ਜਾਨੀ ਨੇ ਵੀ ਫੈਨ ਹੋ ਜਾਣਾ ਇਸ ਛੋਟੇ ਜਾਨੀ ਦਾ, ਗ਼ਰੀਬੀ ਦੇ ਸਾਏ ਹੇਠ ਦੱਬ ਗਿਆ ਪੰਜਾਬ ਦਾ ਉੱਭਰਦਾ ਸਿਤਾਰਾ

Uncategorized

ਰੱਬ ਕਿਸੇ ਨੂੰ ਕਲਾ ਬਖਸ਼ਣ ਲੱਗਿਆਂ ਅਮੀਰੀ ਗ਼ਰੀਬੀ ਨਹੀਂ ਦੇਖਦਾ ।ਪਰ ਇਸ ਦੁਨੀਆਂ ਵਿਚ ਮਸ਼ਹੂਰ ਹੋਣ ਲਈ ਅਮੀਰ ਹੋਣਾ ਜ਼ਰੂਰੀ ਹੈ ,ਕਿਉਂਕਿ ਗ਼ਰੀਬ ਲੋਕ ਹਮੇਸ਼ਾਂ ਹੀ ਪੈਸੇ ਦੇ ਪੱਖੋਂ ਪਿੱਛੇ ਰਹਿ ਜਾਂਦੇ ਹਨ । ਜਿਸ ਕਾਰਨ ਉਨ੍ਹਾਂ ਦਾ ਟੇਲੈਂਟ ਜਾਂ ਕਲਾ ਦੁਨੀਆਂ ਦੇ ਸਾਹਮਣੇ ਨਹੀਂ ਆ ਪਾਉਂਦੀ ਬਹੁਤ ਸਾਰੇ ਪੰਜਾਬ ਵਿਚ ਅਜਿਹੇ ਲੋਕ ਹਨ ਜਿਨ੍ਹਾਂ ਵਿੱਚੋਂ ਕੋਈ ਨਾ ਕੋਈ ਕਲਾ ਜ਼ਰੂਰ ਹੈ ,ਪਰ ਪੈਸੇ ਦੀ ਮਾਰ ਹੋਣ ਕਰਕੇ ਉਹ ਅੱਗੇ ਨਹੀਂ ਵੱਧ ਪਾਏ ਅਤੇ ਅੱਜ ਵੀ ਗ਼ਰੀਬ ਹਨ । ਇਸੇ ਤਰ੍ਹਾਂ ਹੀ ਕਰਨੀ ਨਾਂ ਦਾ ਇੱਕ ਨੌਜਵਾਨ ਜਿਸ ਦੀ ਉਮਰ ਕਰੀਬ ਛੱਬੀ ਸਾਲ ਹੈ ਬਹੁਤ ਸੋਹਣਾ ਲਿਖਦਾ ਅਤੇ ਗਾਉਂਦਾ ਹੈ ,ਪਰ ਜਿਵੇਂ ਕਿ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਗ਼ਰੀਬੀ ਕਿਸੇ ਨੂੰ ਵੀ ਅੱਗੇ ਵਧਣ ਤੋਂ ਰੋਕ ਦਿੰਦੀ ਹੈ ।ਇਸੇ ਤਰੀਕੇ ਨਾਲ ਇਸ ਨੌਜਵਾਨ ਨੂੰ ਵੀ ਅਜੇ ਤਕ ਗ਼ਰੀਬੀ ਨੇ ਦੱਬਿਆ ਹੋਇਆ ਹੈ।

ਕਰਨੀ ਨੇ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਦਸਵੀਂ ਕਲਾਸ ਤੋਂ ਲੈ ਕੇ ਗੀਤ ਲਿਖਣ ਦਾ ਕੰਮ ਕਰ ਰਿਹਾ ਹੈ। ਕਿਉਂਕਿ ਉਸ ਸਮੇਂ ਉਸ ਨਾਲ ਇੱਕ ਦੋਸਤ ਹੁੰਦਾ ਸੀ ਜੋ ਸ਼ੇਅਰ ਲਿਖਿਆ ਕਰਦਾ ਸੀ ਉਸੇ ਸਮੇਂ ਤੋਂ ਉਸ ਨੂੰ ਵੀ ਸ਼ੌਕ ਜਾਗ ਗਿਆ ਕਿ ਉਹ ਕੋਈ ਨਾ ਕੋਈ ਗੀਤ ਜ਼ਰੂਰ ਲਿਖੇ। ਇਸ ਵਾਸਤੇ ਉਸ ਨੇ ਕਿਹਾ ਕਿ ਉਸ ਨੂੰ ਸਪੈਸ਼ਲ ਟਾਇਮ ਕੱਢਣ ਦੀ ਲੋੜ ਨਹੀਂ ,ਉਹ ਉੱਠਦੇ ਬੈਠਦੇ ਕਿਸੇ ਵੀ ਸਮੇਂ ਗਾਣਾ ਬਣਾ ਦਿੰਦਾ ਹੈ । ਉਸ ਨੇ ਦੱਸਿਆ ਕਿ ਜ਼ਿਆਦਾਤਰ ਗਾਣੇ ਉਸਨੇ ਕੰਮ ਕਰਦੇ ਸਮੇਂ ਜਾਂ ਮੋਟਰਸਾਈਕਲ ਉਤੇ ਜਾਂਦੇ ਸਮੇਂ ਹੀ ਬਣਾਏ ਹਨ ਕਿਉਂਕਿ ਜੋ ਉਸ ਦੇ ਕੰਨਾਂ ਵਿੱਚ ਹਵਾ ਪੈਂਦੀ ਹੈ ਉਸ ਨਾਲ ਹੀ ਗਾਣਿਆਂ ਦੀ ਧੁਨ ਬਣਦੀ ਹੈ ,ਉਸ ਸਮੇਂ ਉਸ ਦੇ ਦਿਮਾਗ ਵਿਚ ਗਾਣੇ ਬਣਨ ਲੱਗਦੇ ਹਨ ।

ਦੱਸ ਦੇਈਏ ਕਿ ਕਰਨੀ ਬਹੁਤ ਸੋਹਣਾ ਗਾਉਂਦਾ ਹੈ ਅਤੇ ਨਾਲ ਹੀ ਉਸ ਦੁਆਰਾ ਬਹੁਤ ਵਧੀਆ ਗੀਤ ਲਿਖੇ ਜਾਂਦੇ ਹਨ । ਉਸ ਨੇ ਦੱਸਿਆ ਕਿ ਉਹ ਪੇਂਟਰ ਦਾ ਕੰਮ ਵੀ ਕਰਦਾ ਹੈ ਕਿਉਂਕਿ ਉਸ ਦੇ ਪਿਤਾ ਵੀ ਪੇਂਟਰ ਹੀ ਹਨ ਜੋ ਕਿ ਲੋਕਾਂ ਦੇ ਘਰਾਂ ਵਿੱਚ ਰੰਗ ਰੋਗਨ ਦਾ ਕੰਮ ਕਰਦੇ ਹਨ ਕਰਨੀ ਨੇ ਦੱਸਿਆ ਕਿ ਜਦੋਂ ਉਹ ਕਮਰੇ ਨੂੰ ਰੰਗ ਰੋਗਨ ਵਾਸਤੇ ਖਾਲੀ ਕਰਦੇ ਹਨ ਤਾਂ ਉਸ ਵਿੱਚ ਇੱਕ ਅਲੱਗ ਆਵਾਜ਼ ਪੈਦਾ ਹੁੰਦੀ ਹੈ, ਉਸ ਸਮੇਂ ਉਹ ਬਹੁਤ ਉੱਚੀ ਉੱਚੀ ਗਾਉਂਦਾ ਵੀ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਮਾਂ ਬਾਪ ਲਈ ਕੁਝ ਕਰਨਾ ਚਾਹੁੰਦਾ ਹੈ ਅਤੇ ਉਸ ਦਾ ਸੁਪਨਾ ਹੈ ਕਿ ਉਸ ਦਾ ਲਿਖਿਆ ਹੋਇਆ ਕੋਈ ਵੀ ਗਾਣਾ ਕਿਸੇ ਫ਼ਿਲਮ ਵਿਚ ਆਵੇ ਅਤੇ ਉਹ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕੇ ।ਉਸ ਨੇ ਦੱਸਿਆ ਕਿ ਕਈ ਵਾਰ ਉਸ ਦੇ ਦਿਮਾਗ ਵਿੱਚ ਏ ਆ ਜਾਂਦਾ ਹੈ ਕਿ ਉਹ ਦੂਸਰੇ ਕਲਾਕਾਰਾਂ ਨਾਲੋਂ ਬਹੁਤ ਪਿੱਛੇ ਹੈ

ਪਰ ਜਦੋਂ ਉਹ ਆਪਣੇ ਗਾਣੇ ਗਾ ਕੇ ਲੋਕਾਂ ਨੂੰ ਸੁਣਾਉਂਦਾ ਹੈ ਤਾਂ ਜੋ ਲੋਕ ਉਸ ਦੀ ਤਾਰੀਫ਼ ਕਰਦੇ ਹਨ ਤਾਂ ਉਸ ਨੂੰ ਹੌਸਲਾ ਹੋ ਜਾਂਦਾ ਹੈ ਕਿ ਉਹ ਦੂਸਰੇ ਮਸ਼ਹੂਰ ਕਲਾਕਾਰਾਂ ਦੇ ਮੁਕਾਬਲੇ ਵਧੀਆ ਲਿਖ ਸਕਦਾ ਹੈ ।

Leave a Reply

Your email address will not be published. Required fields are marked *