ਇਸ ਧੀ ਦੀ ਮਾਸੂਮੀਅਤ ਦੇਖ ਤੁਹਾਨੂੰ ਵੀ ਆ ਜਾਣਾ ਰੋਣਾ,ਮਿਹਨਤ ਕਰਕੇ ਬਣਨਾ ਚਾਹੁੰਦੀ ਹੈ ਮਾਂ ਬਾਪ ਦਾ ਸਹਾਰਾ

Uncategorized

ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਨੌਜਵਾਨ ਦੇਖੇ ਜਾਂਦੇ ਹਨ ਜੋ ਕਿ ਸਰੀਰਕ ਪੱਖੋਂ ਵੀ ਬਹੁਤ ਤੰਦਰੁਸਤ ਹੁੰਦੇ ਹਨ ਅਤੇ ਖਾਣਾ ਪੀਣਾ ਵੀ ਚੰਗਾ ਖਾਂਦੇ ਹਨ ,ਪਰ ਫਿਰ ਵੀ ਆਪਣੇ ਮਾਪਿਆਂ ਲਈ ਕੁਝ ਨਹੀਂ ਸੋਚਦੇ ਅਤੇ ਆਪਣੇ ਮਾਪਿਆਂ ਦੇ ਪੈਸੇ ਉੱਤੇ ਐਸ਼ ਕਰਦੇ ਹਨ। ਪਰ ਉੱਥੇ ਹੀ ਕੁਝ ਅਜਿਹੇ ਛੋਟੇ ਛੋਟੇ ਬੱਚੇ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ ਨੂੰ ਕਿ ਬਚਪਨ ਤੋਂ ਹੀ ਮਿਹਨਤ ਕਰਨਾ ਸਿਖਾਇਆ ਜਾਂਦਾ ਹੈ ਅਤੇ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਇਹ ਬੱਚੇ ਕੁਝ ਵੀ ਕਰ ਸਕਦੇ ਹਨ ।ਪਿਛਲੇ ਦਿਨੀਂ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਛੋਟਾ ਬੱਚਾ ਸੜਕਾਂ ਉੱਤੇ ਜੁਰਾਬਾਂ ਪੋਣੇ ਵੇਚਦਾ ਦਿਖਾਈ ਦਿੱਤਾ ਸੀ ।

ਜਿਸ ਤੋਂ ਬਾਅਦ ਉਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ ਅਤੇ ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸਦੀ ਮੱਦਦ ਵੀ ਕੀਤੀ ਸੀ । ਪਰ ਇੱਥੇ ਸਵਾਲ ਉੱਠਦਾ ਹੈ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਉਨ੍ਹਾਂ ਸਾਰਿਆਂ ਬੱਚਿਆਂ ਦੀ ਮਦਦ ਕਰ ਸਕਦੇ ਹਨ, ਜੋ ਸੜਕਾਂ ਉੱਤੇ ਬੈਠੇ ਸਾਮਾਨ ਵੇਚਦੇ ਹਨ ਅਤੇ ਆਪਣੇ ਪਰਿਵਾਰ ਦੀ ਸਹਾਇਤਾ ਲਈ ਧੁੱਪ ਵਿੱਚ ਸੜਦੇ ਹਨ । ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਬਰਨਾਲਾ ਸੜਕ ਉੱਤੇ ਇੱਕ ਛੋਟੀ ਜਿਹੀ ਲੜਕੀ ਦੇਖੀ ਗਈ ਹੈ ਜੋ ਕਿ ਤਰਬੂਜ਼ ਵੇਚਦੀ ਹੈ ,ਇਸ ਲੜਕੀ ਦਾ ਕਹਿਣਾ ਹੈ ਕਿ ਉਹ ਆਪਣੇ ਮਾਪਿਆਂ ਲਈ ਕੁਝ ਕਰਨਾ ਚਾਹੁੰਦੀ ਹੈ ,

ਉਸ ਦੇ ਪਰਿਵਾਰ ਵਿੱਚ ਉਸ ਦੇ ਦੋ ਭਰਾ ਹਨ, ਦੋ ਉਹ ਭੈਣਾਂ ਹਨ ਅਤੇ ਉਸ ਦੇ ਮਾਤਾ ਪਿਤਾ ਹਨ ਉਸ ਦੀ ਮਾਤਾ ਵੀ ਉਸਦੇ ਨਾਲ ਹੀ ਇਕ ਹੋਰ ਦੁਕਾਨ ਉੱਤੇ ਬੈਠਦੀ ਹੈ ਅਤੇ ਫਲ ਸਬਜ਼ੀਆਂ ਵੇਚਦੀ ਹੈ। ਉਸੇ ਤਰ੍ਹਾਂ ਇਹ ਲੜਕੀ ਵੀ ਆਪਣੀ ਅਲੱਗ ਤੋਂ ਦੁਕਾਨ ਲਗਾ ਕੇ ਤਰਬੂਜ ਵੇਚਦੀ ਹੈ ਅਤੇ ਇਸ ਲੜਕੀ ਦਾ ਕਹਿਣਾ ਹੈ ਕਿ ਉਹ ਵੱਡੀ ਹੋ ਕੇ ਵੱਡੀ ਅਫ਼ਸਰ ਬਣਨਾ ਚਾਹੁੰਦੀ ਹੈ ਅਤੇ ਆਪਣੇ ਮਾਂ ਬਾਪ ਨੂੰ ਘਰੇ ਬਿਠਾ ਕੇ ਖਾਣਾ ਖਵਾਉਣਾ ਚਾਹੁੰਦੀ ਹੈ ਤਾਂ ਜੋ ਉਸ ਦੇ ਮਾਂ ਪਿਓ ਨੂੰ ਦਿਹਾੜੀ ਨਾ ਕਰਨੀ ਪਵੇ ਅਤੇ ਆਰਾਮ ਨਾਲ ਉਹ ਆਪਣੀ ਜ਼ਿੰਦਗੀ ਲੰਘਾ ਸਕਣ। ਇਸ ਤੋਂ ਇਲਾਵਾ ਵੀ ਇਸ ਬੱਚੀ ਨੇ ਹੋਰ ਬਹੁਤ ਸਾਰੀਆਂ ਪਿਆਰੀਆਂ ਪਿਆਰੀਆਂ ਗੱਲਾਂ ਕੀਤੀਆਂ। ਇਸ ਤੋਂ ਇਲਾਵਾ ਜਦੋਂ ਬੱਚੀ ਦੀ ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ।

ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਮੇਰੇ ਬੱਚੇ ਮੇਰੀ ਮਦਦ ਕਰਦੇ ਹਨ ਉਹ ਅਰਦਾਸ ਕਰਦੀ ਹੈ ਕਿ ਹਰ ਇਕ ਦੇ ਘਰ ਵਿੱਚ ਮੇਰੇ ਬੱਚਿਆਂ ਵਰਗੇ ਬੱਚੇ ਹੋਣ ਜੋ ਆਪਣੇ ਮਾਪਿਆਂ ਦੇ ਦਰਦ ਨੂੰ ਸਮਝਦੇ ਹਨ ਅਤੇ ਉਨ੍ਹਾ ਦੀ ਮਦਦ ਕਰਦੇ ਹਨ ।

Leave a Reply

Your email address will not be published.