20 ਹਜ਼ਾਰ ਅਫਗਾਨਿਸਤਾਨ ਸ਼ਰਨਾਰਥੀਆਂ ਨੂੰ ਰਾਸ਼ਨ ਪਹੁੰਚਾ ਰਿਹਾ ਹੈ ਇਹ ਗੁਰੂ ਦਾ ਸਿੰਘ

Uncategorized

ਪਿਛਲੇ ਕੁਝ ਸਮੇਂ ਤੋਂ ਅਫਗਾਨਿਸਤਾਨ ਦੇ ਕੁਝ ਲੋਕ ਭਾਰਤ ਵਿਚ ਆ ਕੇ ਰਹਿ ਰਹੇ ਹਨ ਜਿਨ੍ਹਾਂ ਦੀ ਹਾਲਤ ਬਹੁਤ ਖ਼ਰਾਬ ਹੈ ਕਿਉਂਕਿ ਉਨ੍ਹਾਂ ਕੋਲ ਖਾਣ ਲਈ ਖਾਣਾ ਨਹੀਂ ਹੈ, ਆਪਣੇ ਇਲਾਜ ਲਈ ਦਵਾਈਆਂ ਨਹੀਂ ਹਨ। ਸੋ ਇਸੇ ਲਈ ਅਫ਼ਗਾਨਿਸਤਾਨ ਅੰਬੈਸੀ ਨੇ ਭਾਰਤ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਅਫਗਾਨਿਸਤਾਨ ਸ਼ਰਨਾਰਥੀਆਂ ਦੀ ਮਦਦ ਕੀਤੀ ਜਾਵੇ ।ਜਿਸ ਤੋਂ ਬਾਅਦ ਸਭ ਤੋਂ ਪਹਿਲਾਂ ਸਰਬੱਤ ਦਾ ਭਲਾ ਟਰੱਸਟ ਨੇ ਅਫ਼ਗਾਨਿਸਤਾਨ ਸ਼ਰਨਾਰਥੀਆਂ ਦੀ ਬਾਂਹ ਫੜੀ ।ਦੱਸ ਦਈਏ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਇੱਕ ਸੌ ਵੀਹ ਟਨ ਰਸਦ ਇਨ੍ਹਾਂ ਵੀਹ ਹਜ਼ਾਰ ਸ਼ਰਨਾਥੀਅਾਂ ਨੂੰ ਦਿੱਤਾ ਜਾ ਰਿਹਾ ਹੈ, ਜੋ ਕਿ ਜਲਦ ਹੀ ਇਨ੍ਹਾਂ ਤਕ ਪਹੁੰਚਾ ਦਿੱਤਾ ਜਾਵੇਗਾ ।

ਦੱਸ ਦਈਏ ਕਿ ਇਸ ਰਸਤੇ ਵਿਚ ਸਾਰੀਆਂ ਉਹ ਜ਼ਰੂਰੀ ਚੀਜ਼ਾਂ ਸ਼ਾਮਿਲ ਹਨ ਜੋ ਕਿ ਇਕ ਰਸੋਈ ਵਿੱਚ ਹੋਣੀਆਂ ਚਾਹੀਦੀਆਂ ਹਨ ਅਤੇ ਕੁਝ ਦਿਨਾਂ ਲਈ ਇਸ ਰਸਦ ਨਾਲ ਇਨ੍ਹਾਂ ਪਰਿਵਾਰਾਂ ਦਾ ਗੁਜ਼ਾਰਾ ਹੋ ਸਕਦਾ ਹੈ। ਇਸ ਤੋਂ ਬਾਅਦ ਸਰਬੱਤ ਦਾ ਭਲਾ ਟਰੱਸਟ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਹੋਰ ਵੀ ਸੇਵਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਨ੍ਹਾਂ ਲਈ ਕਵਿਡ ਕੇਅਰ ਸੈਂਟਰ ਵੀ ਬਣਾਏ ਜਾਣਗੇ। ਇੱਥੇ ਹੀ ਅਫ਼ਗਾਨਿਸਤਾਨ ਅੰਬੈਸੀ ਦੇ ਇਕ ਅਧਿਕਾਰੀ ਨੇ ਸਰਬੱਤ ਦਾ ਭਲਾ ਟਰੱਸਟ ਦਾ ਧੰਨਵਾਦ ਕੀਤਾ,

ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅਫ਼ਗਾਨਿਸਤਾਨ ਦੇ ਲੋਕਾਂ ਦੀ ਮਦਦ ਲਈ ਭਾਰਤ ਦੇ ਸਮਾਜ ਸੇਵੀਆਂ ਤੋਂ ਮਦਦ ਮੰਗੀ ਗਈ ਸੀ। ਜਿਸ ਵਿਚ ਸਰਬੱਤ ਦਾ ਭਲਾ ਟਰੱਸਟ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ । ਸੋ ਇਸ ਮੁਸ਼ਕਿਲ ਦੀ ਘੜੀ ਵਿੱਚ ਸਿੱਖ ਸੰਗਤਾਂ ਵਧ ਚੜ੍ਹ ਕੇ ਅੱਗੇ ਆ ਰਹੀਆਂ ਹਨ ਅਤੇ ਲੋਕਾਂ ਦੀ ਸੇਵਾ ਕਰ ਰਹੀਆਂ ਹਨ, ਪਰ ਦੂਜੇ ਪਾਸੇ ਕੁਝ ਲੋਕ ਇਨ੍ਹਾਂ ਸੰਗਤਾਂ ਨੂੰ ਹੀ ਬੁਰਾ ਭਲਾ ਬੋਲਦੇ ਹਨ । ਪਰ ਫਿਰ ਵੀ ਇਹ ਸਿੱਖ ਸੰਗਤਾਂ ਪਿੱਛੇ ਨਹੀਂ ਮੁੜ ਰਹੀਆਂ ਇਨ੍ਹਾਂ ਨੂੰ ਜੋ ਇਨ੍ਹਾਂ ਦੇ ਗੁਰੂ ਸਾਹਿਬਾਨਾ ਨੇ ਸਿਖਾਇਆ ਹੈ

ਕਿ ਮੁਸ਼ਕਿਲ ਦੀ ਘੜੀ ਵਿੱਚ ਸਾਰਿਆਂ ਦੀ ਮਦਦ ਕਰਨੀ ਚਾਹੀਦੀ ਹੈ ,ਉਹ ਇਨ੍ਹਾਂ ਵੱਲੋਂ ਕੀਤੀ ਜਾ ਰਹੀ ਹੈ।ਬਿਨਾਂ ਕਿਸੇ ਭੇਦਭਾਵ ਤੋਂ ਇਹ ਬੜੇ ਮਨ ਨਾਲ ਸੇਵਾ ਕਰ ਰਹੇ ਹਨ।

Leave a Reply

Your email address will not be published. Required fields are marked *