ਲੁਧਿਆਣਾ ਦੀ ਜੇਲ੍ਹ ਵਿਚ ਕੈਦੀਆਂ ਵੱਲੋਂ ਹੁੱਕਾ ਅਤੇ ਸ਼ਰਾਬ ਪੀਣ ਦੀ ਵੀਡੀਓ ਹੋਈ ਵਾਇਰਲ

Uncategorized

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਕਿ ਲੁਧਿਆਣਾ ਦੀ ਸੈਂਟਰਲ ਜੇਲ੍ਹ ਦਾ ਦੱਸਿਆ ਜਾ ਰਿਹਾ ਹੈ, ਇਸ ਵੀਡੀਓ ਵਿੱਚ ਜੇਲ੍ਹ ਦੇ ਕੁਝ ਕੈਦੀ ਹੁੱਕਾ ਪੀਂਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਜੇਲ੍ਹ ਵਿੱਚ ਸ਼ਰਾਬ ਦੀ ਪਾਰਟੀ ਵੀ ਚੱਲ ਰਹੀ ਹੈ । ਦੱਸ ਦਈਏ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜੇਲ ਦੇ ਸੁਪਰੀਡੈਂਟ ਤੇ ਕਾਰਵਾਈ ਹੋਣ ਦਾ ਐਲਾਨ ਕੀਤਾ ਗਿਆ ਹੈ ।ਜੇਲ੍ਹ ਦੇ ਏਡੀਜੀਪੀ ਪੀਕੇ ਸਿਨਹਾ ਵੱਲੋਂ ਇਹ ਕਿਹਾ ਗਿਆ ਹੈ ਕਿ ਇਸ ਘਟਨਾ ਉਤੇ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਵੀ ਜੇਲ੍ਹ ਦਾ ਸੁਪਰਡੈਂਟ ਹੈ ਉਸ ਨੂੰ ਵੀ ਸਸਪੈਂਡ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਪਹਿਲਾਂ ਵੀ ਇੱਕ ਵਾਰ ਇਸ ਜੇਲ੍ਹ ਦਾ ਸੁਪਰਡੈਂਟ ਸਸਪੈਂਡ ਕੀਤਾ ਜਾ ਚੁੱਕਿਆ ਹੈ ਕਿਉਂਕਿ ਇਸ ਜੇਲ ਵਿਚ ਬਹੁਤ ਸਾਰੇ ਅਜਿਹੇ ਮਾਮਲੇ ਆਉਂਦੇ ਹਨ।

ਜਦੋਂ ਕਿ ਕੈਦੀਆਂ ਕੋਲੋਂ ਨਸ਼ਾ ਫੜਿਆ ਜਾਂਦਾ ਹੈ ਜਾਂ ਉਨ੍ਹਾਂ ਦੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਹਨ ,ਜਿਸ ਤੋਂ ਬਾਅਦ ਜੇਲ੍ਹ ਦੇ ਸੀਨੀਅਰ ਅਧਿਕਾਰੀਆਂ ਨੂੰ ਸੁਪਰਡੈਂਟਾਂ ਨੂੰ ਸਸਪੈਂਡ ਕਰਨਾ ਪੈਂਦਾ ਹ ਇਸੇ ਤਰ੍ਹਾਂ ਜੇਲ੍ਹ ਦੇ ਪਹਿਲਾਂ ਵਾਲੇ ਸੁਪਰਡੈਂਟ ਨੂੰ ਸਸਪੈਂਡ ਕਰ ਕੇ ਚੰਡੀਗਡ਼੍ਹ ਹੈੱਡਕੁਆਰਟਰ ਭੇਜ ਦਿੱਤਾ ਗਿਆ ਸੀ। ਉਸਤੋਂ ਬਾਅਦ ਬਲਵੀਰ ਸਿੰਘ ਨਾਂ ਦੇ ਇਕ ਹੋਰ ਨਵੇਂ ਸੁਪਰੀਡੈਂਟ ਨੂੰ ਭਰਤੀ ਕੀਤਾ ਗਿਆ ਸੀ ਪਰ ਹੁਣ ਫਿਰ ਇੱਕ ਵਾਰ ਨਸ਼ੇ ਦੀ ਇਹ ਘਟਨਾ ਸਾਹਮਣੇ ਆ ਰਹੀ ਹੈ ।ਜਿਥੇ ਕਿ ਕੈਦੀ ਬੜੇ ਆਰਾਮ ਨਾਲ ਪਾਰਟੀ ਕਰਦੇ ਨਜ਼ਰ ਆ ਰਹੇ ਹਨ ਅਤੇ ਇੰਜ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਇੱਥੇ ਕਿਸੇ ਨੇ ਸ਼ਰਾਬ ਲਿਆ ਕੇ ਫੜਾਈ ਹੈ ਬਲਕਿ ਅਜਿਹਾ ਬਿਲਕੁਲ ਨਹੀਂ ਲੱਗ ਰਿਹਾ ਕਿ ਉਨ੍ਹਾਂ ਵੱਲੋਂ ਚੋਰੀ ਛਿਪੇ ਇਹ ਸ਼ਰਾਬ ਪੀਤੀ ਜਾ ਰਹੀ ਹੈ

,ਕਿਉਂਕਿ ਜੇਲ੍ਹ ਵਿਚੋਂ ਵੀਡੀਓ ਵਾਇਰਲ ਕਰਨਾ ਕੋਈ ਆਸਾਨ ਗੱਲ ਨਹੀਂ ਹੈ ਇਸ ਦਾ ਮਤਲਬ ਹੈ ਕਿ ਉਨ੍ਹਾਂ ਕੋਲ ਮੋਬਾਇਲ ਫੋਨ ਵੀ ਹਨ ।ਸੋ ਲੁਧਿਆਣਾ ਦੀ ਸੈਂਟਰਲ ਜੇਲ੍ਹ ਅਕਸਰ ਹੀ ਚਰਚਾ ਵਿਚ ਰਹਿੰਦੀ ਹੈ ।ਪਿਛਲੇ ਸਮੇਂ ਬੀ ਇੱਕ ਗੇਂਦ ਵਿੱਚ ਨਸ਼ਾ ਭਰ ਕੇ ਇਸ ਜੇਲ੍ਹ ਵਿੱਚ ਸੁੱਟਿਆ ਗਿਆ ਸੀ ਉਸ ਸਮੇਂ ਵੀ ਕਾਫੀ ਹੰਗਾਮਾ ਹੋਇਆ ਸੀ ਸੋ ਇਹ ਪੁਲਸ ਪ੍ਰਸ਼ਾਸਨ ਵੱਲੋਂ ਬਹੁਤ ਵੱਡੀ ਅਣਗਹਿਲੀ ਵਰਤੀ ਜਾ ਰਹੀ ਹੈ। ਕਿਉਂਕਿ ਜਿੱਥੇ ਪੁਲੀਸ ਹੋਵੇ ਉੱਥੇ ਨਸ਼ਾ ਕਿਵੇਂ ਜਾ ਸਕਦਾ ਹੈ ਇਹ ਵੀ ਬਹੁਤ ਵੱਡੇ ਸਵਾਲ ਬਣਦੇ ਹਨ ਕਿਉਂਕਿ ਜਿਵੇਂ ਕਿ ਜੇਲ੍ਹ ਦੀਆਂ ਕੰਧਾਂ ਬਹੁਤ ਜ਼ਿਆਦਾ ਵੱਡੀਆਂ ਹੁੰਦੀਆਂ ਹਨ ਤਾਂ

ਕੋਈ ਆਮ ਵਿਅਕਤੀ ਇਸ ਤਰੀਕੇ ਨਾਲ ਜੇਲ੍ਹ ਅੰਦਰ ਨਹੀਂ ਜਾ ਸਕਦਾ ,ਕਿਸੇ ਦੀ ਸ਼ਹਿ ਨਾਲ ਹੀ ਇਹ ਕੰਮ ਹੋ ਸਕਦਾ ਹੈ ਸੋ ਜੇਲ੍ਹ ਦੇ ਪ੍ਰਸ਼ਾਸਨ ਉੱਤੇ ਲੋਕਾਂ ਵੱਲੋਂ ਬਹੁਤ ਸਵਾਲ ਕੀਤੇ ਜਾ ਰਹੇ ਹਨ ।

Leave a Reply

Your email address will not be published.