ਦੋ ਨੌਜਵਾਨਾਂ ਨੂੰ ਮਿਲਿਆ ਪੈਸਿਆਂ ਦਾ ਭਰਿਆ ਬੋਰਾ,ਫਿਰ ਉਨ੍ਹਾਂ ਨੇ ਜੋ ਕੀਤਾ ਵੇਖ ਕੇ ਹੋ ਜਾਵੋਗੇ ਹੈਰਾਨ

Uncategorized

ਮਾਇਆ ਧਨ ਦੁਨੀਆਂ ਦਾ ਅਜਿਹਾ ਵਿਕਾਰ ਹੈ ਜਿਸ ਤੋਂ ਕੋਈ ਆਮ ਬੰਦਾ ਬਚ ਨਹੀਂ ਸਕਦਾ ਇਸ ਵਿਕਾਰ ਤੋਂ ਉਹੀ ਲੋਕ ਪਿੱਛਾ ਛੁਡਾ ਸਕਦੇ ਹਨ, ਜੋ ਕਿ ਪ੍ਰਮਾਤਮਾ ਦਾ ਨਾਮ ਲੈਂਦੇ ਹਨ। ਇਸ ਮਾਇਆ ਦੇ ਵਿਕਾਰ ਵਿਚ ਪੈ ਕੇ ਲੋਕ ਕਤਲ ਤਕ ਕਰ ਦਿੰਦੇ ਹਨ ਇੱਥੋਂ ਤੱਕ ਕਿ ਅੱਜ ਕੱਲ੍ਹ ਸਕੇ ਭਰਾਵਾਂ ਵਿੱਚ ਵੀ ਇਸ ਨੂੰ ਲੈ ਕੇ ਵਿਵਾਦ ਹੋ ਜਾਂਦੇ ਹਨ ।ਇਸੇ ਤਰ੍ਹਾਂ ਦੀ ਇੱਕ ਕਹਾਣੀ ਅਸੀਂ ਅੱਜ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇਹ ਕਹਾਣੀ ਬਹੁਤ ਸਾਲ ਪੁਰਾਣੀ ਹੈ ਅਤੇ ਮਲੇਰਕੋਟਲੇ ਦੇ ਦੋ ਵਿਅਕਤੀਆਂ ਦੀ ਇਹ ਕਹਾਣੀ ਹੈ। ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਦਾ ਨਾਂ ਬਿਸ਼ਨ ਸਿੰਘ ਅਤੇ ਦੂਸਰੇ ਦਾ ਨਾਮ ਦਿਆਲ ਸਿੰਘ ਸੀ ।ਦੋਨੋਂ ਹੀ ਬਹੁਤ ਚੰਗੇ ਦੋਸਤ ਸੀ ਬਚਪਨ ਤੋਂ ਲੈ ਕੇ ਇਕੱਠੇ ਖੇਡੇ ਅਤੇ ਉਨ੍ਹਾਂ ਨੇ ਪੜ੍ਹਾਈ ਲਿਖਾਈ ਵੀ ਇਕੱਠਿਆਂ ਹੀ ਕੀਤੀ ਸੀ।

ਜਿਸ ਤੋਂ ਬਾਅਦ ਜਦੋਂ ਉਹ ਨੌਜਵਾਨ ਹੋ ਗਏ ਉਨ੍ਹਾਂ ਕੋਲ ਕੋਈ ਕੰਮਕਾਰ ਨਹੀਂ ਸੀ ਤਾਂ ਉਸ ਦੇ ਘਰਦਿਆਂ ਵੱਲੋਂ ਅਤੇ ਪਿੰਡ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਤਾਅਨੇ ਮਿਹਣੇ ਦਿੱਤੇ ਜਾਂਦੇ ਸੀ ਕਿ ਉਹ ਵਿਹਲੜਾਂ ਵਾਂਗ ਫਿਰਦੇ ਹਨ। ਇਸੇ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਕਿਸੇ ਵੱਡੇ ਸ਼ਹਿਰ ਵਿੱਚ ਜਾ ਕੇ ਕੰਮ ਕਾਰ ਕਰਨ ਦੀ ਸੋਚੀ ਉਸ ਸਮੇਂ ਬਹੁਤ ਜ਼ਿਆਦਾ ਜੰਗਲ ਹੁੰਦੇ ਸੀ ਤਾਂ ਉਹ ਜੰਗਲਾਂ ਵਿੱਚੋਂ ਦੀ ਲੰਘਦੇ ਹੋਏ ਵੱਡੇ ਸ਼ਹਿਰ ਵੱਲ ਤੁਰ ਪਏ । ਦੋਨਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਉੱਥੇ ਹੀ ਰਸਤੇ ਵਿੱਚ ਉਨ੍ਹਾਂ ਨੂੰ ਇੱਕ ਸਾਧੂ ਮਿਲਿਆ ਜਿਸ ਨੇ ਉਨ੍ਹਾਂ ਨੂੰ ਕਿਹਾ ਕਿ ਅੱਗੇ ਇੱਕ ਚੁੜੇਲ ਹੈ, ਤੁਸੀਂ ਇੱਥੋਂ ਹੀ ਆਪਣੇ ਘਰ ਵਾਪਸ ਚਲੇ ਜਾਓ। ਸਾਧੂ ਦੀ ਇਸ ਗੱਲ ਨੂੰ ਸੁਣ ਕੇ ਦੋਵੇਂ ਡਰ ਗਏ ਪਰ ਉਹ ਪਿੱਛੇ ਨਾ ਮੁੜੇ ਕਿਉਂਕਿ ਉਨ੍ਹਾਂ ਨੂੰ ਆਪਣੇ ਘਰਦਿਆਂ ਅਤੇ ਪਿੰਡ ਵਾਲਿਆਂ ਦੇ ਤਾਅਨਿਆਂ ਮਿਹਣਿਆਂ ਤੋਂ ਪ੍ਰੇਸ਼ਾਨੀ ਸੀ ।

ਉਨ੍ਹਾਂ ਨੇ ਸੋਚਿਆ ਕਿ ਜੇਕਰ ਉਹ ਵਾਪਸ ਜਾਣਗੇ ਫਿਰ ਤੋਂ ਉਨ੍ਹਾਂ ਦੇ ਘਰ ਦੇ ਅਤੇ ਪਿੰਡ ਵਾਲੇ ਉਨ੍ਹਾਂ ਨੂੰ ਪਰੇਸ਼ਾਨ ਕਰਨਗੇ। ਇਸ ਲਈ ਉਹ ਅੱਗੇ ਵਧਣ ਲੱਗੇ ਅਤੇ ਅੱਗੇ ਜਾ ਕੇ ਉਨ੍ਹਾਂ ਨੂੰ ਸੋਨੇ ਦੇ ਸਿੱਕਿਆਂ ਨਾਲ ਭਰਿਆ ਹੋਇਆ ਇੱਕ ਥੈਲਾ ਮਿਲਿਆ ।ਜਿਸ ਨੂੰ ਦੇਖ ਕੇ ਉਹ ਬਹੁਤ ਖ਼ੁਸ਼ ਹੋ ਗਏ ਇਸ ਤੋਂ ਬਾਅਦ ਉਹ ਸੋਚਣ ਲੱਗੇ ਕਿ ਇਸ ਸੋਨੇ ਦੇ ਸਿੱਕਿਆਂ ਨਾਲ ਉਨ੍ਹਾਂ ਦੀ ਜ਼ਿੰਦਗੀ ਵਧੀਆ ਲੰਘ ਜਾਵੇਗੀ। ਕੁਝ ਸਮਾਂ ਗੱਲਾਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਭੁੱਖ ਲੱਗ ਗਈ ਜਿਸ ਲਈ ਦਿਆਲ ਸਿੰਘ ਪਾਣੀ ਲੈਣ ਲਈ ਚਲਾ ਗਿਆ ਜਦੋਂ ਦਿਆਲ ਸਿੰਘ ਪਾਣੀ ਲੈਣ ਲਈ ਗਿਆ ਤਾਂ ਉਸ ਦੇ ਮਨ ਵਿੱਚ ਲਾਲਚ ਆ ਗਿਆ। ਉਸ ਨੇ ਸੋਚਿਆ ਕਿ ਜੇਕਰ ਇਹ ਸਾਰੇ ਸਿੱਕੇ ਉਸ ਨੂੰ ਮਿਲ ਜਾਣ ਤਾਂ ਉਸ ਦਾ ਜੀਵਨ ਵਧੀਆ ਲੰਘੇਗਾ। ਇਸ ਲਈ ਉਸ ਨੂੰ ਬਿਸ਼ਨ ਸਿੰਘ ਨੂੰ ਮਾਰ ਦੇਣਾ ਚਾਹੀਦਾ ਹੈ ਉੱਥੇ ਹੀ ਉਸ ਨੂੰ ਇੱਕ ਤੇਜ਼ ਹਥਿਆਰ ਮਿਲਿਆ ਜਿਸ ਤੋਂ ਬਾਅਦ ਉਸ ਨੇ ਜਾ ਕੇ ਬਿਸ਼ਨ ਸਿੰਘ ਦੀ ਪਿੱਠ ਉੱਤੇ ਵਾਰ ਕਰ ਦਿੱਤਾ ਅਤੇ ਵਿਸਾਖਾ ਸਿੰਘ ਉੱਥੇ ਮਰ ਗਿਆ।

ਫਿਰ ਉਸ ਨੇ ਉਹ ਥੈਲਾ ਚੁੱਕਿਆ ਅਤੇ ਵਾਪਸ ਆਪਣੇ ਪਿੰਡ ਵੱਲ ਨੂੰ ਜਾਣ ਲੱਗਿਆ ਪਰ ਉਸ ਸਮੇਂ ਉਸ ਨੂੰ ਭੁੱਖ ਲੱਗੀ ਸੀ ਉਸ ਨੇ ਉਹ ਖਾਣਾ ਖਾਣ ਸ਼ੁਰੂ ਕਰ ਦਿੱਤਾ, ਜੋ ਕਿ ਬਿਸ਼ਨ ਸਿੰਘ ਕੋਲ ਸੀ ਖਾਣਾ ਖਾਣ ਤੋਂ ਬਾਅਦ ਉਸ ਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗੀ। ਜਿਸ ਤੋਂ ਬਾਅਦ ਉਸ ਨੂੰ ਸਮਝ ਲੱਗ ਗਈ ਕਿ ਜਦੋਂ ਉਹ ਪਾਣੀ ਲੈਣ ਲਈ ਗਿਆ ਸੀ ਤਾਂ ਬਿਸ਼ਨ ਸਿੰਘ ਨੇ ਉਸ ਦੇ ਖਾਣੇ ਵਿੱਚ ਕੁਝ ਜ਼ਹਿਰੀਲੀ ਜੜੀ ਬੂਟੀ ਮਿਲਾ ਦਿੱਤੀ ਸੀ ਅਤੇ ਉਸ ਖਾਣੇ ਨੂੰ ਖਾਣ ਤੋਂ ਬਾਅਦ ਦਿਆਲ ਸਿੰਘ ਦੀ ਵੀ ਤੜਪ ਤੜਪ ਕੇ ਮੌਤ ਹੋ ਗਈ।

ਸੋ ਇਸ ਕਹਾਣੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਇਹ ਮਾਇਆ ਰੂਪੀ ਜੋ ਬੇਕਾਰ ਹੈ ਉਹ ਸਾਡੇ ਦਿਮਾਗ ਵਿੱਚ ਘਰ ਕਰ ਜਾਂਦਾ ਹੈ ਅਤੇ ਅਸੀਂ ਆਪਣਿਆਂ ਦਾ ਹੀ ਕਤਲ ਕਰ ਦਿੰਦੇ ਹਾਂ ਇਸ ਵਿਕਾਰ ਤੋਂ ਉਹੀ ਲੋਕ ਪਿੱਛਾ ਛੁਡਾ ਸਕਦੇ ਹਨ ਜੋ ਪਰਮਾਤਮਾ ਦਾ ਨਾਮ ਜਪਦੇ ਹਨ ।

Leave a Reply

Your email address will not be published. Required fields are marked *