ਜੇਕਰ ਤੁਸੀਂ ਵੀ ਵਰਤਦੇ ਹੋ ਘਰ ਵਿੱਚ ਇੱਕ ਹੀ ਟੁੱਥ ਪੇਸਟ ਤਾਂ ਹੋ ਜਾਓ ਸਾਵਧਾਨ

Uncategorized

ਇਸ ਕੋਰੋਨਾ ਕਾਲ ਵਿਚ ਤੁਸੀਂ ਬਹੁਤ ਸਾਰੀਆਂ ਸਲਾਹਾਂ ਸੁਣਿਆ ਅਤੇ ਮੰਨੀਆਂ ਵੀ ਹੋਣਗੀਆਂ ਜਿਵੇਂ ਕਿ ਮਾਸਕ ਪਾਓ ,ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ, ਜ਼ਿਆਦਾ ਇਕੱਠ ਨਾ ਕਰੋ ਅਤੇ ਹੋਰ ਵੀ ਬਹੁਤ ਸਾਰੀਆਂ ਸਲਾਹਾਂ ਤੁਹਾਨੂੰ ਦਿੱਤੀਆਂ ਗਈਆਂ ਅਤੇ ਅੱਜ ਅਸੀਂ ਤੁਹਾਨੂੰ ਇਕ ਹੋਰ ਸਲਾਹ ਦੇਣ ਜਾ ਰਹੇ ਹਾਂ ਕਿ ਕਿਸੇ ਦੁਆਰਾ ਵਰਤਿਆ ਜਾਣ ਵਾਲਾ ਟੁੱਥਪੇਸਟ ਤੁਸੀਂ ਨਾ ਵਰਤੋ । ਕਿਉਂਕਿ ਇਹ ਸਲਾਹ ਦੇ ਰਹੇ ਹਨ ਦੰਦਾਂ ਦੇ ਮਾਹਿਰ ਡਾ ਜੇ ਜੇ ਖੁਰਾਣਾ, ਜੋ ਕਿ ਦੰਦਾਂ ਦੇ ਇਲਾਜ ਲਈ ਬਹੁਤ ਮਸ਼ਹੂਰ ਡਾਕਟਰ ਹਨ ਉਨ੍ਹਾਂ ਨੇ ਦੱਸਿਆ ਕਿ ਜਦੋਂ ਇੱਕ ਕੋਰੂਨਾ ਮਰੀਜ਼ ਠੀਕ ਹੋ ਕੇ ਘਰ ਜਾਂਦਾ ਹੈ ਤਾਂ ਉਹ ਉਹੀ ਟੁੱਥ ਪੇਸਟ ਵਰਤਣ ਲਗਦਾ ਹੈ ,ਜੋ ਉਸ ਦਾ ਬਾਕੀ ਪਰਿਵਾਰ ਵਰਤ ਰਿਹਾ ਹੁੰਦਾ ਹੈ।

ਅਜਿਹਾ ਕਰਨ ਨਾਲ ਜਦੋਂ ਅਸੀਂ ਟੁੱਥਪੇਸਟ ਨੂੰ ਬੁਰਸ਼ ਉਤੇ ਲਗਾਉਂਦੇ ਹਾਂ ਤਾਂ ਟੁੱਥਪੇਸਟ ਅਤੇ ਬੁਰਸ਼ ਦੇ ਦੌਰਾਨ ਸੰਕਰਮਣ ਹੋਣ ਦਾ ਖਤਰਾ ਵਧ ਜਾਂਦਾ ਹੈ । ਇਸ ਲਈ ਡਾਕਟਰ ਸਾਹਿਬ ਨੇ ਇਹ ਸਲਾਹ ਦਿੱਤੀ ਕਿ ਜਦੋਂ ਇੱਕ ਕੋਰੋਨਾ ਮਰੀਜ਼ ਠੀਕ ਹੋ ਕੇ ਘਰ ਪਹੁੰਚੇ ਤਾਂ ਉਸ ਦੀਆਂ ਪੁਰਾਣੀਆਂ ਚੀਜ਼ਾਂ ਨੂੰ ਸੁੱਟ ਦੇਣਾ ਚਾਹੀਦਾ ਹੈ ਅਤੇ ਇਸ ਤੋਂ ਇਲਾਵਾ ਉਹ ਸਾਰੀਆਂ ਨਵੀਆਂ ਚੀਜ਼ਾਂ ਵਰਤੇ ਨਾਲ ਹੀ ਉਸ ਦੁਆਰਾ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਕੋਈ ਹੋਰ ਨਾ ਵਰਤੇ। ਡਾਕਟਰ ਨੇ ਇੱਥੋਂ ਤੱਕ ਕਿਹਾ ਕਿ ਜਦੋਂ ਇੱਕ ਕੋਰੋਨਾ ਮਰੀਜ਼ ਠੀਕ ਹੋ ਕੇ ਘਰ ਜਾਂਦਾ ਹੈ ਉਸ ਨੂੰ ਇੱਕ ਅਲੱਗ ਬਾਥਰੂਮ ਵਰਤਣਾ ਚਾਹੀਦਾ ਹੈ, ਕਿਉਂ ਕੀ ਅਜਿਹਾ ਕਰਨ ਨਾਲ ਦੂਜੇ ਲੋਕਾਂ ਨੂੰ ਸੰਕਰਮਣ ਦਾ ਖਤਰਾ ਟਾਲਿਆ ਜਾ ਸਕਦਾ ਹੈ ।

ਇਸ ਤੋਂ ਇਲਾਵਾ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਇਸ ਕੋਰੋਨਾ ਕਾਲ ਵਿਚ ਆਪਣੇ ਦੰਦਾਂ ਦਾ ਚੰਗੀ ਤਰ੍ਹਾਂ ਨਾਲ ਧਿਆਨ ਰੱਖੋ ਕਿਉਂਕਿ ਇਸ ਕਾਲ ਵਿਚ ਦੰਦਾਂ ਦਾ ਇਲਾਜ ਕਰਵਾਉਣਾ ਵੀ ਮੁਸ਼ਕਿਲ ਹੈ। ਕਿਉਂਕਿ ਬਹੁਤ ਸਾਰੇ ਡਾਕਟਰਾਂ ਨੇ ਦੰਦਾਂ ਦਾ ਇਲਾਜ ਕਰਨ ਤੋਂ ਵੀ ਮਨ੍ਹਾ ਕੀਤਾ ਹੈ ਕਿਉਂਕਿ ਅਜਿਹਾ ਕਰਨ ਨਾਲ ਤੁਹਾਨੂੰ ਸੰਕਰਮਣ ਹੋਣ ਦਾ ਖਤਰਾ ਵਧ ਜਾਂਦਾ ਹੈ ।ਕਿਸੇ ਦੁਆਰਾ ਤੁਹਾਡੇ ਮੂੰਹ ਵਿਚ ਕੋਈ ਵੀ ਚੀਜ਼ ਪਾਉਣ ਨਾਲ ਹੋ ਸਕਦਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਵਾਇਰਸ ਤੁਹਾਡੇ ਮੂੰਹ ਵਿੱਚ ਚਲਿਆ ਜਾਵੇ ।ਸੋ ਇਸ ਕੋਰੋਨਾ ਕਾਲ ਵਿੱਚੋਂ ਤੁਹਾਨੂੰ ਆਪਣੇ ਦੰਦਾਂ ਦਾ ਪਹਿਲਾਂ ਤੋਂ ਹੀ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਨਾ ਪਵੇ ।

ਇਸ ਤੋਂ ਇਲਾਵਾ ਡਾਕਟਰ ਨੇ ਦੱਸਿਆ ਕਿ ਘਰ ਵਿਚ ਸਾਰੇ ਮੈਂਬਰਾਂ ਕੋਲ ਅਲੱਗ ਅਲੱਗ ਟੁੱਥ ਪੇਸਟ ਹੋਣੇ ਚਾਹੀਦੇ ਹਨ ਤਾਂ ਜੋ ਲੋਕਾਂ ਵਿੱਚ ਇਹ ਵਾਇਰਸ ਫੈਲ ਨਾ ਸਕੇ।

Leave a Reply

Your email address will not be published.