ਇਸ ਕੋਰੋਨਾ ਕਾਲ ਵਿੱਚ ਖ਼ੂਨ ਦੇ ਰਿਸ਼ਤੇ ਵੀ ਫਿੱਕੇ ਪੈਂਦੇ ਨਜ਼ਰ ਆ ਰਹੇ ਹਨ ,ਕਿਉਂਕਿ ਜਦੋਂ ਕਿਸੇ ਵੀ ਵਿਅਕਤੀ ਨੂੰ ਕੋਰੋਨਾ ਹੋ ਜਾਂਦਾ ਹੈ ਤਾਂ ਉਸ ਦੇ ਆਪਣੇ ਹੀ ਉਸ ਤੋਂ ਦੂਰ ਹੋਣ ਲੱਗ ਜਾਂਦੇ ਹਨ ।ਜਿੱਥੇ ਉਸ ਵਿਅਕਤੀ ਨੂੰ ਆਪਣੇ ਪਰਿਵਾਰ ਦੇ ਹੌਂਸਲੇ ਦੀ ਜ਼ਰੂਰਤ ਹੁੰਦੀ ਹੈ ਉਥੇ ਉਸ ਕੋਲ ਕੋਈ ਨਹੀਂ ਖੜ੍ਹਦਾ ਇੱਥੇ ਅਸੀਂ ਮੰਨਦੇ ਹਾਂ ਕਿ ਕਰੁਣਾ ਇਕ ਲਾਗ ਦੀ ਬਿਮਾਰੀ ਹੈ ਤੇ ਇੱਕ ਦੂਜੇ ਤੋਂ ਦੂਰੀ ਬਣਾਉਣ ਦੀ ਜ਼ਰੂਰਤ ਹੁੰਦੀ ਹੈ, ਪਰ ਜੇਕਰ ਸਾਵਧਾਨੀਆਂ ਵਰਤੀਆਂ ਜਾਣ ਤਾਂ ਅਸੀਂ ਆਪਣਿਆਂ ਦੇ ਨਾਲ ਰਹਿ ਕੇ ਉਨ੍ਹਾਂ ਦਾ ਇਲਾਜ ਕਰ ਸਕਦੇ ਹਾਂ। ਪਰ ।ਅਸੀਂ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਦੇਖੀਆਂ ਹਨ ਜਿਸ ਦੇ ਕੇ ਪਰਾਏ ਲੋਕ ਕੋਰੂਨਾ ਮਰੀਜ਼ਾਂ ਨੂੰ ਸਾਂਭਦੇ ਹਨ, ਪਰ ਆਪਣੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਛੱਡ ਕੇ ਚਲੇ ਜਾਂਦੇ ਹਨ ।
ਇਸੇ ਤਰ੍ਹਾਂ ਦੀ ਘਟਨਾ ਪਟਿਆਲਾ ਵਿੱਚ ਰਹਿਣ ਵਾਲੀ ਈਸ਼ਵਰਿੰਦਰ ਕੌਰ ਨਾਲ ਵਾਪਰੀ ਹੈ ।ਜੋ ਕਿ ਤਿੰਨ ਦਿਨ ਪਹਿਲਾਂ ਕੋਰੂਨਾ ਪੋਜ਼ੀਟਿਵ ਹੋਈ ਸੀ ਜਿਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਸੀ ।ਦੱਸ ਦਈਏ ਕਿ ਇਸਵਰਿੰਦਰ ਕੌਰ ਪਟਿਆਲਾ ਚ ਇੱਕ ਪੀਜੀ ਵਿੱਚ ਰਹਿੰਦੀ ਸੀ ਜਦੋਂ ਮਕਾਨ ਮਾਲਕਾਂ ਨੇ ਕੋਈ ਹਰਕਤ ਹੁੰਦੀ ਨਾ ਦਿਖੀ ਤਾਂ ਉਨ੍ਹਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ ।ਪੁਲੀਸ ਮੁਲਾਜ਼ਮ ਹਰਸ਼ਬੀਰ ਸਿੰਘ ਉੱਥੇ ਆਏ ਉਨ੍ਹਾਂ ਨੇ ਦਰਵਾਜ਼ਾ ਤੋੜਿਆ ਅਤੇ ਅੰਦਰ ਦੇਖਿਆ ਕਿ ਇਸਵਰਿੰਦਰ ਕੌਰ ਦੀ ਹਾਲਤ ਕਾਫੀ ਗੰਭੀਰ ਸੀ ਕਿਉਂਕਿ ਉਹ ਕੋਰੋਨਾ ਪੋਜ਼ੀਟਿਵ ਸੀ । ਇਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਹਰਸ਼ਰਨਵੀਰ ਸਿੰਘ ਵੱਲੋਂ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ
ਕਿ ਇਸ ਵਰਿੰਦਰ ਦੇ ਮਾਪਿਆਂ ਵੱਲੋਂ ਉਸ ਦਾ ਹਾਲ ਨਹੀਂ ਪੁੱਛਿਆ ਗਿਆ । ਜਿਸ ਦੇ ਚਲਦੇ ਉਸ ਨੇ ਤਿੰਨ ਦਿਨਾਂ ਤੋਂ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਰੱਖਿਆ ਸੀ ।ਪਰ ਇੱਥੇ ਪੁਲੀਸ ਮੁਲਾਜ਼ਮਾਂ ਨੇ ਆਪਣੀ ਡਿਊਟੀ ਨੂੰ ਚੰਗੀ ਤਰ੍ਹਾਂ ਨਿਭਾਇਆ ਹੈ ਅਤੇ ਉਸ ਨੂੰ ਹਸਪਤਾਲ ਵਿੱਚ ਪਹੁੰਚਾ ਕੇ ਇਕ ਵਧੀਆ ਕੰਮ ਕੀਤਾ ਹੈ; ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਹਰਸ਼ਵੀਰ ਸਿੰਘ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ ਅਤੇ ਲੋਕ ਉਨ੍ਹਾਂ ਦੀ ਤਾਰੀਫ ਵੀ ਕਰ ਰਹੇ ਹਨ। ਸੋ ਜੇਕਰ ਇਸੇ ਤਰ੍ਹਾਂ ਹੀ ਪੰਜਾਬ ਪੁਲਸ ਆਪਣੀ ਡਿਊਟੀ ਨਿਭਾਉਂਦੀ ਰਹੇ ਤਾਂ ਲੋਕਾਂ ਵਿੱਚ ਪੰਜਾਬ ਪੁਲੀਸ ਦੀ ਇੱਜ਼ਤ ਹੋਰ ਵੀ ਵਧੇਗੀ ਕਿਉਂਕਿ ਲੋਕਾਂ ਦੀ ਸਹਾਇਤਾ ਲਈ ਪੰਜਾਬ ਪੁਲੀਸ ਨੂੰ ਰੱਖਿਆ ਗਿਆ ਹੈ ਅਤੇ ਜੇਕਰ ਪੰਜਾਬ ਪੁਲੀਸ ਲੋਕਾਂ ਦੀ ਰੱਖਿਆ ਕਰੇ ਤਾਂ ਲੋਕਾਂ ਦਾ ਭਰੋਸਾ ਉਨ੍ਹਾਂ ਉੱਤੇ ਹੋਰ ਵੀ ਵਧੇਗਾ ।