ਨੌੰ ਮਹੀਨੇ ਦੇ ਮਾਸੂਮ ਨੇ ਕੋਰੋਨਾ ਅੱਗੇ ਹਾਰੀ ਜੰਗ,ਅੱਖਾਂ ਤੋਂ ਅਪਾਹਿਜ ਮਾਂ ਬਾਪ ਨਹੀਂ ਦੇਖ ਸਕੇ ਆਪਣੇ ਬੇਟੇ ਦਾ ਮੂੰਹ

Uncategorized

ਦਿੱਲੀ ਵਿੱਚ ਕੋਰੋਨਾ ਮਾਹਾਵਾਰੀ ਦਾ ਕਹਿਰ ਜਾਰੀ ਹੈ ਕੋਰੂਨਾ ਨਾਂ ਦੀ ਇਹ ਬਿਮਾਰੀ ਪਹਿਲਾਂ ਬਜ਼ੁਰਗਾਂ ਵਿੱਚ ਦੇਖਣ ਨੂੰ ਮਿਲਦੀ ਸੀ, ਉਸ ਤੋਂ ਬਾਅਦ ਇਸ ਨੇ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕੀਤਾ ਅਤੇ ਹੁਣ ਛੋਟੇ ਛੋਟੇ ਮਾਸੂਮ ਬੱਚਿਆਂ ਉੱਤੇ ਵੀ ਕੋਰੋਨਾ ਦਾ ਕਹਿਰ ਢਹਿ ਰਿਹਾ ਹੈ। ਦਿੱਲੀ ਦੇ ਹਸਪਤਾਲਾਂ ਵਿੱਚੋਂ ਛੋਟੇ ਛੋਟੇ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਨਿਕਲ ਰਹੀਆਂ ਹਨ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਿੱਲੀ ਵਿੱਚ ਕੋਰੋਨਾ ਛੋਟੇ ਬੱਚਿਆਂ ਨੂੰ ਵੀ ਹੋ ਰਿਹਾ ਹੈ । ਪਿਛਲੇ ਦਿਨੀਂ ਦਿੱਲੀ ਵਿਚ ਬਹੁਤ ਹੀ ਦੁਖਦਾਈ ਘਟਨਾ ਇਕ ਪਰਿਵਾਰ ਨਾਲ ਵਾਪਰੀ ਜਿਥੇ ਕਿ ਉਨ੍ਹਾਂ ਦਾ ਨੌੰ ਮਹੀਨੇ ਦਾ ਬੱਚਾ ਕੋਰੂਨਾ ਪਾਜ਼ੇਟਿਵ ਹੋਣ ਤੋਂ ਬਾਅਦ ਦਮ ਤੋੜ ਗਿਆ । ਦੱਸ ਦਈਏ ਕਿ ਇਸ ਬੱਚੇ ਦੇ ਮਾਂ ਬਾਪ ਦੋਨੋਂ ਹੀ ਅੱਖਾਂ ਤੋਂ ਅੰਨ੍ਹੇ ਹਨ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਬੱਚੇ ਦੀ ਮਾਂ ਨੂੰ ਕਰੋਨਾ ਹੋਇਆ ਸੀ

ਉਸ ਤੋਂ ਬਾਅਦ ਉਸ ਦੇ ਪਿਤਾ ਨੂੰ ਕੋਰੋਨਾ ਨੇ ਲਪੇਟ ਵਿੱਚ ਲਿਆ ਸੀ ,ਉਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਦਾਦਾ ਜੀ ਨੂੰ ਵੀ ਕੋਰੋਨਾ ਸੀ। ਸੋ ਇਸ ਬੱਚੇ ਦੀ ਉਮਰ ਸਿਰਫ ਨੌੰ ਮਹੀਨੇ ਦੀ ਸੀ ਜਿਸ ਲਈ ਇਹ ਪੂਰੀ ਤਰ੍ਹਾਂ ਆਪਣੀ ਮਾਂ ਦੇ ਦੁੱਧ ਉੱਤੇ ਨਿਰਭਰ ਸੀ ,ਇਸ ਬੱਚੇ ਨੂੰ ਉਸ ਦੀ ਮਾਂ ਦੁੱਧ ਪਿਲਾਉਂਦੀ ਸੀ ਜੋ ਕਿ ਕੋਰੋਨਾ ਪੌਜ਼ੇਟਿਵ ਸੀ, ਜਿਸ ਤੋਂ ਬਾਅਦ ਇਸ ਬੱਚੇ ਨੂੰ ਵੀ ਕੋਰੋਨਾ ਹੋ ਗਿਆ ।ਇਸ ਤੋਂ ਬਾਅਦ ਇਸ ਬੱਚੇ ਨੂੰ ਦਿੱਲੀ ਦੇ ਗੁਰੂ ਤੇਗ ਬਹਾਦੁਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿਥੇ ਕਿਸ ਦਾ ਇਲਾਜ ਚੱਲ ਰਿਹਾ ਸੀ ਅਤੇ ਪਿਛਲੇ ਦਿਨੀਂ ਇਸ ਨੇ ਇੱਥੇ ਦਮ ਤੋੜਿਆ। ਇਸ ਘਟਨਾ ਤੋਂ ਬਾਅਦ ਬੱਚੇ ਦੇ ਪਰਿਵਾਰ ਚ ਸੋਗ ਦੀ ਲਹਿਰ ਹੈ ,

ਇਸ ਤੋਂ ਇਲਾਵਾ ਜੋ ਵੀ ਇਸ ਖ਼ਬਰ ਨੂੰ ਸੁਣਦਾ ਹੈ ਉਸ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ ਕਿਉਂਕਿ ਇਕ ਤਾਂ ਰੱਬ ਨੇ ਪਹਿਲਾਂ ਹੀ ਮਾਂ ਬਾਪ ਨੂੰ ਅੰਨ੍ਹਾ ਰੱਖਿਆ ਅਤੇ ਹੁਣ ਉਨ੍ਹਾਂ ਦਾ ਇਕਲੌਤਾ ਬੱਚਾ ਵੀ ਉਨ੍ਹਾਂ ਤੋਂ ਖੋਹ ਲਿਆ ।ਬੱਚੇ ਦੀ ਮੌਤ ਤੋਂ ਬਾਅਦ ਕੁਝ ਅੰਤਿਮ ਰਸਮਾਂ ਨਿਭਾਉਣ ਤੋਂ ਬਾਅਦ ਉਸ ਨੂੰ ਅਲਵਿਦਾ ਕੀਤਾ ਗਿਆ। ਸਮਾਜ ਸੇਵੀ ਸਿੱਖ ਸੰਗਤਾਂ ਲਗਾਤਾਰ ਦਿੱਲੀ ਬੱਚਾ ਮ੍ਰਿਤਕ ਦੇਹਾਂ ਨੂੰ ਸ਼ਮਸ਼ਾਨਘਾਟਾਂ ਤਕ ਪਹੁੰਚਾਉਣ ਦਾ ਕੰਮ ਕਰ ਰਹੀਆਂ ਹਨ ਇਸੇ ਦੌਰਾਨ ਇਸ ਬੱਚੇ ਨੂੰ ਵੀ ਇਕ ਸਿੱਖ ਸਮਾਜ ਸੇਵੀ ਵਲੋਂ ਇਸ ਬੱਚੇ ਦੀ ਅੰਤਿਮ ਰਸਮ ਕੀਤੀ ਗਈ।

ਸੋ ਸੱਚਮੁੱਚ ਹੀ ਇਹ ਬਹੁਤ ਦਿਲ ਨੂੰ ਝੰਜੋੜਨ ਵਾਲੀ ਖ਼ਬਰ ਹੈ ਅਤੇ ਇਸ ਤੋਂ ਬਾਅਦ ਦਿੱਲੀ ਦੇ ਲੋਕਾਂ ਨੂੰ ਹੋਰ ਸਤਰਕ ਹੋ ਕੇ ਰਹਿਣ ਦੀ ਲੋੜ ਹੈ ਤਾਂ ਕਿ ਉਨ੍ਹਾਂ ਦੇ ਬੱਚਿਆਂ ਦੀ ਜਾਨ ਬਚ ਸਕੇ ।

Leave a Reply

Your email address will not be published. Required fields are marked *