ਬੈਂਕ ਮੁਲਾਜ਼ਮ ਨੇ ਆਪਣੀ ਹੀ ਬੈਂਕ ਨੂੰ ਬਣਾਇਆ ਸ਼ਿਕਾਰ,ਅੱਖਾਂ ਵਿਚ ਮਿਰਚਾਂ ਪਾ ਕੇ ਲੁੱਟ ਲੈ ਗਿਆ ਸਾਰੇ ਪੈਸੇ

Uncategorized

ਪਿਛਲੇ ਦਿਨੀਂ ਇਕ ਖਬਰ ਸਾਹਮਣੇ ਆਈ ਸੀ ਜਿਥੇ ਕਿ ਜਲਾਲਾਬਾਦ ਵਿਚ ਸਥਿਤ ਕੋਟਕ ਮਹਿੰਦਰਾ ਬੈਂਕ ਦੇ ਪਨਤਾਲੀ ਲੱਖ ਰੁਪਏ ਦੀ ਚੋਰੀ ਕੀਤੀ ਗਈ ਸੀ। ਦੱਸ ਦਈਏ ਕਿ ਇਹ ਚੋਰੀ ਉਸ ਸਮੇਂ ਹੋਈ ਸੀ, ਜਦੋਂ ਕੋਟਕ ਮਹਿੰਦਰਾ ਬੈਂਕ ਦੇ ਡਿਪਟੀ ਮੈਨੇਜਰ ਅਤੇ ਉਸ ਨਾਲ ਇੱਕ ਕਰਮਚਾਰੀ ਹੋਰ , ਜੋ ਕੇ ਪਨਤਾਲੀ ਲੱਖ ਰੁਪਿਆ ਇਕ ਕਾਰ ਵਿਚ ਲੈ ਕੇ ਆ ਰਹੇ ਸੀ, ਉਸ ਸਮੇਂ ਉਨ੍ਹਾਂ ਨੇ ਦੱਸਿਆ ਸੀ ਕਿ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ ਨੇ ਉਨ੍ਹਾਂ ਉੱਪਰ ਫਾਇਰਿੰਗ ਕੀਤੀ।ਉਸ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਅਤੇ ਗੱਡੀ ਵਿੱਚ ਰੱਖੇ ਹੋਏ ਪਨਤਾਲੀ ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ । ਉਸ ਤੋਂ ਬਾਅਦ ਮੌਕੇ ਤੇ ਹੀ ਡਿਪਟੀ ਮੈਨੇਜਰ ਵੱਲੋਂ ਪੁਲੀਸ ਨੂੰ ਵੀ ਸੂਚਨਾ ਦਿੱਤੀ ਗਈ ਸੀ ਨਾਲ ਹੀ ਕੋਟਕ ਮਹਿੰਦਰਾ ਦੇ ਸੀਨੀਅਰ ਕਰਮਚਾਰੀਆਂ ਨੂੰ ਵੀ ਉੱਥੇ ਬੁਲਾਇਆ ਗਿਆ ਸੀ।

ਉਸ ਸਮੇਂ ਡਿਪਟੀ ਮੈਨੇਜਰ ਨੇ ਮੀਡੀਆ ਦੇ ਸਾਹਮਣੇ ਕਿਹਾ ਸੀ ਕਿ ਉਹ ਪਹਿਲੀ ਵਾਰ ਇਸ ਤਰੀਕੇ ਨਾਲ ਕਾਰ ਵਿਚ ਪੈਸਾ ਲਿਜਾ ਰਹੇ ਸੀ, ਜਿਸ ਕਾਰਨ ਇਹ ਘਟਨਾ ਉਨ੍ਹਾਂ ਨਾਲ ਵਾਪਰ ਗਈ ।ਉਸ ਸਮੇਂ ਤੋਂ ਲੈ ਕੇ ਪੁਲੀਸ ਅੱਜ ਤੱਕ ਇਸ ਮਾਮਲੇ ਨੂੰ ਸੁਲਝਾਉਣ ਵਿਚ ਲੱਗੀ ਹੋਈ ਸੀ।ਪਰ ਦੱਸ ਦੇਈਏ ਕਿ ਇਸ ਮਾਮਲੇ ਵਿੱਚ ਉਹੀ ਲੋਕ ਦੋਸ਼ੀ ਮਿਲੇ ਜੋ ਇਸ ਘਟਨਾ ਦਾ ਸ਼ਿਕਾਰ ਹੋਈ ਸੀ ਭਾਵ ਕਿ ਕੋਟਕ ਮਹਿੰਦਰਾ ਦੇ ਡਿਪਟੀ ਮੈਨੇਜਰ ਨੇ ਹੀ ਇਹ ਚੋਰੀ ਕੀਤੀ ਸੀ । ਉਸ ਨਾਲ ਦੋ ਵਿਅਕਤੀ ਹੋਰ ਵੀ ਸ਼ਾਮਲ ਸੀ ਜਿਨ੍ਹਾਂ ਉੱਤੇ ਵੀ ਪਰਚਾ ਦਰਜ ਹੋਇਆ ਹੈ, ਭਾਵ ਕਿ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਉੱਤੇ ਪਰਚਾ ਦਰਜ ਕੀਤਾ ਗਿਆ ਹੈ। ਪਰ ਇੱਥੇ ਦੋ ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨਾ ਅਜੇ ਬਾਕੀ ਹੈ

ਜਲਾਲਾਬਾਦ ਦੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਕੇਸ ਨੂੰ ਸੁਲਝਾਉਣ ਲਈ ਕਾਫੀ ਮੁਸ਼ੱਕਤ ਕੀਤੀ ਹੈ।ਪਰ ਟੀਮਾਂ ਦੀ ਸਹੀ ਕਾਰਗੁਜ਼ਾਰੀ ਕਾਰਨ ਇਸ ਕੇਸ ਨੂੰ ਸੁਲਝਾਉਣ ਵਿਚ ਆਸਾਨੀ ਮਿਲੀ ਅਤੇ ਉਨ੍ਹਾਂ ਨੇ ਆਪਣੀ ਸੂਝ ਬੂਝ ਨਾਲ ਇਸ ਕੇਸ ਦਾ ਹੱਲ ਕੱਢਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜੋ ਪਨਤਾਲੀ ਲੱਖ ਰੁਪਏ ਚੋਰੀ ਹੋਏ ਸੀ ਉਹ ਬਰਾਮਦ ਕਰ ਲਏ ਗਏ ਹਨ ਅਤੇ ਜਲਦੀ ਹੀ ਜੋ ਇੱਕ ਵਿਅਕਤੀ ਗ੍ਰਿਫਤ ਤੋਂ ਬਾਹਰ ਹੈ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਪਰ ਇੱਥੇ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਿਨ੍ਹਾਂ ਨੂੰ ਲੋਕਾਂ ਦੇ ਪੈਸੇ ਦੀ ਰਾਖੀ ਲਈ ਬਣਾਇਆ ਹੈ ਜਦੋਂ ਉਹ ਹੀ ਅਜਿਹੇ ਕੰਮ ਕਰਨ ਲੱਗਣ ਤਾਂ ਲੋਕ ਆਪਣਾ ਪੈਸਾ ਕਿੰਨਾ ਕੋਲ ਜਮ੍ਹਾਂ ਕਰਵਾਉਣਗੇ।

Leave a Reply

Your email address will not be published.