ਫ਼ਿਲਮਾਂ ਵਿੱਚ ਕਿਵੇਂ ਕੀਤੇ ਜਾਂਦੇ ਹਨ ਕਾਰ ਬਲਾਸਟ ,ਵੇਖੋ ਸੱਚਾਈ

Uncategorized

ਅਕਸਰ ਅਸੀਂ ਫ਼ਿਲਮਾਂ ਵਿੱਚ ਅਜਿਹੇ ਸੀਨ ਦੇਖਦੇ ਹਾਂ ਜਿਨ੍ਹਾਂ ਵਿੱਚ ਕਾਰਾਂ ਨੂੰ ਅੱਗ ਲਗਾਈ ਜਾਂਦੀ ਹੈ ।ਕਾਰਾਂ ਦੇ ਇਕ ਦੂਜੇ ਨਾਲ ਭਿਆਨਕ ਐਕਸੀਡੈਂਟ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਕਾਰਾਂ ਵਿਚ ਬਲਾਸਟ ਵੀ ਕੀਤੇ ਜਾਂਦੇ ਹਨ ਅਤੇ ਹੋਰ ਵੀ ਬਹੁਤ ਤਰ੍ਹਾਂ ਦੇ ਸੀਨ ਕਾਰਾਂ ਨਾਲ ਸ਼ੂਟ ਕੀਤੇ ਜਾਂਦੇ ਹਨ ।ਪਰ ਇਥੇ ਇਹ ਕਾਰਾ ਬਹੁਤ ਮਹਿੰਗੀਆਂ ਦਿਖਾਈਆਂ ਜਾਂਦੀਆਂ ਹਨ ਤਾਂ ਤੁਹਾਡੇ ਵਿੱਚ ਇਹ ਸਵਾਲ ਤਾਂ ਜ਼ਰੂਰ ਉੱਠਦਾ ਹੋਵੇਗਾ ਕਿ ਕੀ ਫ਼ਿਲਮਾਂ ਨੂੰ ਤਿਆਰ ਕਰਨ ਵਾਲੇ ਪ੍ਰੋਡਿਊਸਰ ਡਾਇਰੈਕਟਰ ਅਸਲੀ ਕਾਰਾਂ ਦਾ ਪ੍ਰਯੋਗ ਕਰਦੇ ਹੋਣਗੇ ਜਾਂ ਨਕਲੀ ਕਿਉਂਕਿ ਇਨ੍ਹਾਂ ਕਾਰਾਂ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ।ਜੋ ਇਨ੍ਹਾਂ ਫ਼ਿਲਮੀ ਸੀਨਾਂ ਵਿੱਚ ਲਈਆਂ ਜਾਂਦੀਆਂ ਹਨ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਸੀਨ ਕਿਵੇਂ ਸ਼ੂਟ ਕੀਤੇ ਜਾਂਦੇ ਹਨ ਸਭ ਤੋਂ ਪਹਿਲਾ ਤਾਂ ਦੱਸ ਦਈਏ ਕਿ ਜੋ ਕਾਰਾ ਫ਼ਿਲਮਾਂ ਚ ਵਰਤੀਆਂ ਜਾਂਦੀਆਂ ਹਨ ਉਹ ਅਸਲੀ ਨਹੀਂ ਹੁੰਦੀਆਂ ਬਲਕਿ ਉਹ ਛੋਟੇ ਛੋਟੇ ਖਿਡੌਣੇ ਹੁੰਦੇ ਹਨ ।ਜਿਨ੍ਹਾਂ ਦਾ ਪ੍ਰਯੋਗ ਫ਼ਿਲਮਾਂ ਦੇ ਸੀਨ ਸ਼ੂਟ ਕਰਨ ਲਈ ਕੀਤਾ ਜਾਂਦਾ ਹੈ ਇਨ੍ਹਾਂ ਕਾਰਾਂ ਨੂੰ ਹੂਬਹੂ ਅਸਲੀ ਕਾਰਾਂ ਵਾਂਗ ਦਿਖਾਇਆ ਜਾਂਦਾ ਹੈ ।ਇਸ ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਕਿ ਕਾਰ ਵਿਚ ਬਲਾਸਟ ਕੀਤਾ ਜਾਂਦਾ ਹੈ ਤਾਂ ਉਸ ਚ ਅੱਗ ਲੱਗ ਜਾਂਦੀ ਹੈ ।ਇਹ ਅੱਗ ਇਨ੍ਹਾਂ ਕਾਰਾਂ ਉੱਤੇ ਮੋਮ ਪਾ ਕੇ ਲਗਾਈ ਜਾਂਦੀ ਹੈ ਇਸ ਤੋਂ ਇਲਾਵਾ ਕਈ ਵਾਰ ਕਾਰ ਵਿੱਚੋਂ ਧੂੰਆਂ ਨਿਕਲਣ ਦਾ ਸੀਨ ਵੀ ਦਿਖਾਇਆ ਜਾਂਦਾ ਹੈ।

ਇਸ ਸੀਨ ਨੂੰ ਰਿਕਾਰਡ ਕਰਨ ਦੇ ਲਈ ਇਕ ਖਿਡੌਣੇ ਵਾਲੀ ਕਾਰ ਵਿਚ ਧੂਫ ਰੱਖ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਧੂਫ ਵਿਚੋਂ ਧੂੰਆਂ ਨਿਕਲਦਾ ਹੈ ਅਤੇ ਸੀਨ ਨੂੰ ਸ਼ੂਟ ਕੀਤਾ ਜਾਂਦਾ ਹੈ। ਬਾਕੀ ਸਾਰਾ ਕਮਾਲ ਕੈਮਰਿਆਂ ਦਾ ਹੁੰਦਾ ,ਨਾਲ ਹੀ ਜੋ ਕਮੀ ਰਹਿ ਜਾਂਦੀ ਹੈ ਉਹ ਐਡਿਟਿੰਗ ਵਿੱਚ ਪੂਰੀ ਕਰ ਦਿੱਤੀ ਜਾਂਦੀ ਹੈ ।ਕੁਝ ਸੀਨ ਅਜਿਹਾ ਵੀ ਦਿਖਾਏ ਜਾਂਦੇ ਹਨ ਜਿਨ੍ਹਾਂ ਵਿੱਚ ਕਾਰਾਂ ਦਾ ਭਿਆਨਕ ਐਕਸੀਡੈਂਟ ਹੁੰਦਾ ਹੈ। ਇਹ ਸੀਨ ਸ਼ੂਟ ਕਰਦੇ ਲਈ ਕਾਰਾਂ ਨੂੰ ਇੱਕ ਦੂਜੇ ਉੱਤੇ ਸੁੱਟਿਆ ਜਾਂਦਾ ਹੈ ਅਤੇ ਕੈਮਰੇ ਨਾਲ ਇਹ ਸੀਨ ਰਿਕਾਰਡ ਕਰ ਲਏ ਜਾਂਦੇ ਹਨ ਅਤੇ ਇੱਥੇ ਇਕ ਹਰੇ ਪਰਦੇ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸੋ ਅੱਜ ਤੋਂ ਬਾਅਦ ਜੇਕਰ ਤੁਸੀਂ ਫ਼ਿਲਮਾਂ ਵਿੱਚ ਕੋਈ ਵੀ ਅਜਿਹਾ ਸੀਨਾ ਦੇਖੋ ਜਿਸ ਬੱਚਾ ਮਹਿੰਗੀਆਂ ਮਹਿੰਗੀਆਂ ਕਾਰਾਂ ਨੂੰ ਉਡਾਇਆ ਜਾਂਦਾ ਹੈ ਜਾਂ ਉਨ੍ਹਾਂ ਦੇ ਐਕਸੀਡੈਂਟ ਕਰਵਾਏ ਜਾਂਦੇ ਹਨ

ਤਾਂ ਤੁਹਾਨੂੰ ਹੈਰਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਕਾਰਾਂ ਛੋਟੇ ਛੋਟੇ ਖਿਡੌਣਿਆਂ ਦੇ ਰੂਪ ਵਿੱਚ ਹੁੰਦੀਆਂ ਹਨ ਜੋ ਕਿ ਕੈਮਰਿਆਂ ਦੀ ਮਦਦ ਨਾਲ ਵੱਡੀਆਂ ਦਿਖਾਈਆਂ ਜਾਂਦੀਆਂ ਹਨ ।

Leave a Reply

Your email address will not be published.