵੋਟਾਂ ਹੁੰਦੀਆਂ ਹਨ ਉਸ ਸਮੇਂ ਤਾਂ ਬਹੁਤ ਹੱਥ ਜੋੜਦੇ ਹਨ ਪੈਰੀਂ ਹੱਥ ਲਾਉਣ ਤਕ ਵੀ ਜਾਂਦੇ ਹਨ ਪਰ ਜਦੋਂ ਵੋਟਾਂ ਲੰਘ ਜਾਂਦੀਆਂ ਹਨ

,ਇਨ੍ਹਾਂ ਦੀ ਜਿੱਤ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਮੁਡ਼੍ਹਕੇ ਵੀ ਨਹੀਂ ਦੇਖਦੇ ਅਤੇ ਕਦੇ ਵੀ ਕਿਸੇ ਪਿੰਡ ਵਿੱਚ ਨਹੀਂ ਆਉਂਦੇ। ਸੋ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝਾਉਂਦੇ ਹੋਏ ਧਰਮਕੋਟ ਦੇ ਰਹਿਣ ਵਾਲਾ ਇਕ ਨੌਜਵਾਨ ਜਿਸ ਦਾ ਨਾਂ ਅਰਸ਼ ਦੱਸਿਆ ਜਾ ਰਿਹਾ ਹੈ ,ਸਾਰੇ ਪਿੰਡਾਂ ਵਿੱਚ ਹੋਕਾ ਦਿੰਦਾ ਫਿਰ ਰਿਹਾ ਹੈ ਕਿ ਇਨ੍ਹਾਂ ਵੱਡੇ ਵੱਡੇ ਲੀਡਰਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ। ਉਸ ਨੇ ਨੌਜਵਾਨਾਂ ਨੂੰ ਬੇਨਤੀ ਕੀਤੀ ਹੈ ਕਿ ਹਰ ਇੱਕ ਪਿੰਡ ਵਿੱਚ ਇੱਕ ਨੌਜਵਾਨ ਅਜਿਹਾ ਜ਼ਰੂਰ ਹੋਣਾ ਚਾਹੀਦਾ ਹੈ ਜੋ ਆਪਣੇ ਪਿੰਡ ਦੇ ਲੋਕਾਂ ਨੂੰ ਸਮਝਾਏ ਅਤੇ ਜਿਸ ਤਰ੍ਹਾਂ ਪਿੰਡਾਂ ਵਿੱਚ ਅਕਾਲੀਆਂ, ਕਾਂਗਰਸੀਆਂ, ਝਾੜੂ ਵਾਲਿਆਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਹਨ ਉਨ੍ਹਾਂ ਨੂੰ ਤੋਡ਼ ਕੇ ਇਕ ਸਾਂਝਾ ਪਿੰਡ ਸਿਰਜਿਆ ਜਾਵੇ

ਜੋ ਕਿ ਇਨ੍ਹਾਂ ਸਿਆਸੀ ਪਾਰਟੀਆਂ ਨੂੰ ਵੋਟ ਨਾ ਦੇ ਕੇ ਅਜਿਹੇ ਵਿਅਕਤੀ ਨੂੰ ਵੋਟ ਦੇਵੇ ਜਿੱਥੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਵਿਅਕਤੀ ਸਾਡੇ ਪਿੰਡ ਜਾਂ ਸਾਡੇ ਸਮਾਜ ਲਈ ਕੁਝ ਕਰ ਸਕਦਾ ਹੈ । ਇਸ ਵਿਅਕਤੀ ਨੇ ਕਿਹਾ ਕਿ ਇਹ ਪੰਜਾਬ ਦੇ ਬਾਰਾਂ ਹਜਾਰ ਸੱਤ ਸੌ ਉਣੱਤੀ ਪਿੰਡਾਂ ਦਾ ਟੀਚਾ ਲੈ ਕੇ ਚੱਲਿਆ ਹੈ ਜਿੱਥੇ ਕਿ ਇਹ ਹੋਕਾ ਦੇਵੇਗਾ । ਪਿਛਲੇ ਦਿਨੀਂ ਇਸ ਨੇ ਗੋਬਿੰਦਪੁਰੇ ਪਿੰਡ ਵਿੱਚੋਂ ਹੋਕਾ ਦਿੱਤਾ ਇਸ ਤੋਂ ਇਲਾਵਾ ਵੀ ਇਹ ਬਹੁਤ ਸਾਰੇ ਪਿੰਡਾਂ ਵਿੱਚ ਹੋਕਾ ਦੇ ਚੁੱਕਿਆ ਹੈ। ਹੁਣ ਇਸ ਨੌਜਵਾਨ ਦੇ ਬਹੁਤ ਚਰਚੇ ਹੋ ਰਹੇ ਹਨ ਅਤੇ ਲੋਕਾਂ ਵੱਲੋਂ ਸਰਾਹਿਆ ਵੀ ਜਾ ਰਿਹਾ ਹੈ,ਪਰ ਜਿਹੜੇ ਲੋਕ ਅਜੇ ਵੀ ਪਾਰਟੀਆਂ ਦੇ ਪਿੱਛੇ ਲੱਗੇ ਹੋਏ ਹਨ ਉਹ ਇਸ ਨੌਜਵਾਨ ਨਾਲ ਤਕਰਾਰ ਵੀ ਕਰਦੇ ਹਨ।ਪਰ ਇਸ ਨੌਜਵਾਨ ਦਾ ਕਹਿਣਾ ਹੈ ਕਿ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਆਉਣਾ ਉਸ ਨੇ ਆਪਣਾ ਇਹ ਟੀਚਾ ਪੂਰਾ ਕਰਨਾ ਹੈ ।

ਇਸ ਪਿੱਛੇ ਇਸ ਦਾ ਕੋਈ ਨਿੱਜੀ ਸਵਾਰਥ ਨਹੀਂ ਹੈ ਇਸ ਨੌਜਵਾਨ ਨੇ ਕਿਹਾ ਕਿ ਮੇਰੇ ਇਕੱਲੇ ਦਾ ਪਿੰਡ ਜਾਂ ਮੈਂ ਕੱਲਾ ਬਰਬਾਦ ਨਹੀਂ ਹੋ ਰਿਹਾ, ਪੰਜਾਬ ਦਾ ਹਰ ਇੱਕ ਪਿੰਡ ਹੁਣ ਬਰਬਾਦ ਹੋ ਰਿਹਾ ਹੈ ਅਤੇ ਨੌਜਵਾਨਾਂ ਨੂੰ ਜਾਗਣ ਦੀ ਲੋੜ ਹੈ ਅਤੇ ਲੋਕਾਂ ਨੂੰ ਸਮਝਾ ਕੇ ਪੰਜਾਬ ਦਾ ਮਾਹੌਲ ਬਦਲਣ ਦੀ ਲੋੜ ਹੈ ।

Leave a Reply

Your email address will not be published.