ਗ਼ਰੀਬ ਆਦਮੀ ਜਾ ਰਿਹਾ ਸੀ ਪੈਦਲ ,ਹੋ ਗਿਆ ਵੱਡਾ ਹਾਦਸਾ, ਸੜਕ ਉਪਰ ਖਿੱਲਰੇ ਅੰਗ

Uncategorized

ਅੱਜਕੱਲ੍ਹ ਵਾਹਨ ਚਾਲਕਾਂ ਵੱਲੋਂ ਬਹੁਤ ਲਾਪ੍ਰਵਾਹੀ ਵਰਤੀ ਜਾਂਦੀ ਹੈ ਜਿਸ ਕਾਰਨ ਸੜਕਾਂ ਉੱਤੇ ਐਕਸੀਡੈਂਟ ਆਮ ਹੋਣ ਲੱਗੇ ਹਨ ,ਜਿਸ ਦੌਰਾਨ ਬਹੁਤ ਸਾਰੇ ਬੇਕਸੂਰ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਏਟੂਜ਼ੈੱਡ ਵਾਲੀ ਗੱਡੀ ਨੇ ਇਕ ਪੈਦਲ ਜਾਂਦੇ ਬੰਦੇ ਨੂੰ ਟੱਕਰ ਮਾਰ ਦਿੱਤੀ, ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ।ਦੱਸ ਦਈਏ ਕਿ ਇਸ ਵਿਅਕਤੀ ਦਾ ਪੰਜਾਬ ਵਿੱਚ ਕੋਈ ਵਾਲੀ ਵਾਰਸ ਨਹੀਂ ਹੈ ਜਾਣਕਾਰੀ ਮੁਤਾਬਕ ਇਹ ਵਿਅਕਤੀ ਬਾਲਾ ਜੀ ਫੈਕਟਰੀ ਵਿੱਚ ਕੰਮ ਕਰਦਾ ਹੈ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਵਿਅਕਤੀ ਦਾ ਨਾਂ ਵਿਨੋਦ ਕੁਮਾਰ ਸੀ

ਜਿਸ ਦੀ ਕਿ ਕੋਈ ਗਲਤੀ ਨਹੀਂ ਸੀ ਸਾਰੀ ਗ਼ਲਤੀ ਟਰੱਕ ਡਰਾੲੀਵਰ ਦੀ ਸੀ ,ਜਿਸ ਨੇ ਇਸ ਵਿਚ ਲਿਆ ਕੇ ਗੱਡੀ ਮਾਰੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਇੱਕ ਘਟਨਾ ਨਹੀਂ ਹੈ ਬਹੁਤ ਸਾਰੀਆਂ ਘਟਨਾਵਾਂ ਇਸ ਤਰ੍ਹਾਂ ਵਾਪਰਦੀਆਂ ਹਨ ਅਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਜਾਂਦੇ ਹਨ ਕਿਉਂਕਿ ਇਸ ਘਟਨਾ ਵਿੱਚ ਵੀ ਡਰਾੲੀਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ, ਜਿਸ ਤੋਂ ਬਾਅਦ ਲੋਕਾਂ ਵਿਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਚੰਗੀ ਤਰ੍ਹਾਂ ਕਾਰਵਾਈ ਨਹੀਂ ਕੀਤੀ ਜਾਂਦੀ ਹੈ ਜਿਸ ਸਦਕੇ ਇਹ ਘਟਨਾਵਾਂ ਹਰ ਰੋਜ਼ ਦੀ ਤਰ੍ਹਾਂ ਹੁੰਦੀਆਂ ਹਨ

।ਦੱਸਿਆ ਜਾ ਰਿਹਾ ਹੈ ਕਿ ਇਹ ਟਰੱਕ ਕੂੜਾ ਸੁੱਟਣ ਵਾਲੀ ਇਕ ਗੱਡੀ ਹੈ ਜੋ ਕਿ ਸਰਕਾਰੀ ਦੱਸੀ ਜਾ ਰਹੀ ਹੈ ।ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਐਂਬੂਲੈਂਸ ਨੂੰ ਫੋਨ ਕੀਤਾ ਗਿਆ ਪਰ ਮੌਕੇ ਤੇ ਐਂਬੂਲੈਂਸ ਵੀ ਨਹੀਂ ਪਹੁੰਚੀ। ਜਿਸ ਕਾਰਨ ਉਸ ਵਿਅਕਤੀ ਦੀ ਮੌਕੇ ਤੇ ਮੌਤ ਹੋਈ ਇੱਥੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਇਸ ਵਿਅਕਤੀ ਦੀ ਮੌਤ ਹੋਈ ਹੈ ਕਿਉਂਕਿ ਜੇਕਰ ਅਜਿਹੇ ਲੋਕਾਂ ਤੇ ਪਹਿਲਾਂ ਹੀ ਨੱਥ ਪਾ ਕੇ ਰੱਖੀ ਜਾਵੇ, ਜਿਹੜੇ ਕਿ ਲੋਕਾਂ ਦੀ ਜਾਨ ਨੂੰ ਟਿੱਚ ਜਾਣਦੇ ਹਨ ਤਾਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਦੂਜੇ ਪਾਸੇ ਪੁਲਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਵਿਨੋਦ ਕੁਮਾਰ ਨਾਂ ਦੇ ਵਿਅਕਤੀ ਦੀ ਜਦੋਂ ਮੌਤ ਹੋਈ ਉਸ ਤੋਂ ਬਾਅਦ ਉਹ ਉਥੇ ਪਹੁੰਚੇ ਉਸ ਸਮੇਂ ਕੋਈ ਵੀ ਐਂਬੂਲੈਂਸ ਉਥੇ ਨਹੀਂ ਸੀ ।ਪਰ ਉਨ੍ਹਾਂ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਛਾਣਬੀਣ ਕਰਨ ਤੋਂ ਬਾਅਦ ਦੋਸ਼ੀ ਨੂੰ ਫੜ ਕੇ ਉਸ ਉੱਤੇ ਕਾਰਵਾਈ ਕੀਤੀ ਜਾਵੇਗੀ ।

Leave a Reply

Your email address will not be published. Required fields are marked *