ਪਿੰਡ ਦੀ ਗਲੀ ਵਿੱਚ ਹੋਇਆ ਮੌਤ ਦਾ ਤਾਂਡਵ,ਹਵਾ ਵਿਚ ਉੱਡਿਆ ਨੌਜਵਾਨਾਂ ਦੀਆਂ ਲਾਸ਼ਾਂ

Uncategorized

ਅੱਜਕੱਲ੍ਹ ਪੰਜਾਬ ਵਿੱਚ ਬਹੁਤ ਸਾਰੀ ਸਡ਼ਕ ਹਾਦਸੇ ਵਾਪਰ ਰਹੇ ਹਨ ਜਿਸ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਜਾ ਰਹੀ ਹੈ ।ਇਸੇ ਤਰ੍ਹਾਂ ਫ਼ਰੀਦਕੋਟ ਤੋਂ ਇੱਕ ਵੀਡੀਓ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਦੋ ਮੋਟਰਸਾਈਕਲਾਂ ਦੀ ਆਪਸ ਚ ਭਿਆਨਕ ਟੱਕਰ ਹੋਈ ।ਜਿਸ ਕਾਰਨ ਮੌਕੇ ਤੇ ਦੋ ਵਿਅਕਤੀਆਂ ਦੀ ਮੌਤ ਹੋਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ।ਦੱਸ ਦੇਈਏ ਕਿ ਇਹ ਹਾਦਸਾ ਫ਼ਰੀਦਕੋਟ ਦੇ ਇੱਕ ਪਿੰਡ ਵਿੱਚ ਸਥਿਰਤਾ ਸੀਮਿੰਟ ਦੀ ਫੈਕਟਰੀ ਦੇ ਸਾਹਮਣੇ ਹੋਇਆ ਜਿੱਥੇ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ।ਵੀਡੀਓ ਵਿਚ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਦੋਨੋਂ ਮੋਟਰਸਾਈਕਲ ਕਾਫ਼ੀ ਸਪੀਡ ਨਾਲ ਆ ਰਹੇ ਹਨ ਅਤੇ ਦੋਨੋਂ ਇੱਕ ਦੂਜੇ ਵਿੱਚ ਟਕਰਾ ਜਾਂਦੇ ਹਨ।

ਦੱਸ ਦਈਏ ਕਿ ਇਕ ਮੋਟਰਸਾਈਕਲ ਉੱਤੇ ਦੋ ਵਿਅਕਤੀ ਸਵਾਰ ਸੀ ਅਤੇ ਇੱਕ ਮੋਟਰਸਾਈਕਲ ਉੱਤੇ ਸਿਰਫ਼ ਇੱਕ ਵਿਅਕਤੀ ਹੀ ਸੀ ।ਜਦੋਂ ਉਹ ਦੋਨੋਂ ਇੱਕ ਦੂਜੇ ਵਿੱਚ ਟਕਰਾਉਂਦੇ ਹਨ ਤਾਂ ਕਾਫ਼ੀ ਦੂਰ ਦੂਰ ਜਾ ਡਿੱਗੇ । ਜਿਸ ਤੋਂ ਬਾਅਦ ਇੱਥੇ ਮੌਕੇ ਤੇ ਦੋ ਵਿਅਕਤੀਆਂ ਦੀ ਮੌਤ ਹੋਈ ।ਜਿਨ੍ਹਾਂ ਵਿੱਚੋਂ ਇਕ ਦਾ ਨਾਮ ਜਗਸੀਰ ਸਿੰਘ ਜਿਸ ਦੀ ਉਮਰ ਸਤਾਈ ਸਾਲ ਦੀ ਦੱਸੀ ਜਾ ਰਹੀ ਹੈ ਅਤੇ ਇੱਕ ਕਿੱਕਰ ਸਿੰਘ ਜਿਸ ਦੀ ਉਮਰ ਪਨਤਾਲੀ ਸਾਲ ਦੀ ਦੱਸੀ ਜਾ ਰਹੀ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ ।ਜਿਸ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਹਸਪਤਾਲ ਵਿਚ ਪਹੁੰਚਾਇਆ ਉੱਧਰ ਪਿੰਡ ਵਾਸੀਆਂ ਵੱਲੋਂ ਸੀਮਿੰਟ ਦੀ ਫੈਕਟਰੀ ਵਾਲਿਆਂ ਉੱਤੇ ਦੋਸ਼ ਲਗਾਏ ਜਾ ਰਹੇ ਹਨ

ਕਿ ਇੱਥੇ ਪਹਿਲਾਂ ਵੀ ਬਹੁਤ ਸਾਰੇ ਹਾਦਸੇ ਹੋ ਚੁੱਕੇ ਹਨ।ਜਿਸ ਦਾ ਕਾਰਨ ਇਹ ਸੀਮਿੰਟ ਵਾਲੀ ਫੈਕਟਰੀ ਬਣਦੀ ਹੈ ਕਿਉਂਕਿ ਇਸ ਸੀਮਿੰਟ ਵਾਲੀ ਫੈਕਟਰੀ ਵਿੱਚ ਜੋ ਵੀ ਸਾਮਾਨ ਆਉਂਦਾ ਹੈ ਉਹ ਸੜਕ ਉਤੇ ਖਿੱਲਰਿਆ ਰਹਿੰਦਾ ਹੈ। ਇਨ੍ਹਾਂ ਦੀਆਂ ਪਾਈਪਾਂ ਵੀ ਸੜਕ ਉੱਤੇ ਹੀ ਪਈਆਂ ਰਹਿੰਦੀਆਂ ਹਨ ।ਜਿਸ ਕਾਰਨ ਲੰਘਣ ਵਾਲੇ ਰਾਹਗੀਰਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਹੈ। ਇਸ ਦੌਰਾਨ ਕੁਝ ਪਿੰਡ ਵਾਸੀਆਂ ਵੱਲੋਂ ਸੀਮਿੰਟ ਦੀ ਫੈਕਟਰੀ ਵਾਲਿਆਂ ਨੂੰ ਬੁਰਾ ਭਲਾ ਵੀ ਬੋਲਿਆ ਗਿਆ ਅਤੇ ਉਹ ਮੰਗ ਕਰਦੇ ਹਨ ਕਿ ਇਨ੍ਹਾਂ ਸੀਮਿੰਟ ਦੀ ਫੈਕਟਰੀ ਵਾਲਿਆਂ ਨੂੰ ਸਮਝਾਇਆ ਜਾਵੇ ਤਾਂ ਜੋ ਇਹ ਆਪਣਾ ਸਾਮਾਨ ਫੈਕਟਰੀ ਦੇ ਅੰਦਰ ਹੀ ਰੱਖਣ ਜਾਂ ਇਸ ਦਾ ਕੋਈ ਹੋਰ ਹੱਲ ਲੱਭਣ ।ਇਸ ਤੋਂ ਇਲਾਵਾ ਇਹ ਮਾਮਲਾ ਪੁਲੀਸ ਕੋਲ ਵੀ ਪਹੁੰਚਿਆ ਪੁਲੀਸ ਦੁਆਰਾ ਦੋ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਪੁਲੀਸ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਵੇ । ਮ੍ਰਿਤਕ ਜਗਸੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਦੱਸਣਾ ਹੈ ਕਿ ਜਗਸੀਰ ਸਿੰਘ ਆਪਣੀ ਪਤਨੀ ਨੂੰ ਛੱਡ ਕੇ ਆਪਣੇ ਪਿੰਡ ਵੱਲ ਨੂੰ ਜਾ ਰਿਹਾ ਸੀ ਜਿੱਥੇ ਕਿ ਉਸ ਦੀ ਟੱਕਰ ਮੋਟਰਸਾਈਕਲ ਨਾਲ ਹੋਈ ਅਤੇ ਉਸ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਜਗਸੀਰ ਸਿੰਘ ਮੈਡੀਕਲ ਲੈਬ ਵਿੱਚ ਕੰਮ ਕਰਦਾ ਸੀ ।ਇਸ ਤੋਂ ਇਲਾਵਾ ਜੋ ਦੂਸਰੇ ਵਿਅਕਤੀ ਜ਼ਖ਼ਮੀ ਹੋਏ ਹਨ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।

Leave a Reply

Your email address will not be published.