ਪੰਜਾਬ ਦੀ ਇਸ ਧੀ ਨੇ ਮੋਦੀ ਭਗਤਣੀ ਸੋਨਾਲੀ ਦਾ ਕੱਢਿਆ ਜਲੂਸ

Uncategorized

ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਕਿਸਾਨੀ ਅੰਦੋਲਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਲਗਾਤਾਰ ਬੈਠੇ ਹੋਏ ਹਨ। ਪਰ ਫਿਰ ਵੀ ਮੋਦੀ ਸਰਕਾਰ ਉੱਤੇ ਕੋਈ ਅਸਰ ਹੁੰਦਾ ਨਹੀਂ ਦਿਖਾਈ ਦੇ ਰਿਹਾ ਜਿਸ ਤੋਂ ਬਾਅਦ ਮੋਦੀ ਸਰਕਾਰ ਦੇ ਕੁਝ ਸਮਰਥਕ ਕਿਸਾਨਾਂ ਨੂੰ ਬੁਰਾ ਭਲਾ ਬੋਲਦੇ ਹਨ ।ਨਾਲ ਹੀ ਉਨ੍ਹਾਂ ਨੂੰ ਕਹਿੰਦੇ ਹਨ ਕਿ ਮੋਦੀ ਸਰਕਾਰ ਬਿਲਕੁਲ ਸਹੀ ਕਰ ਰਹੀ ਹੈ ਇਹ ਤਿੰਨ ਕਾਲੇ ਕਾਨੂੰਨ ਬਹੁਤ ਚੰਗੇ ਹਨ ਅਤੇ ਕਿਸਾਨਾਂ ਦੀ ਹਮਾਇਤ ਵਿੱਚ ਹਨ। ਸੋ ਇਨ੍ਹਾਂ ਮੋਦੀ ਦੇ ਸਮਰਥਕਾਂ ਵੱਲੋਂ ਮੋਦੀ ਦੇ ਗੁਣਗਾਨ ਕੀਤੇ ਜਾਂਦੇ ਹਨ ਅਤੇ ਕਿਸਾਨਾਂ ਨੂੰ ਨਕਲੀ ਤੱਕ ਦੱਸ ਦਿੱਤਾ ਜਾਂਦਾ ਹੈ।

ਇਸ ਤੋਂ ਇਲਾਵਾ ਸੋਨਾਲੀ ਫੋਗਾਟ ਨਾਂ ਦੀ ਇੱਕ ਅਦਾਕਾਰਾ ਵੱਲੋਂ ਕਿਸਾਨੀ ਅੰਦੋਲਨ ਵਿੱਚ ਬੈਠੇ ਨੌਜਵਾਨਾਂ ਨੂੰ ਨਸ਼ੇੜੀ ਤਕ ਕਿਹਾ ਗਿਆ । ਸੋ ਇਸ ਤੋਂ ਬਾਅਦ ਕਿਸਾਨੀ ਅੰਦੋਲਨ ਵਿਚ ਮੌਜੂਦ ਇਕ ਲਡ਼ਕੀ ਵੱਲੋਂ ਸੋਨਾਲੀ ਫੋਗਾਟ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ ।ਉਸ ਨੇ ਕਿਹਾ ਕਿ ਉਹ ਕਿਸ ਹੱਕ ਨਾਲ ਕਿਸਾਨ ਅੰਦੋਲਨ ਵਿਚ ਬੈਠੇ ਨੌਜਵਾਨਾਂ ਨੂੰ ਨਸ਼ੇੜੀ ਕਹਿੰਦੀ ਹੈ। ਇਸ ਤੋਂ ਇਲਾਵਾ ਉਸ ਨੇ ਕਿਹਾ ਤੁਹਾਡੇ ਵਰਗੇ ਲੋਕਾਂ ਨੂੰ ਐਕਟਿੰਗ ਆਉਂਦੀ ਹੈ ਪਰ ਅਸੀਂ ਐਕਟਿੰਗ ਨਹੀਂ ਕਰਦੇ ,ਅਸੀਂ ਜੋ ਬੋਲਦੇ ਹਾਂ ਦਿਲ ਤੋਂ ਬੋਲਦੇ ਹਾਂ ਅਤੇ ਉੱਚੀ ਆਵਾਜ਼ ਵਿੱਚ ਬੋਲਦੇ ਹਾਂ ਤੁਹਾਡੇ ਵਾਂਗੂੰ ਮੀਂ ਮੀ ਵੀ ਨਹੀਂ ਕਰਦੇ। ਉਸ ਨੇ ਕਿਹਾ ਕਿ ਅਸੀਂ ਆਪਣੇ ਹੱਕ ਲੈਣ ਲਈ ਬੈਠੇ ਹਾਂ ਕੋਈ ਭੀਖ ਮੰਗਣ ਲਈ ਨਹੀਂ ਬੈਠੇ ।

ਜਿਸ ਦੁਆਰਾ ਪੈਦਾ ਕੀਤਾ ਹੋਇਆ ਅੰਨ ਤੁਸੀਂ ਸਾਰੇ ਖਾਂਦੇ ਹੋ ਪਰ ਫਿਰ ਵੀ ਇਨ੍ਹਾਂ ਦੀਆਂ ਮੰਗਾਂ ਤੁਹਾਡੀ ਸਰਕਾਰ ਪੂਰੀ ਨਹੀਂ ਕਰ ਸਕਦੀ । ਇਸ ਲੜਕੀ ਨੇ ਕਿਹਾ ਕਿ ਮੋਦੀ ਸਰਕਾਰ ਕਰੋਨਾ ਦੀ ਆੜ ਲੈ ਕੇ ਇਸ ਕਿਸਾਨੀ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ ਤਾਂ ਇਹ ਮੋਦੀ ਸਰਕਾਰ ਦੇ ਭੁਲੇਖੇ ਹਨ ,ਕਿਉਂਕਿ ਕਿਸਾਨ ਆਪਣੀਆਂ ਮੰਗਾਂ ਮਨਵਾਏ ਬਿਨਾਂ ਇੱਥੋਂ ਨਹੀਂ ਹਿੱਲਣਗੇ ਅਤੇ ਉਨ੍ਹਾਂ ਚ ਰਹੇ ਅੰਦੋਲਨ ਚੱਲਦਾ ਰਹੇਗਾ ਜਦੋਂ ਤੱਕ ਇਹ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ। ਇਸ ਤੋਂ ਇਲਾਵਾ ਇਸ ਲੜਕੀ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਨੂੰ ਲੋਕਾਂ ਦੀ ਇੰਨੀ ਹੀ ਚਿੰਤਾ ਹੈ ਤਾਂ ਇਸ ਅੰਦੋਲਨ ਨੂੰ ਖਤਮ ਕਰਵਾਉਣ ਲਈ ਉਹ ਕਿਸਾਨਾਂ ਦੀਆਂ ਮੰਗਾਂ ਮੰਨ ਕਿਉਂ ਨਹੀਂ ਲੈਂਦੀ। ਮੋਦੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ

ਕਿ ਕਿਸਾਨ ਆਪਣੀਆਂ ਮੰਗਾਂ ਮੰਨਵਾਏ ਬਿਨਾਂ ਇੱਥੋਂ ਨਹੀਂ ਹਿੱਲਣਗੇ। ਇਸ ਲਈ ਉਸ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨੂੰ ਇੱਥੇ ਆਪਣੇ ਆਪਣੇ ਘਰਾਂ ਤਕ ਤੋਰਨਾ ਚਾਹੀਦਾ ਹੈ ।

Leave a Reply

Your email address will not be published.