ਪੰਜਾਬ ਵੱਲ ਨੂੰ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਤੂਫਾਨ,ਵੇਖੋ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ

Uncategorized

ਦੇਸ਼ ਵਿੱਚ ਤਾਂ ਉੱਤੇ ਤੂਫ਼ਾਨ ਨੇ ਤਬਾਹੀ ਮਚਾਈ ਹੋਈ ਹੈ ਕੇਰਲ,ਕਰਨਾਟਕ ਗੋਆ ਤੋਂ ਹੁੰਦਾ ਹੋਇਆ ਇਹ ਪਿਛਲੇ ਦਿਨੀਂ ਮਹਾਰਾਸ਼ਟਰ ਵਿੱਚ ਪਹੁੰਚਿਆ ਸੀ ਜਿਥੇ ਕਿ ਬਹੁਤ ਹੀ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਸੀ ਅਤੇ ਬਹੁਤ ਤੇਜ਼ ਹਵਾਵਾਂ ਚੱਲ ਰਹੀਆਂ ਸੀ, ਨਾਲ ਹੀ ਸਮੁੰਦਰ ਵਿਚ ਬੀ ਲਹਿਰਾਂ ਵਗ ਰਹੀਆਂ ਸੀ ।ਜਿਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਕੁਝ ਲੋਕਾਂ ਦੀ ਜਾਨ ਵੀ ਗਈ ਅਤੇ ਬਹੁਤ ਸਾਰੇ ਘਰਾਂ ਵਿੱਚ ਵੀ ਨੁਕਸਾਨ ਦੇਖਣ ਨੂੰ ਮਿਲਿਆ ਅਤੇ ਹੁਣ ਪੰਜਾਬ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਗੁਜਰਾਤ ਅਤੇ ਰਾਜਸਥਾਨ ਦੇ ਤੱਟ ਨੂੰ ਛੂੰਹਦਾ ਹੋਇਆ ਪੰਜਾਬ ਅਤੇ ਹਰਿਆਣਾ ਵੱਲ ਨੂੰ ਆਵੇਗਾ। ਪਰ ਇਹ ਪੰਜਾਬ ਅਤੇ ਹਰਿਆਣਾ ਵਿੱਚ ਜ਼ਿਆਦਾ ਅਸਰ ਨਹੀਂ ਦਿਖਾਵੇਗਾ ਦੱਸਿਆ ਜਾ ਰਿਹਾ ਹੈ

ਕਿ ਉਨੀ ਅਤੇ ਵੀਹ ਮਈ ਨੂੰ ਪੰਜਾਬ ਅਤੇ ਹਰਿਆਣਾ ਵਿਚ ਦਰਮਿਆਨੀ ਬਰਸਾਤ ਹੋ ਚੱਲ ਸਕਦੀ ਹੈ ਨਾਲ ਹੀ ਹਵਾਵਾਂ ਚੱਲ ਸਕਦੀਆਂ ਹਨ ਅਤੇ ਇਹ ਹਵਾਵਾਂ ਤੇਜ਼ ਹੋ ਸਕਦੀਆਂ ਹਨ ।ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਵਿਚ ਬੀਜੀ ਗਈ ਫਸਲ ਨੂੰ ਨੁਕਸਾਨ ਹੋ ਸਕਦਾ ਹੈ ਇਸ ਲਈ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਅਗਾਹ ਕੀਤਾ ਜਾ ਰਿਹਾ ਹੈ ਕਿ ਉਹ ਆਪਣਾ ਧਿਆਨ ਰੱਖਣ ਅਤੇ ਸਰਕਾਰ ਅੱਗੇ ਵੀ ਬੇਨਤੀ ਕੀਤੀ ਜਾ ਰਹੀ ਹੈ ਕਿ ਉਹ ਪੰਜਾਬ ਅਤੇ ਹਰਿਆਣਾ ਵਿਚ ਪੁਖਤਾ ਪ੍ਰਬੰਧ ਕਰਨ।ਮੌਸਮ ਵਿਭਾਗ ਨੇ ਦੱਸਿਆ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਜ਼ਿਆਦਾ ਡਰਨ ਦੀ ਲੋੜ ਨਹੀਂ ਹੈ ਪੰਜਾਬ ਅਤੇ ਹਰਿਆਣਾ ਤੋਂ ਹੁੰਦਾ ਹੋਇਆ। ਇਹ ਤੂਫ਼ਾਨ ਜੰਮੂ ਕਸ਼ਮੀਰ ਵੱਲ ਵਧੇਗਾ ਅਤੇ ਉਸ ਤੋਂ ਬਾਅਦ ਇਹ ਹੌਲੀ ਹੌਲੀ ਘਟਣ ਲੱਗੇਗਾ।

ਪਰ ਹੁਣ ਤੱਕ ਇਸ ਥਾਂ ਉੱਤੇ ਤੂਫ਼ਾਨ ਨੇ ਦੇਸ਼ ਵਿਚ ਵਧਦੇ ਕਾਫ਼ੀ ਸੂਬਿਆਂ ਵਿੱਚ ਨੁਕਸਾਨ ਕੀਤਾ ਹੈ ਅਤੇ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਲਈ ਹੈ ਨਾਲ ਹੀ ਸਮੁੰਦਰ ਦੀਆਂ ਲਹਿਰਾਂ ਦੀ ਲਪੇਟ ਵਿੱਚ ਵੀ ਬਹੁਤ ਸਾਰੇ ਲੋਕ ਆਏ ਹਨ । ਸੋ ਭਾਰਤ ਸਰਕਾਰ ਨੂੰ ਇਨ੍ਹਾਂ ਸੂਬਿਆਂ ਦੇ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਉੱਥੇ ਉਨ੍ਹਾਂ ਦੇ ਖਾਣ ਪੀਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।ਇਸ ਤੋਂ ਇਲਾਵਾ ਉਨ੍ਹਾਂ ਦੀ ਮਾਲੀ ਸਹਾਇਤਾ ਵੀ ਕਰਨੀ ਚਾਹੀਦੀ ਹੈ

ਕਿਉਂਕਿ ਉਨ੍ਹਾਂ ਦੇ ਭਾਰੀ ਨੁਕਸਾਨ ਹੋਏ ਹਨ ਇਸ ਤੋਂ ਇਲਾਵਾ ਘਰਾਂ ਵਿਚ ਪਾਣੀ ਵੜ ਚੁੱਕਿਆ ਹੈ । ਸੌ ਕਰੋਨਾ ਤੋਂ ਬਾਅਦ ਇਹ ਇਕ ਹੋਰ ਮੁਸੀਬਤ ਹੈ ਜੋ ਕਿ ਭਾਰਤ ਵਿੱਚ ਦੇਖਣ ਨੂੰ ਮਿਲ ਰਹੀ ਹੈ ।

Leave a Reply

Your email address will not be published.