ਇਸ ਕੋਰੋਨਾ ਮਹਾਂਮਾਰੀ ਵਿਚ ਕੁਝ ਲੋਕ ਕੋਰੋਨਾ ਮਰੀਜ਼ਾਂ ਦੀ ਸਹਾਇਤਾ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਵੱਲੋਂ ਆਕਸੀਜਨ ਦੇ ਲੰਗਰ ਲਗਾਏ ਜਾ ਰਹੇ ਹਨ ਇਸ ਤੋਂ ਇਲਾਵਾ ਕੁਝ ਥਾਵਾਂ ਤੇ ਆਕਸੀਜਨ ਘਰ ਘਰ ਵਿੱਚ ਪਹੁੰਚਾਈ ਜਾ ਰਹੀ ਹੈ। ਇਸੇ ਤਰ੍ਹਾਂ ਬਰਨਾਲਾ ਵਿਚ ਸਥਿਤ ਟ੍ਰਾਈਡੈਂਟ ਗਰੁੱਪ ਵੱਲੋਂ ਵੀ ਇਕ ਪਹਿਲ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਟਰਾਈਡੈਂਟ ਗਰੁੱਪ ਦੁਆਰਾ ਇਹ ਐਲਾਨ ਕੀਤਾ ਗਿਆ ਹੈ ਕਿ ਅਗਲੇ ਵੀਹ ਦਿਨਾਂ ਵਿਚ ਬਰਨਾਲਾ ਦੀ ਸੋਹਲੇ ਪੱਤੀ ਵਿੱਚ ਆਕਸੀਜਨ ਪਲਾਂਟ ਲਗਾਇਆ ਜਾਵੇਗਾ ।ਦੱਸ ਦਈਏ ਕਿ ਇਸ ਪਲਾਂਟ ਦੀ ਕੀਮਤ ਬਵੰਜਾ ਲੱਖ ਦੱਸੀ ਜਾ ਰਹੀ ਹੈ ਜਿਸ ਨੂੰ ਕਿ ਅਗਲੇ ਵੀਹ ਦਿਨਾਂ ਵਿਚ ਤਿਆਰ ਕਰ ਦਿੱਤਾ ਜਾਵੇਗਾ।
ਟਰਾਈਡੈਂਟ ਗਰੁੱਪ ਦੀ ਇਸ ਪਹਿਲ ਨਾਲ ਬਹੁਤ ਸਾਰੇ ਮਰੀਜ਼ਾਂ ਨੂੰ ਰਾਹਤ ਮਿਲੇਗੀ ਕਿਉਂਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਮਰੀਜ਼ਾਂ ਦੀ ਗਿਣਤੀ ਵਧੇ ਭਾਵੇਂ ਕਿ ਅਜੇ ਤਕ ਪੰਜਾਬ ਵਿੱਚ ਸਥਿਤੀ ਕੰਟਰੋਲ ਦੇ ਵਿੱਚ ਹੈ ।ਪਰ ਫਿਰ ਪੰਜਾਬ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਲੋੜੀਂਦੀ ਆਕਸੀਜ਼ਨ ਨਹੀਂ ਮਿਲ ਰਹੀ ਸੋ ਸੋਚਿਆ ਜਾਵੇ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਮਰੀਜ਼ ਹੋਰ ਵੀ ਵਧਦੇ ਹਨ ਤਾਂ ਪੰਜਾਬ ਦੇ ਹਸਪਤਾਲਾਂ ਦੀ ਕੀ ਹਾਲਤ ਹੋਵੇਗੀ । ਇਸ ਲਈ ਕੁਝ ਸੰਸਥਾਵਾਂ ਲੋਕ ਪਹਿਲਾਂ ਹੀ ਇੰਤਜ਼ਾਮ ਪੁਖ਼ਤਾ ਕੀਤੇ ਜਾ ਰਹੇ ਹਨ ,ਭਾਵੇਂ ਕਿ ਸਰਕਾਰ ਅਜੇ ਤੱਕ ਕੁਝ ਨਹੀਂ ਕਰ ਰਹੀ। ਪਰ ਫਿਰ ਵੀ ਕੁਝ ਸੰਸਥਾਵਾਂ ਅੱਗੇ ਆ ਰਹੀਆਂ ਹਨ ।
ਇਸੇ ਲਈ ਟਰਾਈਡੈਂਟ ਗਰੁੱਪ ਦੇ ਪਦਮ ਸ੍ਰੀ ਰਵਿੰਦਰ ਗੁਪਤਾ ਦੇ ਕਦਮ ਚਿੰਨ੍ਹਾਂ ਉੱਤੇ ਚਲਦੇ ਉਨ੍ਹਾਂ ਦੇ ਅਧਿਕਾਰੀਆਂ ਨੇ ਕਿਹਾਕਿ ਇਹ ਸਮੇਂ ਦੀ ਲੋੜ ਹੈ ਜਿਸ ਵਾਸਤੇ ਟਰਾਈਡੈਂਟ ਗਰੁੱਪ ਵੱਲੋਂ ਲੋਕਾਂ ਦੀ ਸੇਵਾ ਵਿੱਚੋਂ ਆਕਸੀਜਨ ਪਲਾਂਟ ਲਗਾਇਆ ਜਾ ਰਿਹਾ ਹੈ । ਸੋ ਇਹ ਇਕ ਬਹੁਤ ਹੀ ਰਾਹਤ ਭਰੀ ਖਬਰ ਹੈ ਕਿਉਂਕਿ ਬਰਨਾਲਾ ਦੇ ਨਜ਼ਦੀਕ ਲੱਗਦੇ ਬਹੁਤ ਸਾਰੇ ਪਿੰਡਾਂ ਨੂੰ ਇਸ ਦੀ ਸਹੂਲਤ ਪ੍ਰਾਪਤ ਹੋਵੇਗੀ ਅਤੇ ਜੇਕਰ ਆਉਣ ਵਾਲੇ ਸਮੇਂ ਵਿੱਚ ਹਾਲਤ ਵਿਗੜਦੀ ਹੈ ਤਾਂ ਆਕਸੀਜਨ ਦੀ ਪੂਰਤੀ ਇਥੋਂ ਕੀਤੀ ਜਾ ਸਕੇਗੀ । ਟਰਾਈਡੈਂਟ ਗਰੁੱਪ ਦੇ ਅਧਿਕਾਰੀਆਂ ਦਾ ਕਹਿਣਾ ਹੈ
ਕਿ ਉਨ੍ਹਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਜਿਸ ਕਰਕੇ ਉਨ੍ਹਾਂ ਵੱਲੋਂ ਇਹ ਆਕਸੀਜਨ ਪਲਾਂਟ ਲਗਾਇਆ ਜਾ ਰਿਹਾ ਹੈ ।