ਬਠਿੰਡਾ ਦੇ ਏ ਐੱਸ ਆਈ ਦੀ ਅਸ਼ਲੀਲ ਵੀਡੀਓ ਤੋਂ ਬਾਅਦ ਆਡੀਓ ਹੋਈ ਵਾਇਰਲ

Uncategorized

ਪਿਛਲੇ ਦਿਨੀਂ ਬਠਿੰਡਾ ਦੇ ਇਕ ਏ. ਐੱਸ. ਆਈ. ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਬਹੁਤ ਜਿਆਦਾ ਵਾਇਰਲ ਹੋਈ।ਜਿਸ ਵਿਚ ਇਕ ਏ ਐੱਸ ਆਈ ਇਕ ਔਰਤ ਦੇ ਨਾਲ ਬਿਲਕੁਲ ਨੰਗਾ ਦਿਖਾਈ ਦੇ ਰਿਹਾ ਸੀ। ਦੱਸਣਯੋਗ ਹੈ ਕਿ ਇਸ ਏ ਐਸ ਆਈ ਵੱਲੋਂ ਔਰਤ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ।ਕਿਉਂਕਿ ਇਸ ਪੁਲਸ ਕਰਮਚਾਰੀ ਨੇ ਉਸ ਔਰਤ ਦੇ ਬੇਟੇ ਨੂੰ ਝੂਠੇ ਕੇਸ ਵਿਚ ਜੇਲ੍ਹ ਭੇਜ ਦਿੱਤਾ ਸੀ।ਇਸ ਪੁਲਸ ਕਰਮਚਾਰੀ ਨੇ ਜਿਸ ਦਾ ਨਾਮ ਏ ਐੱਸ ਆਈ ਗੁਰਵਿੰਦਰ ਸਿੰਘ ਹੈ।ਉਸ ਔਰਤ ਨੂੰ ਆਪਣੇ ਬੇਟੇ ਦੀ ਜੇਲ੍ਹ ਚੋਂ ਰਿਹਾਈ ਦੇ ਬਦਲੇ ਉਸ ਨਾਲ ਸਰੀਰਕ ਸੰਬੰਧ ਬਣਾਉਣ ਬਾਰੇ ਮਜਬੂਰ ਕੀਤਾ।ਹਣ ਇਸ ਵੀਡੀਓ ਤੋਂ ਬਾਅਦ ਏਐਸਆਈ ਦੁਬਾਰਾ ਉਸ ਔਰਤ ਨਾਲ ਫੋਨ ਤੇ ਕੀਤੀਆਂ ਹੋਈਆਂ ਗੱਲਾਂ ਦਿ ਕਾਲ ਰਿਕਾਡਿੰਗ ਵਾਇਰਲ ਹੋ ਰਹੀ ਹੈ।

ਜਿਸ ਵਿਚ ਏ ਐੱਸ ਆਈ ਵੱਲੋਂ ਉਸ ਔਰਤ ਨੂੰ ਸ਼ਰ੍ਹੇਆਮ ਇਹ ਗੱਲਾਂ ਆਖੀਆਂ ਜਾ ਰਹੀਆਂ ਹਨ ਕਿ ਜੇਕਰ ਉਸ ਨੇ ਆਪਣੇ ਬੇਟੇ ਨੂੰ ਬਚਾਉਣਾ ਹੈ ਤਾਂ ਉਹ ਜੋ ਕੁਝ ਕਹਿੰਦਾ ਹੈ ਉਸ ਨੂੰ ਕਰਨਾ ਪਵੇਗਾ।ਇਸ ਆਡੀਓ ਵਿੱਚ ਏਐਸਆਈ ਵੱਲੋਂ ਔਰਤ ਨੂੰ ਕਿਹਾ ਜਾਂਦਾ ਹੈ ਕਿ ਉਹ ਜੋ ਵੀ ਆਪਣੇ ਬੱਚੇ ਲਈ ਕਰ ਰਹੀ ਹੈ ਉਹ ਸਹੀ ਹੈ।ਉਹ ਔਰਤ ਬਹੁਤ ਜ਼ਿਆਦਾ ਮਜਬੂਰ ਹੋ ਕੇ ਇਸ ਪੁਲਸ ਕਰਮਚਾਰੀ ਨਾਲ ਗੱਲਾਂ ਕਰ ਰਹੀ ਹੈ।ਪੋਸਟ ਕਰਮਚਾਰੀ ਵੱਲੋਂ ਉਸ ਅੌਰਤ ਨੂੰ ਬੇਸ਼ਰਮੀ ਨਾਲ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਮੇਲ ਤਾਂ ਰੱਬ ਵੱਲੋਂ ਕਰਵਾਇਆ ਗਿਆ ਹੈ ।ਹੁਣ ਉਨ੍ਹਾਂ ਵਿੱਚ ਜੋ ਕੁਝ ਹੋ ਚੁੱਕਿਆ ਹੈ ਉਹ ਵਾਰ ਵਾਰ ਹੋਵੇਗਾ ।ਉਸ ਔਰਤ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਠੀਕ ਨਹੀਂ ਹੈ

ਅਤੇ ਉਸ ਦੇ ਬੱਚੇ ਨੂੰ ਜਲਦੀ ਤੋਂ ਜਲਦੀ ਬਚਾ ਲਿਆ ਜਾਵੇ।ਪਰ ਹਾਊਸ ਵਿਚਰਨਾ ਏਐਸਆਈ ਉਸ ਨੂੰ ਇਹ ਗੱਲਾਂ ਨਾ ਕਰਨ ਲਈ ਕਹਿੰਦਾ ਹੈ।ਏਐਸਆਈ ਉਸ ਨੂੰ ਕਹਿੰਦਾ ਹੈ ਕਿ ਤੇਰੇ ਬੱਚੇ ਨੂੰ ਤਾਂ ਮੈਂ ਬਚਾਅ ਹੀ ਲਵਾਂਗਾ।ਪਰ ਤੂੰ ਜੋ ਮੈਂ ਕਹਿੰਦਾ ਹਾਂ ਉਹ ਕਰਦੀ ਰਹੇ।ਇਸ ਆਡੀਓ ਦੇ ਵਾਇਰਲ ਹੋਣ ਨਾਲ ਏਐਸਆਈ ਉੱਪਰ ਲੱਗੇ ਇਲਜ਼ਾਮ ਹੋਰ ਵੀ ਪੁਖ਼ਤਾ ਹੋ ਚੁੱਕੇ ਹਨ।ਕਿਉਂ ਕੀ ਇਸ ਆਡੀਓ ਦੇ ਵਿੱਚ ਔਰਤ ਬਿਲਕੁਲ ਮਜਬੂਰ ਹੋ ਕੇ ਗੱਲ ਕਰ ਰਹੀ ਹੈ।

ਹੁਣ ਵੇਖਣਾ ਹੋਵੇਗਾ ਕਿ ਪੁਲਸ ਅਧਿਕਾਰੀਆਂ ਵੱਲੋਂ ਇਹ ਆਡੀਓ ਵਾਇਰਲ ਹੋਣ ਤੋਂ ਬਾਅਦ ਏਐਸਆਈ ਦੇ ਖ਼ਿਲਾਫ਼ ਕਿੰਨੀ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ ।

Leave a Reply

Your email address will not be published.