ਵੇਖੋ ਜਦੋਂ ਪੁਲਸ ਵਾਲੀ ਨੇ ਲਾਕਡਾਊਨ ਵਿਚ ਘੇਰ ਲਿਆ ਜੱਜ,ਫਿਰ ਕੀ ਵਾਪਰਿਆ

Uncategorized

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਮਹਿਲਾ ਪੁਲੀਸ ਮੁਲਾਜ਼ਮ ਵੱਲੋਂ ਇਕ ਜੱਜ ਨੂੰ ਘੇਰ ਲਿਆ ਜਾਂਦਾ ਹੈ, ਕਿਉਂਕਿ ਲਾਕਡਾਊਨ ਦੇ ਦੌਰਾਨ ਇਹ ਹਦਾਇਤਾਂ ਹਨ ਕਿ ਬਿਨਾਂ ਕਿਸੇ ਕੰਮ ਤੋਂ ਕੋਈ ਵੀ ਵਿਅਕਤੀ ਬਾਹਰ ਨਹੀਂ ਘੁੰਮ ਸਕਦਾ। ਇਸੇ ਦੌਰਾਨ ਮਹਿਲਾ ਪੁਲੀਸ ਮੁਲਾਜ਼ਮ ਜਿਨ੍ਹਾਂ ਦਾ ਨਾਮ ਨਿਰਮਲਾ ਦੱਸਿਆ ਜਾ ਰਿਹਾ ਹੈ, ਉਨ੍ਹਾਂ ਵੱਲੋਂ ਇਕ ਜੱਜ ਨੂੰ ਘੇਰ ਲਿਆ ਗਿਆ ਜੋ ਕਿ ਸਾਈਕਲ ਉੱਤੇ ਸਵਾਰ ਸੀ। ਪੁਲੀਸ ਮੁਲਾਜ਼ਮ ਨੂੰ ਇਹ ਨਹੀਂ ਪਤਾ ਚੱਲਿਆ ਕਿ ਉਹ ਇੱਕ ਜੱਜ ਹਨ ਅਤੇ ਉਹ ਉਸ ਸਮੇਂ ਇਲਾਕੇ ਦਾ ਮੁਆਇਨਾ ਕਰਨ ਲਈ ਆਏ ਹੋਏ ਸੀ। ਪਰ ਜਦੋਂ ਇਸ ਮਹਿਲਾ ਪੁਲੀਸ ਮੁਲਾਜ਼ਮ ਵੱਲੋਂ ਜੱਜ ਨੂੰ ਰੋਕਿਆ ਗਿਆ ਤਾਂ ਉਹ ਉੱਥੇ ਰੁਕੇ ਅਤੇ ਮਹਿਲਾ ਪੁਲੀਸ ਮੁਲਾਜ਼ਮ ਨੇ ਉਨ੍ਹਾਂ ਤੋਂ ਪੁੱਛਿਆ

ਕਿ ਤੁਸੀਂ ਕਿੱਥੇ ਜਾ ਰਹੇ ਹੋ, ਤਾਂ ਉਨ੍ਹਾਂ ਨੇ ਸਾਰੀ ਗੱਲਬਾਤ ਦੱਸੀ ਫਿਰ ਮਹਿਲਾ ਪੁਲੀਸ ਮੁਲਾਜ਼ਮ ਨੂੰ ਪਤਾ ਚੱਲਿਆ ਕਿ ਉਹ ਇੱਕ ਜੱਜ ਹਨ। ਬਾਅਦ ਵਿੱਚ ਜਦੋਂ ਜੱਜ ਸਾਹਿਬ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਤੁਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹੋ ।ਸੋ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਮਹਿਲਾ ਪੁਲੀਸ ਮੁਲਾਜ਼ਮ ਦੀ ਤਾਰੀਫ ਵੀ ਕੀਤੀ ਜਾ ਰਹੀ ਹੈ ਕਿਉਂਕਿ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਹੇ ਸੀ । ਕਿਉਂਕਿ ਜਦੋਂ ਇਕ ਪੁਲੀਸ ਮੁਲਾਜ਼ਮ ਆਪਣੀ ਡਿਊਟੀ ਉੱਤੇ ਹੁੰਦਾ ਹੈ ਤਾਂ ਉਸ ਸਾਹਮਣੇ ਸਾਰੇ ਇੱਕ ਸਾਮਾਨ ਹੋਣੇ ਚਾਹੀਦੇ ਹਨ

ਭਾਵੇਂ ਉਹ ਮੁਲਾਜ਼ਮ ਹੋਵੇ ਭਾਵੇਂ ਉਹ ਆਮ ਜਨਤਾ ਹੋਵੇ ।ਇਸ ਕੋਰੋਨਾ ਕਾਲ ਵਿਚ ਜੇਕਰ ਕੋਈ ਲਾਕਡਾਊਨ ਦੀ ਉਲੰਘਣਾ ਕਰਦਾ ਹੈ ਤਾਂ ਸਾਰਿਆਂ ਲਈ ਕਾਨੂੰਨ ਸਾਮਾਨ ਹੋਣਾ ਚਾਹੀਦਾ ਹੈ ਭਾਵੇਂ ਉਹ ਮੁਲਾਜ਼ਮ ਹੋਵੇ ਭਾਵੇਂ ਕੋਈ ਆਮ ਬੰਦਾ ਹੋਵੇ। ਪਰ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਸਿਰਫ਼ ਆਮ ਲੋਕਾਂ ਨਾਲ ਵੀ ਧੱਕੇਸ਼ਾਹੀ ਕੀਤੀ ਜਾਂਦੀ ਹੈ ਪਰ ਵੱਡੇ ਵੱਡੇ ਲੀਡਰਾਂ ਸਾਹਮਣੇ ਉਹ ਕੁਝ ਨਹੀਂ ਕਹਿੰਦੇ ਜਿਵੇਂ ਕਿ ਅਸੀਂ ਦੇਖਦੇ ਹੀ ਹਾਂ ਕਿ ਪੁਲੀਸ ਵੱਲੋਂ ਰਾਜਨੀਤਕ ਲੀਡਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਰੈਲੀਆਂ ਵਿੱਚ ਤਾਂ ਕੁਝ ਨਹੀਂ ਕਿਹਾ ਜਾਂਦਾ ਹੈ ।

ਪਰ ਜੇਕਰ ਕਿਸੇ ਵਿਆਹ ਸ਼ਾਦੀ ਵਿਚ ਕੋਈ ਚਾਰ ਬੰਦੇ ਜ਼ਿਆਦਾ ਇਕੱਠੇ ਹੋ ਜਾਣ ਤਾਂ ਪੁਲਸ ਵਲੋਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਸੋ ਇੱਥੋਂ ਪਤਾ ਚੱਲਦਾ ਹੈ ਕਿ ਲੋਕਾਂ ਨਾਲ ਇਨਸਾਫ ਨਹੀਂ ਹੋ ਰਿਹਾ ਕਾਨੂੰਨ ਸਭ ਨੂੰ ਇਕ ਨਜ਼ਰ ਨਾਲ ਨਹੀਂ ਦੇਖਦਾ ।

Leave a Reply

Your email address will not be published.