ਚੰਡੀਗਡ਼੍ਹ ਵਿੱਚ ਖੁੱਲ੍ਹਿਆ ਲਗਜ਼ਰੀ ਕੋਰੋਨਾ ਸੈਟਰ,ਸਹੂਲਤਾਂ ਵੇਖ ਹੋ ਜਾਓਗੇ ਹੈਰਾਨ

Uncategorized

ਇਸ ਕੋਰੋਨਾ ਕਾਲ ਵਿੱਚ ਬਹੁਤ ਸਾਰੇ ਸਮਾਜ ਸੇਵੀ ਅੱਗੇ ਆਏ, ਜੋ ਕਿ ਮਰੀਜ਼ਾਂ ਦੀ ਸਹਾਇਤਾ ਕਰਦੇ ਨਜ਼ਰ ਆਏ ।ਇਸ ਤੋਂ ਇਲਾਵਾ ਆਕਸੀਜਨ ਦੀ ਕਮੀ ਹੋਣ ਤੇ ਬਹੁਤ ਸਾਰੇ ਸਮਾਜ ਸੇਵੀਆਂ ਵੱਲੋਂ ਆਕਸੀਜਨ ਸਿਲੰਡਰਾਂ ਦੇ ਲੰਗਰ ਵੀ ਲਗਾਏ ਗਏ ।ਹੁਣ ਇਸੇ ਤਰ੍ਹਾਂ ਚੰਡੀਗੜ੍ਹ ਵਿਚ ਇਕ ਭਵਨ ਨੂੰ ਕਵਿਡ ਕੇਅਰ ਸੈਂਟਰ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ।ਦੱਸਿਆ ਜਾ ਰਿਹਾ ਹੈ ਕਿ ਇਹ ਭਵਨ ‘ਗੁਲਾਟੀ ਭਵਨ’ ਨਾਂ ਤੋਂ ਮਸ਼ਹੂਰ ਹੈ ਜਾਣਕਾਰੀ ਮੁਤਾਬਕ ਇਸ ਗੁਲਾਟੀ ਭਵਨ ਵਿਚ ਪਚਵੰਜਾ ਕਮਰੇ ਹਨ। ਇਸ ਤੋਂ ਇਲਾਵਾ ਇਸ ਇੱਥੇ ਬਹੁਤ ਵੱਡੇ ਹਾਲ ਵੀ ਹਨ ਜਿੱਥੇ ਕਿ ਮਰੀਜ਼ਾਂ ਨੂੰ ਰੱਖਿਆ ਜਾ ਸਕਦਾ ਹੈ ਸੋ ਇੱਥੋਂ ਦੇ ਪ੍ਰਬੰਧਕਾਂ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਉਨ੍ਹਾਂ ਵੱਲੋਂ ਮਰੀਜ਼ਾਂ ਦੀ ਹਰ ਪੱਖੋਂ ਸਹਾਇਤਾ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਆਕਸੀਜਨ ਕੰਸੇਨਟ੍ਰੇਟਰ ਵੀ ਦਿੱਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਇੱਥੇ ਸੱਠ ਮਰੀਜ਼ਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਜੇਕਰ ਹੋਰ ਮਰੀਜ਼ਾਂ ਦੀ ਗਿਣਤੀ ਵਧੀ ਹੈ ਤਾਂ ਇੱਥੇ ਪ੍ਰਬੰਧ ਹੋਰ ਵੀ ਵਧਾਏ ਜਾ ਸਕਦੇ ਹਨ, ਕਿਉਂਕਿ ਉਨ੍ਹਾਂ ਕੋਲ ਜਗ੍ਹਾ ਦੀ ਕੋਈ ਕਮੀ ਨਹੀਂ ਹੈ। ਇਸ ਤੋਂ ਇਲਾਵਾ ਉੱਥੇ ਹਰ ਪ੍ਰਕਾਰ ਦੀ ਸਹੂਲਤ ਮੌਜ਼ੂਦ ਕੀਤੀ ਜਾਵੇਗੀ ਤਾਂ ਜੋ ਮਰੀਜ਼ਾਂ ਨੂੰ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਇਸ ਭਵਨ ਵਿੱਚ ਹਰਿਆਲੀ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ ਜਗ੍ਹਾ ਜਗ੍ਹਾ ਤੇ ਪੌਦੇ ਲਗਾਏ ਗਏ ਹਨ ਤਾਂ ਜੋ ਮਰੀਜ਼ਾਂ ਨੂੰ ਕਿਸੇ ਵੀ ਪ੍ਰਕਾਰ ਨਾਲ ਬੁਰਾ ਪ੍ਰਤੀਤ ਨਾ ਹੋਵੇ ਅਤੇ ਉਹ ਚੰਗਾ ਮਹਿਸੂਸ ਕਰਕੇ ਜਲਦੀ ਠੀਕ ਹੋ ਸਕਣ।

ਉਨ੍ਹਾਂ ਦੱਸਿਆ ਕਿ ਇਸ ਕੋਰੋਨਾ ਕਾਲ ਵਿੱਚ ਉਹ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਨ ਪੈਸਾ ਕਿਸੇ ਨਾਲ ਨਹੀਂ ਲੈ ਜਾਣਾ, ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਭਵਨ ਸਾਰਿਆਂ ਲਈ ਖੁੱਲ੍ਹਾ ਹੈ ਚਾਹੇ ਉਹ ਗ਼ਰੀਬ ਹੋਵੇ ਜਾਂ ਅਮੀਰ। ਕਿਉਂਕਿ ਇਸ ਕੋਰੋਨਾ ਕਾਲ ਵਿੱਚ ਅਮੀਰਾਂ ਦਾ ਵੀ ਉਹੀ ਹਾਲ ਹੈ ਜੋ ਗ਼ਰੀਬਾਂ ਦਾ, ਉਨ੍ਹਾਂ ਕਿਹਾ ਕਿ ਇਸ ਕੋਰੂਨਾ ਕਾਲ ਵਿੱਚ ਅਮੀਰਾਂ ਦੀਆਂ ਵੀ ਬਹੁਤ ਮੌਤਾਂ ਹੋੲੀਅਾਂ ਹਨ ਕਿਉਂਕਿ ਇਹ ਬਿਮਾਰੀ ਪੈਸਾ ਦੇਖ ਕੇ ਨਹੀਂ ਆਉਂਦੀ । ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਜਿਹੜੇ ਮਰੀਜ਼ਾਂ ਨੂੰ ਆਕਸੀਜਨ ਕੰਸੇਨਟ੍ਰੇਟਰ ਦਿੱਤੇ ਜਾਣਗੇ ਉਨ੍ਹਾਂ ਤੋਂ ਕੋਈ ਵੀ ਫੀਸ ਨਹੀਂ ਲਈ ਜਾਵੇਗੀ ।ਸੋ ਇਹ ਗੁਲਾਟੀ ਭਵਨ ਦੇ ਮਾਲਕਾਂ ਦਾ ਇੱਕ ਬਹੁਤ ਵਧੀਆ ਫੈਸਲਾ ਹੈ

ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਮਰੀਜ਼ਾਂ ਨੂੰ ਕਾਫੀ ਰਾਹਤ ਮਿਲੇਗੀ ਕਿਉਂਕਿ ਚੰਡੀਗੜ੍ਹ ਵਿੱਚ ਬੀ ਕੋਰੂਨਾ ਦੇ ਕਾਫ਼ੀ ਕੇਸ ਸਾਹਮਣੇ ਆ ਰਹੇ ਹਨ ਅਤੇ ਹਸਪਤਾਲਾਂ ਦਾ ਪ੍ਰਬੰਧ ਕਾਫੀ ਮਾੜਾ ਹੈ ਜਿਸ ਦੇ ਚਲਦੇ ਲੋਕਾਂ ਨੂੰ ਅੱਗੇ ਆਉਣਾ ਪੈਣਾ ਪੈ ਰਿਹਾ ਹੈ ।

Leave a Reply

Your email address will not be published. Required fields are marked *