ਜਗਰਾਉਂ ਏ ਐਸ ਆਈ ਨੂੰ ਗੋਲੀ ਮਾਰਨ ਵਾਲੇ ਕਿੱਥੇ ਰਹਿੰਦੇ ਸਨ ਲੱਗਿਆ ਪਤਾ

Uncategorized

ਪਿਛਲੇ ਦਿਨੀਂ ਜਗਰਾਉਂ ਵਿੱਚ ਜੋ ਗੋਲੀਆਂ ਮਾਰ ਕੇ ਦੋ ਐਸ ਏ ਐਸ ਆਈ ਦਾ ਕਤਲ ਹੋਇਆ ਸੀ। ਉਸ ਨੂੰ ਲੈ ਕੇ ਪੰਜਾਬ ਪੁਲਸ ਹਰਕਤ ਵਿਚ ਆਈ ਹੋਈ ਹੈ ਅਤੇ ਲਗਾਤਾਰ ਉਨ੍ਹਾਂ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਅਜੇ ਤੱਕ ਪੰਜਾਬ ਸਰਕਾਰ ਇਸ ਵਿੱਚ ਕਾਮਯਾਬ ਨਹੀਂ ਹੋ ਸਕੀ ਪਰ ਹੁਣ ਪੰਜਾਬ ਸਰਕਾਰ ਵੱਲੋਂ ਉਹ ਘਰ ਲੱਭ ਲਿਆ ਗਿਆ ਹੈ। ਜਿਥੇ ਇਹ ਚਾਰ ਦੋਸ਼ੀ ਪਿਛਲੇ ਛੇ ਮਹੀਨਿਆਂ ਤੋਂ ਰਹਿ ਰਹੇ ਸੀ ।ਦੱਸ ਦਈਏ ਕਿ ਇਨ੍ਹਾਂ ਕਤਲਾਂ ਵਿਚ ਪੰਜਾਬ ਦਾ ਇੱਕ ਨਾਮੀ ਗੈਂਗਸਟਰ ਜੈਪਾਲ ਭੁੱਲਰ ਵੀ ਸ਼ਾਮਲ ਹੈ ਜਿਸ ਨੇ ਰੌਕੀ ਫਾਜ਼ਿਲਕਾ ਦੇ ਕਤਲ ਤੋਂ ਬਾਅਦ ਇਸ ਜ਼ਿੰਮੇਵਾਰੀ ਲਈ ਸੀ ਕਿ ਉਸ ਨੇ ਇਹ ਕਤਲ ਕੀਤਾ ਹੈ। ਨਾਲ ਹੀ ਸੁੱਖਾ ਕਾਹਲੋਂ ਦੇ ਕਤਲ ਤੋਂ ਬਾਅਦ ਵੀ ਉਸ ਦਾ ਨਾਮ ਨਾਮਜ਼ਦ ਹੋਇਆ ਸੀ,

ਨਾਲ ਹੀ ਦੱਸ ਦਈਏ ਕਿ ਉਸ ਉੱਤੇ ਬਹੁਤ ਸਾਰੇ ਕੇਸ ਦਰਜ ਹਨ ਇਕ ਦੋ ਨਹੀਂ , ਭਲਕੇ ਲਗਪਗ ਪੰਜਾਹ ਕੇਸ ਉਸ ਉੱਤੇ ਚੱਲ ਰਹੇ ਹਨ। ਪਰ ਅਜੇ ਵੀ ਪੰਜਾਬ ਪੁਲੀਸ ਵੱਲੋਂ ਉਸ ਨੂੰ ਫੜਿਆ ਨਹੀਂ ਗਿਆ ।ਦੱਸਿਆ ਜਾਂਦਾ ਹੈ ਕਿ ਜੈਪਾਲ ਭੁੱਲਰ ਵਿੱਕੀ ਗੌਂਡਰ ਦਾ ਵੀ ਸਾਥੀ ਰਿਹਾ ਹੈ ਅਤੇ ਉਸ ਦੀ ਮੌਤ ਤੋਂ ਬਾਅਦ ਉਸ ਦੀ ਟੀਮ ਨੂੰ ਉਹੀ ਚਲਾ ਰਿਹਾ ਸੀ ।ਪੰਜਾਬ ਪੁਲੀਸ ਇਨ੍ਹਾਂ ਚਾਰਾਂ ਦੋਸ਼ੀਆਂ ਨੂੰ ਲਗਾਤਾਰ ਲੱਭਣ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹੈ। ਕਿਉਂਕਿ ਹੁਣ ਇਹ ਚਾਰੋਂ ਦੋਸ਼ੀ ਉਨ੍ਹਾਂ ਲਈ ਖਤਰਾ ਬਣੇ ਹੋਏ ਹਨ। ਨਾਲ ਹੀ ਪੰਜਾਬ ਪੁਲੀਸ ਵੱਲੋਂ ਇਨ੍ਹਾਂ ਨੂੰ ਫੜਾਉਣ ਵਾਲੇ ਵਿਅਕਤੀ ਲਈ ਵੱਡਾ ਇਨਾਮ ਰੱਖਿਆ ਗਿਆ ਹੈ।

ਪੁਲੀਸ ਦਾ ਕਹਿਣਾ ਹੈ ਕਿ ਜੋ ਵੀ ਇਨ੍ਹਾਂ ਦਾ ਪਤਾ ਠਿਕਾਣਾ ਦੱਸੇਗਾ ਉਨ੍ਹਾਂ ਨੂੰ ਇਨਾਮ ਦਿੱਤਾ ਜਾਵੇਗਾ ਨਾਲ ਹੀ ਉਨ੍ਹਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ। ਲਗਾਤਾਰ ਪੰਜਾਬ ਪੁਲੀਸ ਵੱਲੋਂ ਇਸ ਕੇਸ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਉਸ ਮਕਾਨ ਨੂੰ ਲੱਭਿਆ ਗਿਆ ਹੈ ਜਿਥੇ ਪਿਛਲੇ ਸਭ ਕਾਫੀ ਸਮੇਂ ਤੋਂ ਇਹ ਰਹਿ ਰਹੇ ਸੀ ਦੱਸ ਦਈਏ ਕਿ ਇਹ ਘਰ ਕੈਨੇਡਾ ਵਿਚ ਰਹਿਣ ਵਾਲੇ ਇਕ ਪਰਿਵਾਰ ਦਾ ਹੈ , ਜਿੱਥੇ ਇਹ ਚਾਰੋਂ ਦੋਸ਼ੀ ਰਹਿ ਰਹੇ ਸੀ। ਪਰ ਹੁਣ ਇਹ ਕਿੱਥੇ ਹਨ ਇਹ ਗੱਲ ਕਿਸੇ ਨੂੰ ਨਹੀਂ ਪਤਾ ਜੋ ਇਹ ਘਰ ਹੈ ਉਸ ਵਿੱਚ ਇਹ ਸਾਫ਼ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੋਈ ਨਾ ਕੋਈ ਏਥੇ ਜ਼ਰੂਰ ਰਹਿੰਦਾ ਸੀ , ਕਿਉਂਕਿ ਘਰ ਵਿੱਚ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਪਈਆਂ ਹੋਈਆਂ ਹਨ। ਪੁਲੀਸ ਦੁਆਰਾ ਘਰ ਲੱਭ ਲਿਆ ਗਿਆ ਹੈ

ਪਰ ਦੋਸ਼ੀਆਂ ਨੂੰ ਅਜੇ ਤਕ ਵੀ ਨਹੀਂ ਲੱਭਿਆ ਗਿਆ ।ਸੋ ਪੰਜਾਬ ਪੁਲਸ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਬਹੁਤ ਜਲਦੀ ਹੀ ਉਹ ਚਾਰਾਂ ਨੂੰ ਫੜ ਲਵੇਗੀ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਇਨ੍ਹਾਂ ਦੋਨਾਂ ਦੇ ਖਿਲਾਫ ਕੀਤੀ ਜਾਵੇਗੀ ।

Leave a Reply

Your email address will not be published. Required fields are marked *