ਨਰਸਾਂ ਅਤੇ ਡਾਕਟਰ ਕਰ ਰਹੇ ਸਨ ਪੁੱਠਾ ਕੰਮ, ਪੱਤਰਕਾਰ ਨੇ ਮੌਕੇ ਉਪਰ ਆ ਕੇ ਕੀਤਾ ਸਟਿੰਗ ਆਪ੍ਰੇਸ਼ਨ

Uncategorized

ਇਸ ਕੋਰੂਨਾ ਕਾਲ ਵਿੱਚ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਜਿਥੇ ਕਿ ਮਰੀਜ਼ਾਂ ਨਾਲ ਲੁੱਟ ਕੀਤੀ ਜਾ ਰਹੀ ਹੈ, ਕਿਉਂਕਿ ਕੁਝ ਡਾਕਟਰਾਂ ਨਰਸਾਂ ਵੱਲੋਂ ਅਜਿਹੇ ਕੰਮ ਕੀਤੇ ਜਾ ਰਹੇ ਹਨ ਜੋ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹਨ ਕਿਉਂਕਿ ਇੱਕ ਪਾਸੇ ਤਾਂ ਲੋਕ ਕੋਰੂਨਾ ਦੇ ਸਤਾਏ ਹੋਏ ਹਨ। ਦੂਜੇ ਪਾਸੇ ਜਦੋਂ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਉਨ੍ਹਾਂ ਤੋਂ ਵਧੇਰੇ ਪੈਸੇ ਵਸੂਲ ਕੀਤੇ ਚਾਹੁੰਦੇ ਹਨ ਤਾਂ ਉਥੇ ਮਰੀਜ਼ਾਂ ਦੀਆਂ ਪਰੇਸ਼ਾਨੀਆਂ ਹੋਰ ਵੀ ਵਧ ਜਾਂਦੀਆਂ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਤੋਂ ਜਿੱਥੇ ਕਿ ਇੱਕ ਲੈਬ ਵਿੱਚ ਟੈਸਟਾਂ ਲਈ ਬਹੁਤ ਜ਼ਿਆਦਾ ਫੀਸ ਵਸੂਲ ਕੀਤੀ ਜਾ ਰਹੀ ਸੀ ।

ਜਦੋਂ ਇਸ ਖ਼ਬਰ ਦੀ ਸੂਚਨਾ ਇਕ ਪੱਤਰਕਾਰ ਤਾਂ ਉਸ ਨੇ ਇਨ੍ਹਾਂ ਲਾਭ ਵਾਲਿਆਂ ਦਾ ਸਟਿੰਗ ਆਪ੍ਰੇਸ਼ਨ ਕਰ ਦਿੱਤਾ। ਇਸ ਪੱਤਰਕਾਰ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਚੱਲਿਆ ਕਿ ਇੱਥੇ ਲੋਕਾਂ ਨਾਲ ਲੁੱਟ ਹੋ ਰਹੀ ਹੈ ਤਾਂ ਉਹ ਵੀ ਇੱਕ ਗਾਹਕ ਬਣ ਕੇ ਆਇਆ ਅਤੇ ਇਨ੍ਹਾਂ ਕੋਲੋਂ ਟੈਸਟ ਕਰਵਾਏ ।ਜਿਸ ਤੋਂ ਬਾਅਦ ਇਨ੍ਹਾਂ ਨੇ ਬਹੁਤ ਜ਼ਿਆਦਾ ਫੀਸ ਵਸੂਲ ਕੀਤੀ ਜੋ ਸਰਕਾਰ ਵੱਲੋਂ ਰੇਟ ਰੱਖੇ ਗਏ ਹਨ ਉਨ੍ਹਾਂ ਤੋਂ ਬਹੁਤ ਜ਼ਿਆਦਾ ਨਾਜਾਇਜ਼ ਫ਼ੀਸ ਲਈ ਜਾ ਰਹੀ ਹੈ। ਜਿਸ ਤੋਂ ਬਾਅਦ ਇਨ੍ਹਾਂ ਵੱਲੋਂ ਕੁਝ ਵੀਡੀਓਜ਼ ਬਣਾਈਆਂ ਗਈਆਂ ਅਤੇ ਸ਼ਹਿਰ ਦੇ ਡੀ ਸੀ ਨੂੰ ਦਿਖਾਈਆਂ ਗਈਆਂ ।

ਜਿਸ ਤੋਂ ਬਾਅਦ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਇਸ ਲੈਬ ਦੇ ਖ਼ਿਲਾਫ਼ ਕਾਰਵਾਈ ਕੀਤੀ ਅਤੇ ਪ੍ਰਬੰਧਕਾਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ।ਦੱਸਿਆ ਜਾ ਰਿਹਾ ਹੈ ਕਿ ਇਸ ਪੱਤਰਕਾਰ ਨੂੰ ਜਲੰਧਰ ਦੇ ਡੀਸੀ ਵੱਲੋਂ ਸਨਮਾਨਤ ਵੀ ਕੀਤਾ ਗਿਆ ।ਜਲੰਧਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਪੱਤਰਕਾਰ ਨੂੰ ਪੱਚੀ ਹਜ਼ਾਰ ਰੁਪਿਆ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ

ਜੇਕਰ ਕੋਈ ਵੀ ਕਿਸੇ ਚੀਜ਼ ਦੀ ਕਾਲਾ ਬਾਜ਼ਾਰੀ ਕਰਦਾ ਨਜ਼ਰ ਆਉਂਦਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਸੂਚਨਾ ਦਿੱਤੀ ਜਾਵੇ ਅਤੇ ਇਨ੍ਹਾਂ ਵੱਲੋਂ ਤੁਰੰਤ ਹੀ ਅਜਿਹੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ।

Leave a Reply

Your email address will not be published.