Rss ਵਾਲੇ ਭਜਾ ਰਹੇ ਹਨ ਇਸ ਤਰੀਕੇ ਨਾਲ ਕੋਰੋਨਾ,ਕਿਤੇ ਤੁਹਾਡੀ ਗਲੀ ਤਾਂ ਨਹੀਂ ਹੋਇਆ ਧੂੰਆਂ ਧੂੰਆਂ

Uncategorized

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਰਾਸ਼ਟਰੀ ਸੇਵਾ ਦਲ ਦੇ ਕੁਝ ਵਿਅਕਤੀ ਗਲੀਆਂ ਵਿੱਚ ਪਾਥੀਆਂ ਦਾ ਧੂੰਆਂ ਕਰਦੇ ਦਿਖਾਈ ਦੇ ਰਹੇ ਹਨ ।ਉਨ੍ਹਾਂ ਵੱਲੋਂ ਇੱਕ ਰਿਕਸ਼ੇ ਵਿੱਚ ਪਾਥੀਆਂ ਰੱਖੀਆਂ ਗਈਆਂ, ਜਿਸ ਵਿਚ ਅੱਗ ਲਗਾਈ ਗਈ ਹੈ ਉੱਤੇ ਪੈਕਟ ਨਾਲ ਕੁਝ ਛਿੜਕ ਰਹੇ ਹਨ ਜਿਸ ਨਾਲ ਬਹੁਤ ਧੂੰਆਂ ਨਿਕਲ ਰਿਹਾ ਹੈ ।ਰਾਸ਼ਟਰੀ ਸੇਵਾ ਦਲ ਦੇ ਇਨ੍ਹਾਂ ਵਿਅਕਤੀਆਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਕੋਰੋਨਾ ਹਾਰੇਗਾ ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਾਰੇ ਲੋਕ ਆਪਣੇ ਘਰਾਂ ਵਿੱਚ ਹਵਨ ਕਰਨ ਅਤੇ ਇਹ ਸੰਕਲਪ ਲੈਣ ਕਿ ਕੋਰੂਨਾ ਹਾਰੇਗਾ ਅਤੇ ਦੇਸ਼ ਜਿੱਤੇਗਾ ।

ਸੋ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਕੋਰੂਨਾ ਹਰ ਨਾ ਹੁੰਦਾ ਤਾਂ ਹੁਣ ਤਕ ਡਾਕਟਰਾਂ ਨੂੰ ਇਸ ਇਲਾਜ ਦਾ ਪਤਾ ਕਿਉਂ ਨਹੀਂ ਚੱਲਿਆ। ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਧੂੰਆਂ ਕਰਨ ਨਾਲ ਮੱਛਰ ਜ਼ਰੂਰ ਭੱਜ ਜਾਂਦੇ ਹਨ ਪਰ ਕੋਰੂਨਾ ਨਹੀਂ ਭੱਜਦਾ। ਕੋਰੋਨਾ ਇਕ ਅਜਿਹਾ ਵਾਇਰਸ ਹੈ ਜਿਸ ਨੂੰ ਧੂੰਏਂ ਨਾਲ ਨਹੀਂ ਭਜਾਇਆ ਜਾ ਸਕਦਾ । ਇਸ ਤੋਂ ਇਲਾਵਾ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਵਾਤਾਵਰਨ ਵਿੱਚ ਧੂੰਆਂ ਫੈਲਾਉਣ ਨਾਲ ਮਰੀਜ਼ਾਂ ਨੂੰ ਬਹੁਤ ਤਕਲੀਫ਼ ਹੋ ਸਕਦੀ ਹੈ ਕਿਉਂਕਿ ਪਹਿਲਾਂ ਹੀ ਆਕਸੀਜਨ ਦੀ ਬਹੁਤ ਕਮੀ ਦੇਖਣ ਨੂੰ ਮਿਲ ਰਹੀ ਹੈ

ਅਤੇ ਦੂਜੇ ਪਾਸਿਓਂ ਇਨ੍ਹਾਂ ਵੱਲੋਂ ਧੂੰਆਂ ਕੀਤਾ ਜਾ ਰਿਹਾ ਹੈ ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ । ਜੇਕਰ ਇਹ ਸੱਚਮੁੱਚ ਹੀ ਲੋਕਾਂ ਦੀ ਸਹਾਇਤਾ ਲਈ ਕੁਝ ਕਰਨਾ ਚਾਹੁੰਦੇ ਹਨ ਤਾਂ ਇਨ੍ਹਾਂ ਨੂੰ ਦਰੱਖਤ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਣ ਨੂੰ ਸ਼ੁੱਧ ਹੋ ਸਕੇ ਅਤੇ ਲੋਕ ਚੰਗੀ ਤਰ੍ਹਾਂ ਸਾਹ ਲੈ ਸਕਣ । ਪਰ ਇਸ ਤਰ੍ਹਾਂ ਦਾ ਡਰਾਮਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਅੱਜ ਦਰੱਖਤਾਂ ਦੀ ਕਮੀ ਹੋਣ ਕਾਰਨ ਬਹੁਤ ਸਾਰੀਆਂ ਜਾਨਾਂ ਜਾ ਰਹੀਆਂ ਹਨ ।ਲਗਾਤਾਰ ਲੋਕਾਂ ਵੱਲੋਂ ਤਰੱਕੀ ਦੇ ਨਾਂ ਤੇ ਦਰੱਖਤ ਕੱਟੇ ਜਾ ਰਹੇ ਹਨ ਪਰ ਉਨ੍ਹਾਂ ਦੀ ਜਗ੍ਹਾ ਤੇ ਨਵੇਂ ਦਰੱਖ਼ਤ ਨਹੀਂ ਲਗਾਏ ਜਾਂਦੇ। ਜਿਸ ਕਾਰਨ ਦੇਸ਼ ਵਿਚ ਲਗਾਤਾਰ ਦਰੱਖਤਾਂ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ ਅਤੇ ਅੱਜ ਲੋਕ ਆਕਸੀਜਨ ਦੀ ਕਮੀ ਨਾਲ ਤੜਪ ਤੜਪ ਕੇ ਆਪਣੀ ਜਾਨ ਦੇ ਰਹੇ ਹਨ। ਇਸ ਤੋਂ ਇਲਾਵਾ ਦੇਸ਼ ਦੇ ਜੰਗਲਾਤ ਮਹਿਕਮੇ ਵੱਲੋਂ ਵੀ ਇਸ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਨ੍ਹਾਂ ਦੀ ਡਿਊਟੀ ਬਣਦੀ ਹੈ

ਕਿ ਉਹ ਦੇਸ਼ ਵਿੱਚ ਦਰੱਖਤਾਂ ਦੀ ਸੰਖਿਆ ਨੂੰ ਵਧਾਉਣ ਤਾਂ ਜੋ ਲੋਕਾਂ ਨੂੰ ਇਨ੍ਹਾਂ ਦੀ ਕਮੀ ਹੋਣ ਤੇ ਕੋਈ ਵੀ ਪਰੇਸ਼ਾਨੀ ਨਾ ਹੋਵੇ। ਇਸ ਤੋਂ ਇਲਾਵਾ ਜਿਹੜੇ ਲੋਕ ਵੱਡੀਆਂ ਵੱਡੀਆਂ ਫੈਕਟਰੀਆਂ ਲਗਾਉਂਦੇ ਹਨ ਉਨ੍ਹਾਂ ਨੂੰ ਰੋਕਣਾ ਚਾਹੀਦਾ ਹੈ ਦੇਸ਼ ਵਿੱਚ ਲਗਾਤਾਰ ਜੰਗਲ ਖ਼ਤਮ ਕੀਤੇ ਜਾ ਰਹੇ ਹਨ ।

Leave a Reply

Your email address will not be published.