ਹਰਿਆਣੇ ਵਾਲੇ ਨਵਦੀਪ ਨੇ ਕਰ ਦਿੱਤਾ ਵੱਡਾ ਐਲਾਨ ,ਕਿਹਾ ਹਰ ਇੱਕ ਲਾਠੀ ਦਾ ਲਿਆ ਜਾਵੇਗਾ ਬਦਲਾ

Uncategorized

ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਇਸੇ ਦੌਰਾਨ ਕੱਲ੍ਹ ਹਰਿਆਣਾ ਤੇ ਹਿਸਾਰ ਵਿਚ ਕਿਸਾਨਾਂ ਦਾ ਭਾਰੀ ਇਕੱਠ ਸੀ ।ਉੱਥੇ ਹੀ ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ਉੱਤੇ ਲਾਠੀਚਾਰਜ ਕੀਤੀ ਗਈ , ਆਸੂ ਗੈਸ ਦੇ ਗੋਲੇ ਛੱਡੇ ਗਏ ।ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਇਸ ਲਾਠੀਚਾਰਜ ਦੌਰਾਨ ਜ਼ਖ਼ਮੀ ਵੀ ਹੋ ਗਏ ।ਜਿਸ ਤੋਂ ਬਾਅਦ ਕਿਸਾਨਾਂ ਵਿਚ ਇਸ ਘਟਨਾ ਨੂੰ ਲੈ ਕੇ ਕਾਫੀ ਰੋਸ ਹੈ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਘਟਨਾ ਦਾ ਜਲਦ ਹੀ ਹਿਸਾਬ ਕੀਤਾ ਜਾਵੇਗਾ। ਉੱਥੇ ਹੀ ਹਰਿਆਣਾ ਦਾ ਨੌਜਵਾਨ ਨਵਦੀਪ ਸਿੰਘ ਉਸ ਨੇ ਲਾਈਵ ਹੋ ਕੇ ਇਸ ਸਾਰੀ ਘਟਨਾ ਦੀ ਕੜੀ ਨਿੰਦਾ ਕੀਤੀ, ਉਸ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਜਿਹੜਾ ਇਹ ਕਿਸਾਨਾਂ ਉੱਤੇ ਲਾਠੀਚਾਰਜ ਕਰਵਾਇਆ ਗਿਆ ਹੈ ਉਹ ਉਸ ਨੂੰ ਬਹੁਤ ਭਾਰੀ ਪਵੇਗਾ ।

 

ਇਸ ਤੋਂ ਇਲਾਵਾ ਨਵਦੀਪ ਸਿੰਘ ਨੇ ਦੱਸਿਆ ਕਿ ਇਸ ਲਾਠੀਚਾਰਜ ਦੌਰਾਨ ਬਹੁਤ ਸਾਰੇ ਬਜ਼ੁਰਗਾਂ ਨੂੰ ਸੱਟਾਂ ਲੱਗੀਆਂ ਹਨ ਅਤੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਪੁਲੀਸ ਦੁਆਰਾ ਉਨ੍ਹਾਂ ਉੱਤੇ ਤਸ਼ੱਦਦ ਕੀਤੀ ਗਈ ਹੈ ਅਤੇ ਨਾਲ ਹੀ ਉਨ੍ਹਾਂ ਵੱਲੋਂ ਇਸ ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੌਜਵਾਨ ਨੇ ਕਿਹਾ ਕਿ ਸਰਕਾਰ ਜੋ ਕਰਨਾ ਚਾਹੇ ਉਹ ਕਰ ਸਕਦੀ ਹੈ, ਪਰ ਆਉਣ ਵਾਲੇ ਸਮੇਂ ਵਿਚ ਸਰਕਾਰ ਨੂੰ ਇਸ ਦਾ ਜਵਾਬ ਜ਼ਰੂਰ ਮਿਲੇਗਾ। ਨਵਦੀਪ ਸਿੰਘ ਨੇ ਬੀਜੇਪੀ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਸਿੱਧਾ ਸਿੱਧਾ ਚੈਲੰਜ ਕੀਤਾ ਕਿ ਉਹ ਆਪਣੀ ਤਿਆਰੀ ਕਰ ਲੈਣ ਅਤੇ ਕਿਸਾਨ ਆਪਣੀ ਤਿਆਰੀ ਕਰਨਗੇ ।

 

ਉਹ ਇਹ ਕਿਸਾਨੀ ਅੰਦੋਲਨ ਜਿੱਤਕੇ ਹੀ ਵਾਪਸ ਜਾਣਗੇ ਅਤੇ ਉਸ ਸਮੇਂ ਸਰਕਾਰ ਦੀ ਭਾਰੀ ਹਾਰ ਹੋਵੇਗੀ । ਸੋ ਇਸ ਸਮੇਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ ਜਿਥੇ ਕਿ ਬਜ਼ੁਰਗ ਬਾਬੇ ਸੜਕਾਂ ਉੱਤੇ ਪਏ ਹਨ ਅਤੇ ਫਿਰ ਭੀ ਸੱਟਾਂ ਲੱਗਣ ਦੇ ਬਾਵਜੂਦ ਵੀ ਉਨ੍ਹਾਂ ਵਿਚ ਭਾਰੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਲਲਕਾਰ ਕੇ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਹੱਕ ਵਾਪਸ ਲੈ ਕੇ ਹੀ ਜਾਣਗੇ। ਭਾਵੇਂ ਸਰਕਾਰ ਕੁਝ ਵੀ ਕਰ ਲਵੇ ਉਹ ਇਸ ਅੰਦੋਲਨ ਨੂੰ ਉਦੋਂ ਤੱਕ ਖ਼ਤਮ ਨਹੀਂ ਕਰਨਗੇ ।ਜਿਨ੍ਹਾਂ ਚ ਉਹ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਇਸੇ ਘਟਨਾ ਨੂੰ ਲੈ ਕੇ ਕਾਲਾ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਵੀ ਮੇਨ ਹਾਈਵੇਅ ਨੂੰ ਜਾਮ ਕਰਨ ਦਾ ਹੁਕਮ ਕੀਤਾ ਸੀ ।

ਉਨ੍ਹਾਂ ਨੇ ਕਿਹਾ ਸੀ ਕਿ ਸਿਰਫ ਮੇਨ ਹਾਈਵੇ ਹੀ ਜਾਮ ਕੀਤੇ ਜਾਣਾ ਉਹ ਵੀ ਸਿਰਫ ਦੋ ਘੰਟੇ ਲਈ। ਉਨ੍ਹਾਂ ਕਿਹਾ ਸੀ ਕਿ ਲੋਕਲ ਸੜਕਾਂ ਨੂੰ ਬੰਦ ਨਾ ਕੀਤਾ ਜਾਵੇ ਤਾਂ ਜੋ ਸਥਾਨਕ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।ਸੋ ਅੱਜਕੱਲ੍ਹ ਕਿਸਾਨੀ ਅੰਦੋਲਨ ਵਿੱਚ ਕਾਫ਼ੀ ਕੁਝ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ ਜੋ ਕਿ ਕਿਸਾਨਾਂ ਵਿੱਚ ਰੋਸ ਭਰ ਰਿਹਾ ਹੈ। ਕਿਉਂਕਿ ਸਰਕਾਰ ਵਲੋਂ ਲਗਾਤਾਰ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਅੰਦੋਲਨ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।

Leave a Reply

Your email address will not be published.