ਗੈਰੀ ਸੰਧੂ ਅਤੇ ਪਰਮੀਸ਼ ਵਰਮਾ ਦਾ ਪਿਆ ਪੰਗਾ,ਪਰਮੀਸ਼ ਵਰਮਾ ਨੇ ਦਿੱਤਾ ਠੋਕਵਾਂ reply

Uncategorized

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਹਰ ਰੋਜ਼ ਹੀ ਕੋਈ ਨਾ ਕੋਈ ਵਿਵਾਦ ਛਿੜਿਆ ਰਹਿੰਦਾ ਹੈ ਅਤੇ ਹੁਣ ਗੈਰੀ ਸੰਧੂ ਅਤੇ ਪਰਮੀਸ਼ ਵਰਮਾ ਵਿਚਕਾਰ ਝਗੜਾ ਚੱਲ ਰਿਹਾ ਹੈ ,ਜਿਥੇ ਕਿ ਗੈਰੀ ਸੰਧੂ ਨੇ ਪਰਮੀਸ਼ ਵਰਮਾ ਦੀ ਗਾਇਕੀ ਉੱਤੇ ਸਵਾਲ ਚੁੱਕੇ ਹਨ ।ਜਿਸ ਤੋਂ ਬਾਅਦ ਪਰਮੀਸ਼ ਵਰਮਾ ਨੇ ਵੀ ਰਿਪਲਾਈ ਕੀਤਾ ਹੈ। ਦਸ ਦਈਏ ਕਿ ਪਿਛਲੇ ਦਿਨਾਂ ਵਿੱਚ ਗੈਰੀ ਸੰਧੂ ਦਾ ‘ਇਸ਼ਕ’ ਗਾਣਾ ਆਇਆ ਸੀ ਜੋ ਕਿ ਬਹੁਤ ਮਸ਼ਹੂਰ ਵੀ ਹੋਇਆ ਹੈ। ਪਰ ਉਸ ਤੋਂ ਬਾਅਦ ਗੈਰੀ ਸੰਧੂ ਨੇ ਕੁਝ ਸਟੋਰੀਆਂ ਪਾਈਆਂ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਗਾਇਕੀ ਛੱਡਣਗੇ । ਉਨ੍ਹਾਂ ਦੇ ਅਜਿਹਾ ਕਹਿਣ ਤੋਂ ਬਾਅਦ ਉਨ੍ਹਾਂ ਦੇ ਇੱਕ ਸਾਥੀ ਨੇ ਉਨ੍ਹਾਂ ਨੂੰ ਰਿਪਲਾਈ ਕੀਤਾ ਕਿ ਉਹ ਗਾਇਕੀ ਨਾ ਛੱਡਣ। ਉੱਥੇ ਹੀ ਗੈਰੀ ਸੰਧੂ ਨੇ ਇਸ ਮੈਸੇਜ ਉਤੇ ਰਿਪਲਾਈ ਕੀਤਾ ਤੇ ਉਨ੍ਹਾਂ ਨੇ ਲਿਖਿਆ ਕਿ ਮੈਂ ਗਾਇਕੀ ਨਹੀਂ ਛੱਡਾਂਗਾ ।

ਗੈਰੀ ਸੰਧੂ ਨੇ ਲਿਖਿਆ ਕਿ ਉਹ ਪਰਮੀਸ਼ ਵਰਮਾ, ਗਗਨ ਕੋਕਰੀ ,ਨੀਟੂ ਸ਼ਟਰਾਂਵਾਲ਼ਾ ਅਤੇ ਹਰਫ਼ ਚੀਮਾ ਜਿਨ੍ਹਾਂ ਤਾਂ ਮਾੜਾ ਨਹੀਂ ਗਾਉਂਦਾ । ਜਿਸ ਤੋਂ ਬਾਅਦ ਉਨ੍ਹਾਂ ਨੇ ਲਿਖਿਆ ਕਿ ਇਹ ਲੋਕ ਉਨ੍ਹਾਂ ਦੀ ਗੱਲ ਦਾ ਗੁੱਸਾ ਨਾ ਕਰਨਾ ।ਜਿਸ ਤੋਂ ਬਾਅਦ ਹਰਫ ਚੀਮਾ ਨੇ ਇੱਕ ਮੈਸੇਜ ਕੀਤਾ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਭਾਈ ਅਸੀਂ ਗੁੱਸਾ ਨਹੀਂ ਕਰਦੇ । ਬਾਅਦ ਚ ਗੈਰੀ ਸੰਧੂ ਦਾ ਵੀ ਇੱਕ ਚੰਗਾ ਮੈਸੇਜ ਆਇਆ । ਪਰ ਉੱਥੇ ਹੀ ਪਰਮੀਸ਼ ਵਰਮਾ ਨੇ ਇੰਸਟਰਾਗ੍ਰਾਮ ਅਕਾਊਂਟ ਤੇ ਕੁਝ ਸਟੋਰੀਆਂ ਪਾਈਆਂ, ਜਿਸ ਵਿੱਚ ਉਹ ਗੈਰੀ ਸੰਧੂ ਦੁਆਰਾ ਉਨ੍ਹਾਂ ਦੀ ਗਾਇਕੀ ਨੂੰ ਬੁਰਾ ਕਹੇ ਜਾਣ ਤੋਂ ਬਾਅਦ ਗੁੱਸੇ ਵਿੱਚ ਦਿਖਾਈ ਦਿੱਤੇ

ਅਤੇ ਉੱਥੇ ਹੀ ਉਨ੍ਹਾਂ ਨੇ ਗੈਰੀ ਸੰਧੂ ਦਾ ਨਾਂ ਲਏ ਬਿਨਾਂ ਹੀ ਕੁਝ ਅਜਿਹੇ ਸ਼ਬਦ ਲਿਖੇ ਜਿਸ ਤੋਂ ਸਾਫ਼ ਦਿਖਾਈ ਦੇ ਰਿਹਾ ਸੀ ਕਿ ਉਹ ਗੈਰੀ ਸੰਧੂ ਨੂੰ ਉਨ੍ਹਾਂ ਦੇ ਮੈਸੇਜ ਦਾ ਜਵਾਬ ਦੇ ਰਹੇ ਹਨ । ਪਰਮੀਸ਼ ਵਰਮਾ ਨੇ ਲਿਖਿਆ ਕਿ ਜਦੋਂ ਕੋਈ ਕੁੱਤਾ ਇਕੱਲਾ ਭੌਂਕ ਰਿਹਾ ਹੋਵੇ ਤਾਂ ਉਸ ਨੂੰ ਮਾਰਨਾ ਨਹੀਂ ਚਾਹੀਦਾ ਬਲਕਿ ਉਸ ਉੱਤੇ ਤਰਸ ਕਰਨਾ ਚਾਹੀਦਾ ਹੈ। ਸੋ ਪਰਮੀਸ਼ ਵਰਮਾ ਅਤੇ ਗੈਰੀ ਸੰਧੂ ਵਿਚਕਾਰ ਤਕਰਾਰ ਜਾਰੀ ਹੈ ।ਇਨ੍ਹਾਂ ਦੋਨਾਂ ਦੀ ਤਕਰਾਰ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਸ਼ੈਰੀ ਮਾਨ ਨੇ ਲਾਈਵ ਹੋ ਕੇ ਇਨ੍ਹਾਂ ਦੋਨਾਂ ਨੂੰ ਸਮਝਾਇਆ

ਕਿ ਉਹ ਇਹ ਲੜਾਈ ਝਗੜਾ ਛੱਡ ਦੇਣ ਕਿਉਂਕਿ ਲੜਾਈ ਝਗੜੇ ਵਿਚ ਕੁਝ ਨਹੀਂ ਰੱਖਿਆ ਦੋਨਾਂ ਵਿੱਚ ਆਪਣਾ ਆਪਣਾ ਟੈਲੇਂਟ ਹੈ ਜਿਸ ਦੇ ਦਮ ਤੇ ਉਹ ਮਸ਼ਹੂਰ ਹੋਏ ਹਨ।

Leave a Reply

Your email address will not be published. Required fields are marked *