ਲੱਖੇ ਸਿਧਾਣੇ ਦਾ ਧਮਾਕੇਦਾਰ ਇੰਟਰਵਿਊ,ਨੇਤਾਵਾਂ ਨੂੰ ਆਉਣ ਲਾ ਦਿੱਤੀਆਂ ਤ੍ਰੇਲੀਆਂ

Uncategorized

ਦਿੱਲੀ ਦੀਆਂ ਸਰਹੱਦਾਂ ਉੱਤੇ ਕਿਸਾਨ ਅਜੇ ਵੀ ਡਟੇ ਹੋਏ ਹਨ ਅਤੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਧਰਨਾ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਲੰਬੇ ਸਮੇਂ ਤੋਂ ਇਹ ਸੰਘਰਸ਼ ਛਿੜਿਆ ਹੋਇਆ ਹੈ ਜਿਸ ਦੌਰਾਨ ਬਹੁਤ ਸਾਰੇ ਉਤਾਰ ਚਡ਼੍ਹਾਅ ਦੇਖੇ ਗਏ ਛੱਬੀ ਜਨਵਰੀ ਤੋਂ ਬਾਅਦ ਇਸ ਅੰਦੋਲਨ ਵਿੱਚ ਬੈਠੇ ਕਿਸਾਨਾਂ ਵਿੱਚ ਥੋੜ੍ਹੀ ਨਾਰਾਜ਼ਗੀ ਦੇਖੀ ਗਈ ਸੀ ।ਉਸ ਤੋਂ ਬਾਅਦ ਸਰਕਾਰ ਵੱਲੋਂ ਬਹੁਤ ਸਾਰੇ ਲੋਕਾਂ ਉੱਤੇ ਪਰਚੇ ਦਰਜ ਕੀਤੇ ਗਏ। ਇਸ ਤੋਂ ਇਲਾਵਾ ਇਸ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਅਤੇ ਲੱਖਾ ਸਧਾਣਾ ਉੱਤੇ ਵੀ ਪਰਚਾ ਦਰਜ ਕੀਤਾ ਗਿਆ ।ਅੱਜ ਵੀ ਲੱਖਾ ਸਧਾਣਾ ਨੂੰ ਪੁਲੀਸ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ,

ਪਰ ਲੱਖਾ ਸਧਾਣਾ ਵੱਲ ਲੋਕਾਂ ਦਾ ਝੁਕਾਅ ਇੰਨਾ ਜ਼ਿਆਦਾ ਹੈ ਕਿ ਪੁਲੀਸ ਲੱਖਾ ਸਧਾਣਾ ਨੂੰ ਗ੍ਰਿਫ਼ਤਾਰ ਨਹੀਂ ਕਰ ਪਾਈ । ਪਿਛਲੇ ਦਿਨੀਂ ਲੱਖਾ ਸਧਾਣਾ ਨੇ ਇੱਕ ਇਕੱਠ ਕੀਤਾ ਜਿਥੇ ਕਿ ਉਨ੍ਹਾਂ ਨੇ ਲੋਕਾਂ ਨੂੰ ਸਵਾਲ ਕੀਤਾ ਕਿ ਜਿਹੜੇ ਲੋਕ ਘਰਾਂ ਵਿਚ ਬੈਠ ਗਏ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਅੰਦੋਲਨ ਜਿੱਤ ਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਪੁੱਛਿਆ ਕਿ ਜੇਕਰ ਉਹ ਘਰਾਂ ਵਿੱਚ ਬੈਠ ਜਾਣਗੇ ਤਾਂ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਬਚ ਜਾਣਗੇ , ਉਨ੍ਹਾਂ ਕਿਹਾ ਕਿ ਇਹ ਜ਼ਾਲਮ ਸਰਕਾਰ ਹੈ ਇਸ ਤਰੀਕੇ ਨਾਲ ਇਹ ਤੁਹਾਡੇ ਉੱਤੇ ਵਾਰ ਕਰੇਗੀ ਕਿ ਤੁਹਾਨੂੰ ਸਮਝ ਨਹੀਂ ਲੱਗਣਾ ਕਿ ਕੀ ਕਰੀਏ । ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮੈਂ ਲੋਕਾਂ ਨੂੰ ਲਾਮਬੰਦ ਕਰ ਰਿਹਾ ਹਾਂ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਅੰਦੋਲਨ ਵਿਚ ਪਹੁੰਚਣ

ਤਾਂ ਜੋ ਇਸ ਅੰਦੋਲਨ ਦਾ ਇਕੱਠ ਨਾ ਘਟ ਸਕੇ, ਕਿਉਂਕਿ ਜਿਸ ਤਰ੍ਹਾਂ ਹਰਿਅਾਣਾ ਸਰਕਾਰ ਇਸ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ। ਜੇਕਰ ਇਕੱਠ ਥੋੜ੍ਹਾ ਜਿਹਾ ਵੀ ਘਟਦਾ ਹੈ ਤਾਂ ਅੰਦੋਲਨ ਨੂੰ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਅਸਾਨੀ ਨਾਲ ਖ਼ਤਮ ਕਰ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕੋਰੂਨਾ ਉੱਤੇ ਵੀ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਕੋਰੋਨਾ ਦੀ ਬਿਮਾਰੀ ਹੋ ਸਕਦੀ ਹੈ ,ਪਰ ਇੰਨੀ ਭਿਆਨਕ ਨਹੀਂ ਕਿ ਜਿਵੇਂ ਸਰਕਾਰ ਦਿਖਾ ਰਹੀ ਹੈ ਕਿ ਹਸਪਤਾਲਾਂ ਵਿੱਚ ਆਕਸੀਜਨ ਘਟ ਗਈ ਹੈ, ਇਹ ਸਰਕਾਰ ਦੀਆਂ ਕੀਤੀਆਂ ਹੋਈਆਂ ਚਾਲਾਂ ਹਨ ਜਿਨ੍ਹਾਂ ਤੋਂ ਲੋਕਾਂ ਨੂੰ ਬਚਣ ਦੀ ਲੋੜ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਟੀਕੇ ਦੇ ਨਾਂ ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ, ਲੱਖਾਂ ਲੱਖਾਂ ਰੁਪਏ ਦਾ ਇੱਕ ਟੀਕਾ ਵਿਕ ਰਿਹਾ ਹੈ ।ਇਸ ਤੋਂ ਇਲਾਵਾ ਉਨ੍ਹਾਂ ਦੀ ਜੋ ਕਾਲ ਰਿਕਾਡਿੰਗ ਵਾਇਰਲ ਹੋਈ ਸੀ ਉਸ ਤੇ ਬੋਲਦੇ ਹੋਏ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲੋਕ ਅਜਿਹੀਆਂ ਹਰਕਤਾਂ ਕਰਦੇ ਹਨ ਅਤੇ ਉਨ੍ਹਾਂ ਨੂੰ ਇਸ ਸਭ ਨਾਲ ਕੋਈ ਫ਼ਰਕ ਨਹੀਂ ਪੈਂਦਾ।

ਇਸ ਤੋਂ ਇਲਾਵਾ ਉਨ੍ਹਾਂ ਨੇ ਉਨ੍ਹਾਂ ਉੱਤੇ ਹੋਏ ਪਰਚੇ ਬਾਰੇ ਵੀ ਬੋਲਿਆ ਉਨ੍ਹਾਂ ਕਿਹਾ ਕਿ ਜਦੋਂ ਉਹ ਇਹ ਅੰਦੋਲਨ ਜਿੱਤ ਲੈਣਗੇ ਉਸ ਤੋਂ ਬਾਅਦ ਸਰਕਾਰ ਜਿੰਨਾ ਚਿਰ ਚਾਹੇ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਰੱਖ ਸਕਦੀ ਹੈ ।

Leave a Reply

Your email address will not be published. Required fields are marked *