ਪਿੰਡ ਦੇ ਬੰਦਿਆਂ ਨੇ ਕਸੂਤਾ ਫਸਾਇਆ ਪਟਵਾਰੀ,ਦੇਸੀ ਜਿਹੇ ਸਮਝ ਕੇ ਕਰਵਾ ਰਿਹਾ ਸੀ ਪੁੱਠੇ ਕੰਮ

Uncategorized

ਸੰਗਰੂਰ ਦੇ ਹਲਕਾ ਸੁਨਾਮ ਵਿੱਚ ਪੈਂਦੇ ਪਿੰਡ ਗੋਬਿੰਦਗਡ਼੍ਹ ਜੇਜੀਆਂ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਕਿ ਇਕ ਪਟਵਾਰੀ ਅਤੇ ਉਸ ਦੇ ਨਾਲ ਕੰਮ ਕਰਨ ਵਾਲੇ ਡੀਡੀਪੀਓ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਦੋਨਾਂ ਨੂੰ ਰਿਸ਼ਵਤ ਲੈਂਦਿਆਂ ਹੋਇਆ ਫੜਿਆ ਗਿਆ ਹੈ ਜਾਣਕਾਰੀ ਮੁਤਾਬਕ ਗੋਬਿੰਦਗਡ਼੍ਹ ਜੇਜੀਆਂ ਪਿੰਡ ਵਿੱਚ ਇੱਕ ਪੰਚਾਇਤੀ ਛੱਪੜ ਸੀ ਜਿਸ ਨੂੰ ਛਾਜਲਾ ਪਿੰਡ ਦੇ ਸਾਬਕਾ ਸਰਪੰਚ ਨੇ ਲੀਜ਼ ਉਤੇ ਲਿਆ ਸੀ ਅਤੇ ਉਸ ਛੱਪੜ ਨੂੰ ਉਨ੍ਹਾਂ ਨੇ ਸਾਫ਼ ਵੀ ਕਰਵਾ ਲਿਆ ਸੀ ।ਛਾਜਲਾ ਪਿੰਡ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਦਾ ਇਸ ਉੱਤੇ ਬਹੁਤ ਜ਼ਿਆਦਾ ਖਰਚਾ ਆ ਗਿਆ ਸੀ ਜੋ ਉਨ੍ਹਾਂ ਨੇ ਖੁਦ ਹੀ ਕੀਤਾ ਸੀ । ਪਰ ਬਾਅਦ ਵਿਚ ਪਿੰਡ ਦੇ ਕੁਝ ਲੋਕਾਂ ਨੇ ਰੌਲਾ ਪਾ ਲਿਆ ਕਿ ਇਹ ਗਲਤ ਹੋ ਰਿਹਾ ਹੈ

ਅਤੇ ਉਨ੍ਹਾਂ ਨੇ ਪਟਵਾਰੀ ਜਗਸੀਰ ਸਿੰਘ ਅਤੇ ਡੀਡੀਪੀਓ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਕਿ ਉਨ੍ਹਾਂ ਦੇ ਪੰਚਾਇਤੀ ਛੱਪੜ ਉਤੇ ਕਬਜ਼ਾ ਕੀਤਾ ਜਾ ਰਿਹਾ ਹੈ।ਪਰ ਜਿਹੜੇ ਲੋਕਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਉਨ੍ਹਾਂ ਦਾ ਵਿਰੋਧ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ।ਜਿਸ ਤੋਂ ਬਾਅਦ ਸ਼ਿਕਾਇਤ ਕਰਨ ਵਾਲੇ ਲੋਕਾਂ ਅਤੇ ਛਾਜਲਾ ਪਿੰਡ ਦੇ ਸਾਬਕਾ ਸਰਪੰਚ ਵਿਚਕਾਰ ਰਾਜ਼ੀਨਾਮਾ ਹੋ ਗਿਆ।ਪਰ ਪਟਵਾਰੀ ਜਗਸੀਰ ਸਿੰਘ ਅਤੇ ਡੀਡੀਪੀਓ ਨੇ ਇਹ ਮਾਮਲਾ ਖਤਮ ਨਾ ਕੀਤਾ ਉਨ੍ਹਾਂ ਨੇ ਛਾਜਲਾ ਪਿੰਡ ਦੇ ਸਾਬਕਾ ਸਰਪੰਚ ਤੋਂ ਪੱਚੀ ਹਜ਼ਾਰ ਰੁਪਏ ਦੀ ਮੰਗ ਕੀਤੀ ਕਿ ਜੇਕਰ ਉਹ ਇਸ ਮਾਮਲੇ ਨੂੰ ਖਤਮ ਕਰਵਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਹ ਪੈਸੇ ਪਟਵਾਰੀ ਜਗਸੀਰ ਸਿੰਘ ਨੂੰ ਦੇਣੇ ਹੋਣਗੇ।

ਜਿਸ ਤੋਂ ਬਾਅਦ ਛਾਜਲਾ ਪਿੰਡ ਦੇ ਸਾਬਕਾ ਸਰਪੰਚ ਨੇ ਇਨ੍ਹਾਂ ਦੋਨਾਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥ ਫੜਾਇਆ । ਜਿਸ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਵੱਲੋਂ ਇਨ੍ਹਾਂ ਦੋਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਦੂਜੇ ਪਾਸੇ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਇਨ੍ਹਾਂ ਦੋਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ ਤਾਂ ਜੋ ਆਉਣ ਵਾਲੇ ਸਮੇਂ ਵਿਚ ਕੋਈ ਵੀ ਰਿਸ਼ਵਤ ਨਾ ਲਵੇ।

ਦੂਜੇ ਪਾਸੇ ਛਾਜਲਾ ਪਿੰਡ ਦੇ ਸਾਬਕਾ ਸਰਪੰਚ ਨੂੰ ਪਿੰਡ ਦੇ ਛੱਪੜ ਵਿਚ ਕੰਮ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ ਜੋ ਸ਼ਿਕਾਇਤ ਦਰਜ ਕਰਵਾਈ ਗਈ ਸੀ ਉਸ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ।

Leave a Reply

Your email address will not be published. Required fields are marked *