ਸਨੀ ਮਾਲਟਨ ਨੇ ਲਾਈਵ ਹੋ ਕੇ ਮੰਗੀ ਸਿੱਧੂ ਮੂਸੇਵਾਲੇ ਕੋਲੋਂ ਮੁਆਫੀ

Uncategorized

ਪੰਜਾਬੀ ਇੰਡਸਟਰੀ ਦੇ ਵਿੱਚ ਹਰ ਰੋਜ਼ ਸਾਨੂੰ ਕੋਈ ਨਾ ਕੋਈ ਨਵਾਂ ਪੰਗਾ ਵੇਖਣ ਨੂੰ ਮਿਲਦਾ ਹੈ।ਪਰ ਅੱਜ ਅਸੀਂ ਸੋਨੂੰ ਸਿੱਧੂ ਮੂਸੇਵਾਲਾ ਅਤੇ ਸੰਨੀ ਮਾਲਟਣ ਦੇ ਵਿੱਚ ਹੋਈ ਗੱਲਬਾਤ ਬਾਰੇ ਦੱਸਣ ਜਾ ਰਹੇ ਹਾਂ।ਕੁਝ ਸਮਾਂ ਪਹਿਲਾਂ ਇਨ੍ਹਾਂ ਦੋਵਾਂ ਦੇ ਵਿਚਕਾਰ ਬਹੁਤ ਸਮੇਂ ਲਈ ਇਕ ਕੌਨਟਰੋਵਰਸੀ ਚੱਲ ਰਹੀ ਸੀ ।ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਵੱਲੋਂ ਸੰਨੀ ਮਾਲਟਣ ਨੂੰ ਬਹੁਤ ਸਾਰੇ ਰਿਪਲਾਈ ਦਿੱਤੇ ਜਾ ਰਹੇ ਸਨ ।ਦੱਸਿਆ ਜਾ ਰਿਹਾ ਹੈ ਕਿ ਇਸ ਕੌਨਟਰੋਵਰਸੀ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਸੰਨੀ ਮਾਲਟਨ ਦੁਬਾਰਾ ਸਿੱਧੂ ਮੂਸੇਵਾਲੇ ਦਾ ਇੱਕ ਗੀਤ ਲੀਕ ਕਰ ਦਿੱਤਾ ਗਿਆ ਸੀ।ਇਸ ਤੋਂ ਬਾਅਦ ਸੰਨੀ ਮਾਲਟਨ ਦਾ ਕਹਿਣਾ ਸੀ ਕਿ ਸਿੱਧੂ ਮੂਸੇ ਵਾਲੇ ਨੇ ਉਸ ਦੇ ਕੁਝ ਪੈਸੇ ਰੱਖ ਲਏ ਹਨ।ਜਿਸ ਕਰਕੇ ਉਸ ਨੇ ਇਸ ਦਾ ਬਦਲਾ ਲੈਣ ਲਈ ਸਿੱਧੂ ਮੂਸੇਵਾਲੇ ਦਾ ਇਹ ਗਾਣਾ ਲੀਕ ਕਰ ਦਿੱਤਾ ਸੀ।

ਇਸ ਤੋਂ ਭੜਕੇ ਹੋਏ ਸਿੱਧੂ ਮੂਸੇਵਾਲੇ ਨੇ ਵੀ ਸੰਨੀ ਮਾਲਟਨ ਨੂੰ ਬਹੁਤ ਬੁਰਾ ਭਲਾ ਬੋਲਿਆ ਸੀ।ਪਹਿਲਾਂ ਇਹ ਦੋਵੇਂ ਇਕ ਹੀ ਕੰਪਨੀ ਵਿੱਚ ਕੰਮ ਕਰਦੇ ਸਨ।ਅਤੇ ਇਨ੍ਹਾਂ ਦੇ ਗਾਣੇ ਇਕੱਠਿਆਂ ਹੀ ਆਇਆ ਕਰਦੇ ਸਨ। ਪਰ ਜਦੋਂ ਤੋਂ ਇਹ ਕੌਨਟਰੋਵਰਸੀ ਹੋਈ ਹੈ।ਸਿੱਧੂ ਮੂਸੇ ਵਾਲੇ ਨੇ ਆਪਣਾ ਕੰਮ ਅਲੱਗ ਕਰਨਾ ਸ਼ੁਰੂ ਕਰ ਦਿੱਤਾ ਸੀ।ਪਰ ਅੱਜ ਸਨੀ ਮਾਲਟਨ ਦੁਆਰਾ ਫੇਸਬੁੱਕ ਪੇਜ ਉੱਪਰ ਲਾਈਵ ਹੋ ਕੇ ਇਹ ਦੱਸਿਆ ਗਿਆ ਹੈ ਕਿ ਉਸ ਦੀ ਸਿੱਧੂ ਮੂਸੇਵਾਲੇ ਨਾਲ ਥੋੜ੍ਹੀ ਬਹੁਤੀ ਗੱਲਬਾਤ ਹੋਈ ਹੈ।ਜਿਸ ਵਿੱਚ ਉਸ ਨੇ ਸਿੱਧੂ ਮੂਸੇਵਾਲੇ ਤੋਂ ਆਪਣੇ ਦੁਆਰਾ ਹੋਈਆਂ ਗਲਤੀਆਂ ਦੀ ਮੁਆਫੀ ਮੰਗੀ ਹੈ।

ਉਸਦਾ ਕਹਿਣਾ ਹੈ ਕਿ ਉਸ ਨੇ ਸਿੱਧੂ ਮੂਸੇਵਾਲੇ ਨਾਲ ਜੋ ਵੀ ਗਲਤ ਕੀਤਾ ਉਹ ਉਸ ਲਈ ਸਿੱਧੂ ਮੂਸੇਵਾਲੇ ਤੋਂ ਮੁਆਫ਼ੀ ਮੰਗਦਾ ਹੈ ਅਤੇ ਉਹ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਉਸ ਦੇ ਸਿੱਧੂ ਮੂਸੇ ਵਾਲੇ ਨਾਲ ਕੋਈ ਲੜਾਈ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਤੋਂ ਨਫਰਤ ਕਰਦਾ ਹੈ।ਉਸ ਨੇ ਕਿਹਾ ਕਿ ਉਹ ਸਿਰਫ ਆਪਣੇ ਕੰਮ ਉਪਰ ਧਿਆਨ ਦੇਣਾ ਚਾਹੁੰਦਾ ਹੈ ਇਸ ਤਰ੍ਹਾਂ ਦੀਆਂ ਲੜਾਈਆਂ ਨਾਲ ਉਸ ਦਾ ਕੰਮ ਖਰਾਬ ਹੋ ਰਿਹਾ ਹੈ ।ਇਸ ਲਈ ਸਨੀ ਮਾਲਟਨ ਚਾਹੁੰਦਾ ਹੈ ਕਿ ਉਹ ਸਾਰੀਆਂ ਲੜਾਈਆਂ ਨੂੰ ਛੱਡ ਕੇ ਸਿਰਫ਼ ਆਪਣੇ ਕੰਮ ਉਪਰ ਧਿਆਨ ਦੇਵੇ । ਸਨੀ ਮਾਲਟਨ ਨੇ ਕਿਹਾ ਕਿ ਉਸ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਸਿੱਧੂ ਮੂਸੇਵਾਲੇ ਨੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਸ ਦੇ ਨਾਲ ਗੱਲ ਕੀਤੀ ਹੈ ।ਇਸ ਗੱਲਬਾਤ ਤੋਂ ਉਹ ਬਹੁਤ ਜ਼ਿਆਦਾ ਖ਼ੁਸ਼ ਹੈ।

ਉਸ ਨੇ ਕਿਹਾ ਕਿ ਉਸ ਦੇ ਦਿਲ ਵਿੱਚ ਕਿਸੇ ਲਈ ਕੋਈ ਨਫ਼ਰਤ ਨਹੀਂ ਹੈ ਉਹ ਚਾਹੁੰਦਾ ਹੈ ਕਿ ਹਰ ਇੱਕ ਦਾ ਕੰਮ ਰੱਬ ਦੀ ਕਿਰਪਾ ਨਾਲ ਵਧੀਆ ਚੱਲੇ ।ਹੋ ਸਕਦਾ ਹੈ ਕਿ ਉਹ ਅੱਗੇ ਸਿੱਧੂ ਮੂਸੇ ਨਾਲ ਕੰਮ ਕਰਦੇ ਵੀ ਨਜ਼ਰ ਆਉਣਗੇ।ਪਰ ਉਸ ਦਾ ਕਹਿਣਾ ਹੈ ਕਿ ਜਿਸ ਹਿਸਾਬ ਨਾਲ ਉਨ੍ਹਾਂ ਦੇ ਵਿਚ ਇਹ ਕੌਨਟਰੋਵਰਸੀ ਚੱਲੀ ਸੀ ਇਹ ਇਨ੍ਹਾਂ ਚੱਲਦੀ ਹੋਣਾ ਸੁਭਾਵਿਕ ਨਹੀਂ ਹੋਵੇਗਾ

Leave a Reply

Your email address will not be published. Required fields are marked *