ਔਰਤ ਦੀ ਮੌਤ ਦਾ ਸ਼ਮਸ਼ਾਨਘਾਟ ਜਾ ਕੇ ਖੁੱਲ੍ਹਿਆ ਰਾਜ਼

Uncategorized

ਮੋਗਾ ਦੇ ਇੱਕ ਪਿੰਡ ਤੋਂ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਔਰਤ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਉਸ ਦਾ ਸਸਕਾਰ ਕੀਤਾ ਗਿਆ ਅਤੇ ਜਦੋਂ ਉਸ ਦੇ ਫੁੱਲ ਚੁਗਣ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਤਾਂ ਉਨ੍ਹਾਂ ਨੇ ਜੋ ਉੱਥੇ ਦੇਖਿਆ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਫੁੱਲ ਚੁਗਣ ਲਈ ਗਏ ਤਾਂ ਉਥੇ ਉਨ੍ਹਾਂ ਨੂੰ ਇਕ ਸ਼ੀਸ਼ੀ ਮਿਲੀ ਅਤੇ ਹੁਣ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਿਸ ਡਾਕਟਰ ਨੇ ਇਸ ਮਹਿਲਾ ਦਾ ਅਪਰੇਸ਼ਨ ਕੀਤਾ ਸੀ ,ਉਨ੍ਹਾਂ ਦੁਆਰਾ ਆਪ੍ਰੇਸ਼ਨ ਦੌਰਾਨ ਇਹ ਸ਼ੀਸ਼ੀ ਪੇਟ ਵਿੱਚ ਛੱਡ ਦਿੱਤੀ ਗਈ। ਜਿਸ ਕਾਰਨ ਉਸ ਦੀ ਮੌਤ ਹੋਈ। ਇਸ ਮਹਿਲਾ ਦੇ ਪਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਆਪਣੀ ਪਤਨੀ ਦਾ ਆਪ੍ਰੇਸ਼ਨ ਮੋਗਾ ਦੇ ਇੱਕ ਨਿੱਜੀ ਹਸਪਤਾਲ ਤੋਂ ਕਰਵਾਇਆ ਸੀ, ਜਿਸਤੋਂ ਬਾਅਦ ਉਨ੍ਹਾਂ ਦੀ ਪਤਨੀ ਨੂੰ ਛੁੱਟੀ ਦੇ ਦਿੱਤੀ ਗਈ ਸੀ

ਅਤੇ ਉਹ ਘਰ ਚਲੇ ਗਏ ਸੀ ਪਰ ਅਚਾਨਕ ਹੀ ਘਰ ਜਾਣ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਬਿਨਾਂ ਕਿਸੇ ਪੋਸਟਮਾਰਟਮ ਤੋਂ ਉਨ੍ਹਾਂ ਦਾ ਦਾਹ ਸੰਸਕਾਰ ਕਰ ਦਿੱਤਾ ਅਤੇ ਅਗਲੇ ਦਿਨ ਜਦੋਂ ਉਹ ਉਸ ਦੇ ਫੁੱਲ ਚੁਗਣ ਲਈ ਗਏ ਤਾਂ ਉਥੇ ਉਨ੍ਹਾਂ ਨੂੰ ਇਕ ਪਿਘਲੀ ਹੋਈ ਸ਼ੀਸ਼ੀ ਮਿਲੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਇਹ ਡਾਕਟਰ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੀ ਪਤਨੀ ਦੇ ਪੇਟ ਵਿੱਚ ਰਹਿ ਗਈ ।ਜਿਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਦੀ ਮੌਤ ਹੋਈ ਹੈ ਅਤੇ ਹੁਣ ਉਨ੍ਹਾਂ ਦਾ ਕਹਿਣਾ ਹੈ ਉਸ ਡਾਕਟਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਸ ਦਾ ਲਾਇਸੈਂਸ ਰੱਦ ਹੋਣਾ ਚਾਹੀਦਾ ਹੈ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਵਿੱਚ ਕਿਸੇ ਹੋਰ ਨਾਲ ਅਜਿਹੀ ਘਟਨਾ ਨਾ ਵਾਪਰ ਸਕੇ ।

ਪਰ ਦੂਜੇ ਪਾਸੇ ਜਿਸ ਡਾਕਟਰ ਤੇ ਇਹ ਇਲਜ਼ਾਮ ਲੱਗੇ ਹਨ ਉਸ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਉਹ ਪਰਿਵਾਰ ਨਾਲ ਹਮਦਰਦੀ ਜਤਾਉਂਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਇੱਕ ਮੈਂਬਰ ਦੀ ਮੌਤ ਹੋਈ ਹੈ ਫਿਰ ਉਨ੍ਹਾਂ ਨੇ ਕਿਹਾ ਕਿ ਜੋ ਉਨ੍ਹਾਂ ਤੇ ਇਲਜ਼ਾਮ ਲਗਾਏ ਜਾ ਰਹੇ ਹਨ, ਉਹ ਬਿਲਕੁਲ ਬੇਬੁਨਿਆਦ ਹਨ ਕਿਉਂਕਿ ਅਜਿਹਾ ਕਦੇ ਹੋ ਹੀ ਨਹੀਂ ਸਕਦਾ ਅਤੇ ਉਨ੍ਹਾਂ ਨੂੰ ਵੀਹ ਸਾਲ ਦਾ ਤਜਰਬਾ ਹੈ ਅਤੇ ਇਸ ਵੀਹ ਸਾਲ ਦੇ ਤਜਰਬੇ ਵਿੱਚ ਉਨ੍ਹਾਂ ਦੁਆਰਾ ਕਦੇ ਕੋਈ ਅਜਿਹੀ ਗਲਤੀ ਨਹੀਂ ਕੀਤੀ ਗਈ ,ਜਿਸ ਨਾਲ ਮਰੀਜ਼ ਦੀ ਮੌਤ ਹੋ ਜਾਵੇ ।ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਉੱਤੇ ਜੋ ਵੀ ਝੂਠੇ ਇਲਜ਼ਾਮ ਲੱਗੇ ਹਨ ਉਨ੍ਹਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ । ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਵੇਂ ਪਰਿਵਾਰਕ ਮੈਂਬਰ ਦਸ ਸਰਜਨਾਂ ਤੋਂ ਪੁੱਛ ਲੈਣ ਜੇਕਰ ਉਹ ਸਰਜਨ ਇਸ ਗੱਲ ਦਾ ਦਾਅਵਾ ਕਰਦੇ ਹਨ

ਕਿ ਇਸ ਤਰੀਕੇ ਨਾਲ ਸ਼ੀਸ਼ੀ ਪੇਟ ਵਿਚ ਰਹਿ ਸਕਦੀ ਹੈ ਤਾਂ ਉਹ ਆਪਣੀ ਗਲਤੀ ਮੰਨ ਲੈਣਗੇ। ਦੂਜੇ ਪਾਸੇ ਪੁਲੀਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ਛਾਣਬੀਣ ਤੋਂ ਬਾਅਦ ਅਸਲ ਵਜ੍ਹਾ ਸਾਹਮਣੇ ਆਵੇਗੀ।

Leave a Reply

Your email address will not be published. Required fields are marked *