ਜਗਰਾਉਂ ਵਿਖੇ ਹੋਇਆ ਵੱਡਾ ਕਾਂਡ,2 ਏ ਐਸ ਆਈ ਦੀ ਹੋਈ ਮੌਕੇ ਉਪਰ ਮੌਤ ,ਨੌਜਵਾਨਾਂ ਵੱਲੋਂ ਕੀਤਾ ਗਿਆ ਹਮਲਾ,

Uncategorized

ਜਗਰਾਉਂ ਦੀ ਅਨਾਜ ਮੰਡੀ ਚ ਦੋ ਏ ਐੱਸ ਆਈ ਦਾ ਕਤਲ ਕੀਤਾ ਗਿਆ । ਦੱਸ ਦਈਏ ਕਿ ਇਨ੍ਹਾਂ ਦੋਨਾਂ ਏ ਐੱਸ ਆਈ ਦੇ ਗੋਲੀਆਂ ਲੱਗਣ ਕਾਰਨ ਇਨ੍ਹਾਂ ਦੀ ਮੌਤ ਹੋਈ ।ਇਸ ਤੋਂ ਇਲਾਵਾ ਪ੍ਰਾਪਤ ਜਾਣਕਾਰੀ ਅਨੁਸਾਰ ਅਨਾਜ ਮੰਡੀ ਵਿਚ ਗੈਂਗਸਟਰਾਂ ਅਤੇ ਪੁਲੀਸ ਕਰਮੀਆਂ ਵਿਚਕਾਰ ਮੁੱਠਭੇੜ ਹੋਈ ਸੀ ।ਜਿਸ ਦੌਰਾਨ ਦੋ ਪੁਲੀਸ ਮੁਲਾਜ਼ਮਾਂ ਦੀ ਜਾਨ ਚਲੀ ਗਈ ਉਸ ਤੋਂ ਬਾਅਦ ਸੀਨੀਅਰ ਪੁਲੀਸ ਮੁਲਾਜ਼ਮ ਉੱਥੇ ਪਹੁੰਚੇ ,ਉਨ੍ਹਾਂ ਵੱਲੋਂ ਦੇਖਿਆ ਗਿਆ ਤਾਂ ਇਕ ਪੁਲੀਸ ਮੁਲਾਜ਼ਮ ਦੀ ਮੌਤ ਮੌਕੇ ਤੇ ਹੀ ਹੋ ਚੁੱਕੀ ਸੀ ।ਪਰ ਇੱਕ ਪੁਲੀਸ ਮੁਲਾਜ਼ਮ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਕਿ ਉਸ ਨੇ ਦਮ ਤੋੜ ਦਿੱਤਾ। ਸੋ ਇਸ ਘਟਨਾ ਤੋਂ ਬਾਅਦ ਪੰਜਾਬ ਪੁਲਸ ਹਰਕਤ ਵਿਚ ਆਈ ਹੋਈ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਲੱਭਿਆ ਜਾਵੇਗਾ।

ਇਸ ਤੋਂ ਇਲਾਵਾ ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਨ੍ਹਾਂ ਗੈਂਗਸਟਰਾਂ ਦੀਆਂ ਗੱਡੀਆਂ ਦੇ ਨੰਬਰ ਨੋਟ ਕੀਤੇ ਗਏ ਹਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਦੋ ਗੱਡੀਆਂ ਸੀ। ਇਸ ਤੋਂ ਇਲਾਵਾ ਜ਼ਿਆਦਾ ਜਾਣਕਾਰੀ ਇਸ ਮਾਮਲੇ ਬਾਰੇ ਨਹੀਂ ਦਿੱਤੀ ਜਾ ਰਹੀ। ਇਸ ਘਟਨਾ ਤੋਂ ਬਾਅਦ ਪੰਜਾਬ ਪੁਲਸ ਬੱਚਾ ਥੋੜ੍ਹੀ ਸੋਗ ਦੀ ਲਹਿਰ ਜ਼ਰੂਰ ਹੈ, ਪਰ ਉਨ੍ਹਾਂ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਵੀ ਇੰਤਜ਼ਾਮ ਕੀਤੇ ਜਾ ਰਹੇ ਹਨ ਤਾਂ ਜੋ ਇਨ੍ਹਾਂ ਦੋਨਾਂ ਏਐਸਆਈ ਨੂੰ ਇਨਸਾਫ਼ ਮਿਲੇਗਾ। ਜਲਦੀ ਤੋਂ ਜਲਦੀ ਉਨ੍ਹਾਂ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਜਾ ਸਕੇ ਤਾਂ ਜੋ ਅੱਗੇ ਤੋਂ ਉਹ ਇਸ ਤਰ੍ਹਾਂ ਦੀ ਕਿਸੇ ਹੋਰ ਘਟਨਾ ਨੂੰ ਅੰਜਾਮ ਨਾ ਦੇ ਸਕਣ ।

ਦੱਸ ਦੇਈਏ ਕਿ ਪੁਲਸ ਦੁਆਰਾ ਉਨ੍ਹਾਂ ਗੈਂਗਸਟਰਾਂ ਨੂੰ ਪਹਿਲਾਂ ਤੋਂ ਫੜਨ ਲਈ ਇੰਤਜ਼ਾਮ ਕੀਤੇ ਜਾ ਰਹੇ ਸੀ ਅਤੇ ਲੰਬੇ ਸਮੇਂ ਤੋਂ ਪੁਲਸ ਗੈਂਗਸਟਰਾਂ ਨੂੰ ਫੜਨ ਦੀ ਤਾਕ ਵਿੱਚ ਸੀ ,ਇਸੇ ਦੌਰਾਨ ਇਹ ਮੁੱਠਭੇੜ ਹੋਈ ਅਤੇ ਜਥੇ ਕੇ ਦੋ ਏ ਐੱਸ ਆਈ ਮਾਰੇ ਗਏ ।ਇਸ ਤੋਂ ਬਾਅਦ ਇਨ੍ਹਾਂ ਦੇ ਪਰਿਵਾਰਾਂ ਚ ਮਾਤਮ ਦਾ ਮਾਹੌਲ ਹੈ ਨਾਲ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ।

ਸੋ ਇਹ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਿਥੇ ਕੇ ਬੇਰਹਿਮੀ ਨਾਲ ਦੋ ਪੁਲੀਸ ਮੁਲਾਜ਼ਮਾਂ ਦਾ ਕਤਲ ਕਰ ਦਿੱਤਾ ਗਿਆ ।

Leave a Reply

Your email address will not be published. Required fields are marked *