ਜੇਕਰ ਤੁਸੀਂ ਜਾ ਰਹੇ ਹੋ ਘਰ ਤੋਂ ਬਾਹਰ ਤਾਂ ਇਹ ਵੀਡਿਓ ਜ਼ਰੂਰ ਵੇਖੋ

Uncategorized

ਪੰਜਾਬ ਵਿੱਚ ਬਹੁਤ ਥਾਵਾਂ ਤੇ ਪੰਜਾਬ ਪੁਲੀਸ ਵੱਲੋਂ ਮਾਸਕ ਨਾ ਪਾਉਣ ਵਾਲੇ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ। ਇਸੇ ਤਰ੍ਹਾਂ ਪੰਜਾਬ ਚ ਬਣੇ ਪਾਰਕਾਂ ਵਿਚ ਵੀ ਲੋਕ ਸੈਰ ਕਰਨ ਲਈ ਆਉਂਦੇ ਹਨ ਜਿੱਥੇ ਕਿ ਉਹ ਮਾਸਕ ਨਹੀਂ ਲਗਾ ਕੇ ਆਉਂਦੇ। ਪਰ ਹੁਣ ਪੰਜਾਬ ਪੁਲਿਸ ਵੱਲੋਂ ਉੱਥੇ ਸਖ਼ਤਾਈ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਜਿਹੜੇ ਸੈਰ ਕਰਨ ਲਈ ਆਉਂਦੇ ਹਨ ।ਉਹ ਮਾਸਕ ਪਾ ਕੇ ਆਉਣਾ ਪਿਛਲੇ ਦਿਨੀਂ ਇਕ ਪੰਜਾਬ ਦੇ ਇੱਕ ਪਾਰਕ ਵਿੱਚ ਪੰਜਾਬ ਪੁਲੀਸ ਵੱਲੋਂ ਕੁਝ ਲੋਕਾਂ ਦੇ ਚਲਾਨ ਕੱਟੇ ਗਏ, ਜੋ ਕਿ ਬਿਨਾਂ ਮਾਸਕ ਲਗਾਏ ਸੈਰ ਕਰਨ ਆਏ ਸੀ। ਪੰਜਾਬ ਪੁਲੀਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਲੋਕਾਂ ਚ ਡਰ ਵਧੇਗਾ ਅਤੇ ਨਾਲ ਹੀ ਉਹ ਅਜਿਹੀ ਗਲਤੀ ਦੁਬਾਰਾ ਨਹੀਂ ਕਰਨਗੇ।

ਜਾਣਕਾਰੀ ਮੁਤਾਬਕ ਇਸ ਪਾਰਕ ਚ ਪੰਦਰਾਂ ਤੋਂ ਸੋਲ਼ਾਂ ਵਿਅਕਤੀਆਂ ਦੇ ਚਲਾਨ ਕੱਟੇ ਗਏ ਨਾਲ ਹੀ ਕੁਝ ਵਿਅਕਤੀਆਂ ਨੂੰ ਸਿਰਫ ਚਿਤਾਵਨੀ ਦੇ ਕੇ ਘਰ ਭੇਜ ਦਿੱਤਾ ਗਿਆ ਕਿ ਕੱਲ੍ਹ ਤੋਂ ਜੇਕਰ ਉਹ ਮਾਸਕ ਨਹੀਂ ਲਗਾ ਕੇ ਆਉਣਗੇ ਤਾਂ ਉਨ੍ਹਾਂ ਦੇ ਚਲਾਨ ਕੱਟੇ ਜਾਣਗੇ ।ਇਸ ਤੋਂ ਇਲਾਵਾ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਪਰ ਦੱਸ ਦੇਈਏ ਜਿਸ ਸਮੇਂ ਲੋਕ ਪਾਰਕ ਵਿੱਚ ਸੈਰ ਕਰ ਰਹੇ ਸੀ ਤਾਂ ਉਸ ਸਮੇਂ ਵੱਡੀ ਗਿਣਤੀ ਵਿਚ ਪੁਲੀਸ ਅਧਿਕਾਰੀ ਪਾਰਕ ਵਿਚ ਪਹੁੰਚੇ ।ਜਿਸ ਉੱਤੇ ਪੱਤਰਕਾਰ ਨੇ ਪੁਲੀਸ ਵਾਲਿਆਂ ਤੋਂ ਵੀ ਸਵਾਲ ਕੀਤਾ ਕਿ ਜੇਕਰ ਤੁਹਾਨੂੰ ਕੋਰੋਨਾ ਦਾ ਇੰਨਾ ਹੀ ਡਰ ਹੈ ਕਿ ਲੋਕਾਂ ਨੂੰ ਕੋਰੋਨਾ ਨਾ ਹੋ ਜਾਵੇ, ਤਾਂ ਤੁਸੀਂ ਇੰਨੀ ਵੱਡੀ ਗਿਣਤੀ ਵਿੱਚ ਇੱਥੇ ਕਿਉਂ ਆਏ ਹੋ। ਦੋ ਚਾਰ ਪੁਲੀਸ ਮੁਲਾਜ਼ਮ ਵੀ ਇੱਥੇ ਕਾਰਵਾਈ ਕਰਨ ਲਈ ਆ ਸਕਦੇ ਸੀ ,

ਇੱਥੇ ਹੀ ਪੁਲਸ ਮੁਲਾਜ਼ਮਾਂ ਨੇ ਇਸ ਗੱਲ ਦੇ ਜਵਾਬ ਨੂੰ ਗੋਲ ਮਟੋਲ ਕਰ ਦਿੱਤਾ ਅਤੇ ਕਿਹਾ ਕਿ ਉਹ ਲੋਕਾਂ ਨੂੰ ਸਮਝਾਉਂਦੇ ਹਨ ਕਿ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ,ਪਰ ਇਹ ਲੋਕ ਨਹੀਂ ਮੰਨਦੇ ਵਾਰ ਵਾਰ ਸਮਝਾਉਣ ਤੇ ਵੀ ਲੋਕ ਵੱਡੀ ਗਿਣਤੀ ਵਿੱਚ ਪਾਰਕਾਂ ਚ ਸੈਰ ਕਰਨ ਲਈ ਆਉਂਦੇ ਹਨ। ਇਸ ਤੋਂ ਇਲਾਵਾ ਜਦੋਂ ਪੰਜਾਬ ਪੁਲੀਸ ਨੇ ਚਲਾਨ ਕੱਟਣੇ ਸ਼ੁਰੂ ਕੀਤੇ ਉਸ ਸਮੇਂ ਵੀ ਭਾਰੀ ਇਕੱਠ ਜਮ੍ਹਾਂ ਹੋਇਆ ਸੀ। ਉਸ ਉੱਤੇ ਸਵਾਲ ਕਰਨ ਤੇ ਵੀ ਪੁਲਸ ਮੁਲਾਜ਼ਮਾਂ ਨੇ ਇਸ ਦਾ ਸਹੀ ਸਹੀ ਜਵਾਬ ਨਹੀਂ ਦਿੱਤਾ ਕਿਉਂਕਿ ਹਮੇਸ਼ਾਂ ਤੋਂ ਹੀ ਆਮ ਜਨਤਾ ਨਾਲ ਧੱਕਾ ਕੀਤਾ ਜਾਂਦਾ ਹੈ ਵੱਡੇ ਵੱਡੇ ਲੀਡਰਾਂ ਦੀਆਂ ਰੈਲੀਆਂ ਹੋਣ ਉੱਥੇ ਕੋਈ ਕੋਰੋਨਾ ਨਹੀਂ ਹੁੰਦਾ ਕਿਸੇ ਪੁਲੀਸ ਮੁਲਾਜ਼ਮ ਵੱਲੋਂ ਉੱਥੇ ਕਿਸੇ ਦਾ ਚਲਾਨ ਨਹੀਂ ਕੱਟਿਆ ਜਾਂਦਾ,

ਉੱਥੇ ਇਹ ਪੁਲਿਸ ਮੁਲਾਜ਼ਮ ਕਿਸੇ ਨੂੰ ਕੁਝ ਨਹੀਂ ਕਹਿੰਦੇ ਇਸ ਲਈ ਆਮ ਲੋਕਾਂ ਦਾ ਕਹਿਣਾ ਹੈ ਕਿ ਪੁਲੀਸ ਮੁਲਾਜ਼ਮ ਸਿਰਫ ਆਮ ਲੋਕਾਂ ਨੂੰ ਹੀ ਤੰਗ ਕਰਦੇ ਹਨ ।

Leave a Reply

Your email address will not be published. Required fields are marked *