ਇਕੱਲੀ ਬੇਬੇ ਨੇ ਵਾਪਸ ਮੋੜ ਦਿੱਤੀ ਸਾਰੀ ਪੁਲੀਸ,ਡਾਂਗ ਲੈ ਕੇ ਹੋ ਗਈ ਸਾਹਮਣੇ

Uncategorized

ਜਿੱਥੇ ਕਿ ਕਿਸਾਨ ਇੱਕ ਪਾਸੇ ਦਿੱਲੀ ਦੀਅਾਂ ਸਰਹੱਦਾਂ ਉਤੇ ਆਪਣੀਆਂ ਮੰਗਾਂ ਮਨਵਾਉਣ ਲਈ ਬੈਠੇ ਹਨ।ਦੂਜੇ ਪਾਸੇ ਹਰਿਆਣਵੀ ਲੋਕ ਮੰਗਾਂ ਨੂੰ ਪੂਰਾ ਕਰਵਾਉਣ ਲਈ ਹਰਿਆਣਾ ਸਰਕਾਰ ਉੱਤੇ ਦਬਾਅ ਬਣਾ ਰਹੇ ਹਨ ।ਇਸ ਲਈ ਹਰਿਆਣਾ ਦੇ ਲੋਕਾਂ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮਨੋਹਰ ਲਾਲ ਖੱਟਰ ਕਿਸੇ ਵੀ ਜਗ੍ਹਾ ਉੱਤੇ ਸਮਾਗਮ ਕਰਨਗੇ ਤਾਂ ਉਨ੍ਹਾਂ ਦਾ ਭਾਰੀ ਵਿਰੋਧ ਕੀਤਾ ਜਾਵੇਗਾ ਅਤੇ ਅਜਿਹਾ ਹੁੰਦਾ ਵੀ ਹੈ ਕਿਉਂਕਿ ਜਿੱਥੇ ਵੀ ਮਨੋਹਰ ਲਾਲ ਖੱਟਰ ਦਾ ਕੋਈ ਵੀ ਸਮਾਗਮ ਹੁੰਦਾ ਹੈ।

ਉੱਥੇ ਕਿਸਾਨ ਪਹੁੰਚ ਜਾਂਦੇ ਹਨ ਅਤੇ ਮਨੋਹਰ ਲਾਲ ਖੱਟਰ ਦਾ ਜੰਮ ਕੇ ਵਿਰੋਧ ਕਰਦੇ ਹਨ ਇਸੇ ਤਰ੍ਹਾਂ ਪਿਛਲੇ ਦਿਨੀਂ ਮਨੋਹਰ ਲਾਲ ਖੱਟਰ ਹਰਿਆਣਾ ਦੇ ਹਿਸਾਰ ਵਿੱਚ ਪੰਜ ਸੌ ਬੈੱਡਾਂ ਵਾਲੇ ਇੱਕ ਹਸਪਤਾਲ ਦਾ ਉਦਘਾਟਨ ਕਰਨ ਲਈ ਆਏ ਸੀ।ਜਦੋਂ ਕਿਸਾਨਾਂ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਉਨ੍ਹਾਂ ਉਹ ਉੱਥੇ ਪਹੁੰਚ ਗਏ ।ਪਰ ਦੱਸਿਆ ਜਾ ਰਿਹਾ ਹੈ ਕਿ ਮਨੋਹਰ ਲਾਲ ਖੱਟਰ ਉਦਘਾਟਨ ਕਰਨ ਤੋਂ ਬਾਅਦ ਹੈਲੀਕਾਪਟਰ ਵਿੱਚ ਬੈਠ ਕੇ ਉੱਥੋਂ ਚਲੇ ਗਏ ਪਰ ਉਸ ਤੋਂ ਬਾਅਦ ਹਰਿਆਣਾ ਦੀ ਪੁਲੀਸ ਵੱਲੋਂ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਗਿਆ।ਜਿਸ ਦੌਰਾਨ ਬਹੁਤ ਸਾਰੀਆਂ ਮਾਵਾਂ ਭੈਣਾਂ ਨੂੰ ਸੱਟਾਂ ਵੀ ਲੱਗੀਆਂ ਇਸ ਤੋਂ ਇਲਾਵਾ ਇਸ ਵਿਰੋਧ ਵਿੱਚ ਸ਼ਾਮਿਲ ਹੋਏ।

ਬਜ਼ੁਰਗਾਂ ਉੱਤੇ ਵੀ ਕਾਫੀ ਵਾਰ ਕੀਤੇ ਗਏ ਅਤੇ ਉਨ੍ਹਾਂ ਨੂੰ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਗਿਆ ।ਇਸੇ ਦੌਰਾਨ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਵਿੱਚ ਇੱਕ ਬੇਬੇ ਹਰਿਆਣਾ ਦੀ ਪੁਲੀਸ ਨੂੰ ਵੰਗਾਰਦੀ ਹੋਈ ਦਿਖਾਈ ਦੇ ਰਹੀ ਹੈ ਜਦੋਂ ਪੁਲੀਸ ਵਾਲੀ ਜੀਪ ਉਸਦੇ ਕੋਲ ਆਉਣ ਲੱਗਦੀ ਹੈ ਤਾਂ ਉਹ ਉਸ ਵੱਲ ਵਧਦੀ ਹੈ ਅਤੇ ਇਕ ਸੋਟੀ ਵੀ ਦਿਖਾਉਂਦੀ ਹੈ। ਪਰ ਉਸੇ ਸਮੇਂ ਹਰਿਆਣਾ ਦੀ ਪੁਲੀਸ ਜੀਪ ਨੂੰ ਵਾਪਸ ਮੋੜ ਲੈਂਦੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ।

ਤੋਂ ਇਲਾਵਾ ਜੋ ਹਰਿਅਾਣਾ ਪੁਲੀਸ ਵੱਲੋਂ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਗਿਆ ਉਸ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ ।

Leave a Reply

Your email address will not be published. Required fields are marked *