ਕੋਰੋਨਾ ਮਰੀਜ਼ਾਂ ਦੇ ਲਈ ਵਰਦਾਨ ਹੈ ਇਹ ਬੱਸ, ਪਰ ਸਰਕਾਰ ਨੇ ਬਣਾ ਕੇ ਰੱਖ ਦਿੱਤੀ ਖਟਾਰਾ

Uncategorized

ਕੋਰੋਨਾ ਵਾਇਰਸ ਸਾਡੇ ਦੇਸ਼ ਵਿੱਚ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ।ਪੰਜਾਬ ਵਿੱਚ ਵੀ ਇਸ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧਦੇ ਦੇਖੇ ਜਾ ਰਹੇ ਹਨ।ਇਸ ਨੂੰ ਦੇਖ ਰਾਹੀਂ ਪੰਜਾਬ ਸਰਕਾਰ ਵੱਲੋਂ ਇਕ ਬੱਸ ਤਿਆਰ ਕਰਵਾਈ ਗਈ ਸੀ ਜਿਸ ਵਿੱਚ ਇਨ੍ਹਾਂ ਵਾਇਰਸ ਤੋਂ ਬਚਣ ਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਸਨ।ਪਰ ਪੰਜਾਬ ਸਰਕਾਰ ਵੱਲੋਂ ਇਸ ਬੱਸ ਨੂੰ ਵਰਤੋਂ ਵਿੱਚ ਨਹੀਂ ਲਿਆਂਦਾ ਗਿਆ ।ਜਦੋਂ ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਆਈ ਸੀ ਇਸ ਬੱਸ ਦਾ ਨਿਰਮਾਣ ਉਸ ਸਮੇਂ ਹੀ ਕਰ ਲਿਆ ਗਿਆ ਸੀ।ਪਰ ਇਸ ਬੱਸ ਨੂੰ ਉਸ ਸਮੇਂ ਹੀ ਇਕ ਬੱਸ ਸਟੈਂਡ ਦੇ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਸੀ।ਪਰ ਹੁਣ ਕੁਝ ਵਿਅਕਤੀਆਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਇਸ ਪਾਸੇ ਦਾ ਖਰਚਾ ਨਹੀਂ ਉਠਾ ਸਕਦੀ

ਤਾਂ ਉਹ ਇਹ ਵੱਸ ਉਨ੍ਹਾਂ ਨੂੰ ਦੇ ਦੇਣ ਤਾਂ ਜੋ ਉਹ ਇਸ ਬੱਸ ਦੀ ਵਰਤੋਂ ਕਰਕੇ ਲੋਕਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰਾਂ ਤਕ ਪਹੁੰਚਾ ਸਕਣ।ਕਿਉਂਕਿ ਇਸ ਬੱਸ ਵਿੱਚ ਸਾਰੀਆਂ ਸਹੂਲਤਾਂ ਮੌਜੂਦ ਹਨ।ਇਸ ਬੱਸ ਦੇ ਵਿਚ ਡਾਕਟਰਾਂ ਦੀ ਸਹੂਲਤ ਵੀ ਮੌਜੂਦ ਹੈ।ਜਦੋਂ ਵੀ ਕੋਈ ਸਵਾਰੀ ਇਸ ਵਾਸਤੇ ਵਿੱਚ ਅੰਦਰ ਜਾਂਦੀ ਹੈ ਤਾਂ ਇਹ ਬੱਸ ਆਟੋਮੈਟਿਕ ਹੀ ਉਸ ਸਵਾਰੀ ਨੂੰ ਸੇਂਨੇਟਾਈਜ਼ ਕਰ ਦਿੰਦੀ ਹੈ।ਇਸ ਬੱਸ ਦੇ ਵਿਚ ਆਕਸੀਜਨ ਸਿਲੰਡਰ ਦੀ ਸਹੂਲਤ ਵੀ ਦਿੱਤੀ ਗਈ ਹੈ ।ਜੇਕਰ ਕੋਈ ਵਿਅਕਤੀ ਐਮਰਜੈਂਸੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਉਂਦਾ ਹੈ ਤਾਂ ਉਸ ਨੂੰ ਇਸ ਬੱਸ ਵਿੱਚ ਮੁਢਲੀ ਸਹਾਇਤਾ ਦੇ ਕੇ ਉਸ ਦੀ ਜਾਨ ਬਚਾਈ ਜਾ ਸਕਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਇਸ ਬੱਸ ਨੂੰ ਨਹੀਂ ਚਲਾ ਸਕਦੀ ਤਾਂ ਉਹ ਸ਼੍ਰੋਮਣੀ ਕਮੇਟੀ ਨੂੰ ਇਹ ਵੱਸ ਦਾਨ ਕਰ ਦੇਣ ਤਾਂ ਜੋ ਉਹ ਇਸ ਦੀ ਵਰਤੋਂ ਵਿੱਚ ਲਿਆ ਸਕਣ ।ਇਸ ਬੱਸ ਦੇ ਵਿੱਚ ਕੋਰੂਨਾ ਦੇ ਨਾਲ ਨਾਲ ਲੜਨ ਲਈ ਹਰ ਇਕ ਸਹੂਲਤ ਮੌਜੂਦ ਹੈ।ਇਸ ਤੋਂ ਇਲਾਵਾ ਇਸ ਬੱਸ ਦੇ ਵਿਚ ਕੋਰੂਨਾ ਟੈਸਟ ਕਰਨ ਦਾ ਵੀ ਪੂਰਾ ਪ੍ਰਬੰਧ ਹੈ ।ਇਸ ਤਰ੍ਹਾਂ ਅਸੀਂ ਕਹਿ ਸਕਦੇ ਕਿ ਇਸ ਪਾਸੋਂ ਵਿੱਚ ਚੜ੍ਹਨ ਵਾਲੇ ਲੋਕਾਂ ਨੂੰ ਕਰੋਨਾ ਤੋਂ ਪੂਰੀ ਤਰ੍ਹਾਂ ਬਚਾਇਆ ਜਾ ਸਕਦਾ ਹੈ।ਇਸ ਲਈ ਲੋਕਾਂ ਦੁਆਰਾ ਮੰਗ ਕੀਤੀ ਜਾ ਰਹੀ ਹੈ ਕਿ ਇਸ ਬੱਸ ਨੂੰ ਜਲਦੀ ਤੋਂ ਜਲਦੀ ਸੜਕਾਂ ਦੇ ਉੱਪਰ ਉਤਾਰਿਆ ਜਾ ਸਕੇ।ਤਾਂ ਜੋ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਜਲਦੀ ਤੋਂ ਜਲਦੀ ਬਚਾਇਆ ਜਾ ਸਕੇ।ਇਸ ਮੌਕੇ ਆਮ ਬੱਸਾਂ ਦੇ ਵਿੱਚ ਜਦੋਂ ਸਵਾਰੀਆਂ ਚੜ੍ਹਦੀਆਂ ਹਨ ਤਾਂ

ਉਨ੍ਹਾਂ ਦੇ ਲਈ ਕੋਈ ਸਹੂਲਤ ਨਹੀਂ ਹੁੰਦੀ ਅਤੇ ਨਾ ਹੀ ਉਨ੍ਹਾਂ ਤੇ ਵਿੱਚ ਕੋਈ ਫ਼ਾਸਲਾ ਰੱਖਿਆ ਜਾਂਦਾ ਹੈ ਜਿਸ ਨਾਲ ਉਹ ਕੋਰੋਨਾਵਾਇਰਸ ਤੋਂ ਬਚ ਸਕਣ।ਇਸ ਲਈ ਇਹ ਜ਼ਰੂਰੀ ਹੈ ਕਿ ਇਸ ਬੱਸ ਨੂੰ ਪੰਜਾਬ ਸਰਕਾਰ ਦੁਆਰਾ ਜਲਦੀ ਤੋਂ ਜਲਦੀ ਸੜਕਾਂ ਉਪਰ ਉਤਾਰਿਆ ਜਾਵੇ।

Leave a Reply

Your email address will not be published.