ਬਠਿੰਡਾ ਦੇ ਏ ਐੱਸ ਆਈ ਤੋਂ ਬਾਅਦ ਇਸ ਪੁਲਸ ਕਰਮਚਾਰੀ ਨੇ ਕਰ ਦਿੱਤਾ ਵੱਡਾ ਕਾਰਨਾਮਾ

Uncategorized

ਪੰਜਾਬ ਪੁਲੀਸ ਦੀ ਵਰਦੀ ਤੇ ਦਿਨੋਂ ਦਿਨ ਦਾਗ਼ ਲੱਗ ਰਹੇ ਹਨ । ਪਹਿਲਾਂ ਇੱਕ ਬਲਾਤਕਾਰ ਦਾ ਕੇਸ ਆਇਆ ਉਸ ਤੋਂ ਬਾਅਦ ਆਂਡੇ ਚੋਰੀ ਕਰਨ ਵਾਲੀ ਉਸ ਵੀਡਿਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਅਤੇ ਹੁਣ ਅੰਮ੍ਰਿਤਸਰ ਦੇ ਮਜੀਠਾ ਰੋਡ ਉੱਤੇ ਰਹਿੰਦੇ ਇਕ ਪਰਿਵਾਰ ਨਾਲ ਪੰਜਾਬ ਪੁਲਸ ਦੇ ਇਕ ਕਰਮਚਾਰੀ ਵਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੁਲਸ ਕਰਮਚਾਰੀ ਵੱਲੋਂ ਇਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਦੇ ਲੜਕੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।ਲੜਕੇ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਸੰਦੀਪ ਕੁਮਾਰ ਦਾ ਇਕ ਛੋਟਾ ਜਿਹਾ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉਸ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ।

ਪਰ ਬਾਅਦ ਵਿੱਚ ਉਸ ਦੀ ਜ਼ਮਾਨਤ ਵੀ ਹੋ ਗਈ ਸੀ ਪਰ ਇੱਕ ਪੁਲੀਸ ਕਰਮੀ ਅਜੇ ਤੱਕ ਉਨ੍ਹਾਂ ਦੇ ਘਰ ਗੇੜੇ ਮਾਰਦਾ ਹੈ ਅਤੇ ਬਿਨਾਂ ਕਿਸੇ ਟਾਈਮ ਦੇਖੇ ਉਹ ਉਨ੍ਹਾਂ ਦੇ ਘਰ ਆ ਜਾਂਦਾ । ਇਨ੍ਹਾਂ ਦੇ ਘਰ ਜਵਾਨ ਕੁੜੀਆਂ ਹਨ ਜੁਆਨ ਕੁੜੀਆਂ ਨੂੰ ਉਹ ਧੱਕੇ ਮਾਰਦਾ ਹੈ ਇਸ ਤੋਂ ਇਲਾਵਾ ਉਨ੍ਹਾਂ ਦਾ ਹੱਥ ਫੜ ਕੇ ਉਨ੍ਹਾਂ ਨੂੰ ਘਰੋਂ ਬਾਹਰ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਘਰ ਵਿੱਚ ਪਏ ਸਮਾਨ ਨੂੰ ਇੱਧਰ ਉੱਧਰ ਕਰ ਦਿੰਦਾ ਹੈ ।ਇਸ ਤੋਂ ਇਲਾਵਾ ਘਰ ਦੇ ਬੈੱਡ ਅਤੇ ਅਲਮਾਰੀਆਂ ਨੂੰ ਬੀ ਫਰੋਲਦਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਕਿਤੇ ਵੀ ਲੁਕਿਆ ਹੋਇਆ ਨਹੀਂ ਹੈ।

ਉਹ ਹਮੇਸ਼ਾ ਕੰਮ ਤੇ ਜਾਂਦਾ ਹੈ ਕਿਉਂਕਿ ਅਜੇ ਉਸ ਦੀ ਜ਼ਮਾਨਤ ਹੋਈ ਹੈ, ਪਰ ਪੁਲੀਸ ਵਾਲੇ ਕਹਿੰਦੇ ਹਨ ਕਿ ਉਹ ਘਰੋਂ ਭੱਜਿਆ ਹੋਇਆ ਹੈ ਅਤੇ ਉਹ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਨ । ਇਸ ਲਈ ਪੁਲੀਸ ਮੁਲਾਜ਼ਮਾਂ ਦੇ ਖ਼ਿਲਾਫ਼ ਇਸ ਪੀੜਤ ਪਰਿਵਾਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਨ੍ਹਾਂ ਦੇ ਘਰ ਪੁਲੀਸ ਕਰਮੀ ਨਾਜਾਇਜ਼ ਆ ਕੇ ਉਨ੍ਹਾਂ ਨੂੰ ਤੰਗ ਕਰਦੇ ਹਨ । ਦੂਜੇ ਪਾਸੇ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਸੰਦੀਪ ਕੁਮਾਰ ਨੂੰ ਲੱਭ ਰਹੇ ਹਨ ਅਤੇ ਉਨ੍ਹਾਂ ਦੁਆਰਾ ਟੀਮਾਂ ਬਣਾਈਆਂ ਗਈਆਂ ਹਨ ਤਾਂ ਜੋ ਸੰਦੀਪ ਕੁਮਾਰ ਨੂੰ ਲੱਭਿਆ ਜਾ ਸਕੇ। ਪਰਿਵਾਰ ਵੱਲੋਂ ਕੀਤਾ ਹੋਇਆ ਦਾਅਵਾ ਝੂਠ ਹੈ ਕਿਉਂਕਿ ਸੰਦੀਪ ਕੁਮਾਰ ਕਦੇ ਵੀ ਘਰ ਨਹੀਂ ਆਉਂਦਾ ।ਪੁਲੀਸ ਉਸ ਨੂੰ ਲੱਭਣ ਵਿਚ ਲੱਗੀ ਹੋਈ ਹੈ ਕੋਈ ਉਸ ਦੀ ਜ਼ਮਾਨਤ ਨਹੀਂ ਹੋਈ। ਉਹ ਜੇਲ੍ਹ ਵਿੱਚੋਂ ਭੱਜਿਆ ਹੋਇਆ ਹੈ

ਸੋ ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਚੱਲੇਗਾ ਕਿ ਕੌਣ ਸੱਚ ਬੋਲ ਰਿਹਾ ਹੈ ਜਾਂ ਝੂਠ ਪਰ ਇਨ੍ਹੀਂ ਦਿਨੀਂ ਪੰਜਾਬ ਪੁਲੀਸ ਦੇ ਬਹੁਤ ਮਾੜੇ ਦਿਨ ਚੱਲ ਰਹੇ ਹਨ ਜੋ ਲੋਕਾਂ ਵਿੱਚ ਪੰਜਾਬ ਪੁਲੀਸ ਦੀ ਛਵੀ ਮਾੜੀ ਹੁੰਦੀ ਦਿਖਾਈ ਦੇ ਰਹੀ ਹੈ।

Leave a Reply

Your email address will not be published.