ਕਾਂਗਰਸ ਪਾਰਟੀ ਨੂੰ ਛੱਡ ਕੇ ਗਏ ਮਸ਼ਹੂਰ ਗਾਇਕ ਬਲਕਾਰ ਸਿੱਧੂ ਨੇ ਖੋਲ੍ਹੇ ਕੈਪਟਨ ਸਰਕਾਰ ਦੇ ਗੁੱਝੇ ਭੇਦ

Uncategorized

ਕੈਪਟਨ ਸਰਕਾਰ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਅਤੇ ਦਾਅਵਿਆਂ ਤੋਂ ਨਿਰਾਸ਼ ਹੋ ਕੇ ਉਸ ਦੇ ਕਈ ਵਰਕਰ ਅਤੇ ਲੀਡਰ ਇਸ ਪਾਰਟੀ ਨੂੰ ਛੱਡ ਗਏ ਹਨ।ਕਿਉਂਕਿ ਉਨ੍ਹਾਂ ਲੀਡਰਾਂ ਦਾ ਕਹਿਣਾ ਹੈ ਕਿ ਕੈਪਟਨ ਸਾਹਿਬ ਨੇ ਜਦੋਂ ਮੰਤਰੀ ਬਣਨ ਤੋਂ ਪਹਿਲਾਂ ਵੋਟਾਂ ਆਈਆਂ ਸਨ ਤਾਂ ਹੱਥ ਵਿੱਚ ਗੁਟਕਾ ਸਾਹਿਬ ਫਡ਼ ਕੇ ਸਹੁੰ ਖਾਧੀ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਬੇਰੁਜ਼ਗਾਰੀ ਅਤੇ ਨਸ਼ਾ ਖਤਮ ਕਰ ਦਿਆਂਗੇ।ਪਰ ਕੈਪਟਨ ਸ਼ਰਤ ਸਾਊ ਦੁਆਰਾ ਕੀਤੇ ਗਏ ਸਭ ਵਾਅਦੇ ਅਤੇ ਦਾਅਵੇ ਝੂਠੇ ਨਿਕਲੇ ਅਤੇ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਧੋਖਾ ਦਿੱਤਾ।ਇਨ੍ਹਾਂ ਵਿੱਚੋਂ ਹੀ ਇੱਕ ਨਾਮ ਹੈ ਪੰਜਾਬ ਦੇ ਮਸ਼ਹੂਰ ਗਾਇਕ ਬਲਕਾਰ ਸਿੱਧੂ ਦਾ ਜੋ ਕਿ ਕਿਸੇ ਟਾਈਮ ਕਾਂਗਰਸ ਪਾਰਟੀ ਦੇ ਬਹੁਤ ਹੀ ਖਾਸ ਵਰਕਰ ਤੇ ਲੀਡਰ ਹੋਇਆ ਕਰਦੇ ਸਨ ।

ਪਰ ਹੁਣ ਉਨ੍ਹਾਂ ਨੇ ਕੈਪਟਨ ਸਾਹਿਬ ਦੀ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕਰ ਰਿਹਾ ਹੈ ।ਇਸਦੇ ਨਾਲ ਹੀ ਕਾਂਗਰਸ ਪਾਰਟੀ ਛੱਡਦਿਆਂ ਸਾਰ ਹੀ ਉਨ੍ਹਾਂ ਨੇ ਕੈਪਟਨ ਸਾਹਿਬ ਦੀ ਪੋਤੜੇ ਫਰੋਲਣੇ ਸ਼ੁਰੂ ਕਰ ਦਿੱਤੇ ਹਨ।ਡਾ ਬਲਕਾਰ ਸਿੱਧੂ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਜਦੋਂ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਤਾਂ ਸਾਨੂੰ ਲੱਗਾ ਸੀ ਕਿ ਇਨ੍ਹਾਂ ਨੇ ਬਹੁਤ ਭਾਵੁਕ ਹੋ ਕੇ ਇਹ ਸਹੁੰ ਖਾਧੀ ਹੈ ਤੇ ਇਹ ਪੰਜਾਬ ਦੇ ਲਈ ਕੁਝ ਨਾ ਕੁਝ ਜ਼ਰੂਰ ਕਰਨਗੇ।ਪਰ ਜਦੋਂ ਇਹ ਚਾਰ ਸਾਲ ਲੰਘ ਚੁੱਕੇ ਹਨ ਤਾਂ ਸਾਨੂੰ ਸਮਝ ਆ ਚੁੱਕੀ ਹੈ ਕਿ ਕੈਪਟਨ ਸਰਕਾਰ ਵੱਲੋਂ ਪੰਜਾਬ ਲਈ ਕੁਝ ਨਹੀਂ ਕੀਤਾ ਜਾਵੇਗਾ

ਇਹ ਸਿਰਫ ਵਾਅਦੇ ਅਤੇ ਦਾਅਵੇ ਝੂਠੇ ਸਨ ਲੋਕਾਂ ਨੂੰ ਵਰਗਲਾਉਣ ਦੇ ਲਈ ਕੈਪਟਨ ਸਾਹਿਬ ਵੱਲੋਂ ਇਹ ਸਹੁੰ ਖਾਧੀ ਗਏ ਸਨ।ਬਲਕਾਰ ਸਿੱਧੂ ਨੇ ਕਿਹਾ ਕਿ ਕੈਪਟਨ ਸਾਹਿਬ ਕੋਲ ਤਾਂ ਆਪਣੇ ਵਰਕਰਾਂ ਨੂੰ ਮਿਲਣ ਲਈ ਟਾਈਮ ਨਹੀਂ ਹੈ ਇਸ ਲਈ ਹੀ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਦਿੱਤਾ ਅਤੇ ਆਪ ਆਮ ਆਦਮੀ ਪਾਰਟੀ ਨੂੰ ਅਪਣਾ ਲਿਆ ਹੈ ਤਾਂ ਜੋ ਪੰਜਾਬ ਦਾ ਭਲਾ ਕੀਤਾ ਜਾ ਸਕੇ ਅਤੇ ਪੰਜਾਬ ਨੂੰ ਸਿੱਧੇ ਰਾਹ ਉਪਰ ਲੈ ਕੇ ਆਇਆ ਜਾ ਸਕੇ।ਬਲਕਾਰ ਸਿੱਧੂ ਦਾ ਕਹਿਣਾ ਹੈ ਕਿ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਅਸੀਂ ਨਸ਼ਾ ਖਤਮ ਕਰ ਦੇਵਾਂਗੇ ਪਰ ਹਰ ਰੋਜ਼ ਪੰਜਾਬ ਦੇ ਵਿੱਚ ਇੰਨੇ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ ਕਿ ਉਨ੍ਹਾਂ ਦੀ ਗਿਣਤੀ ਕਰਨੀ ਔਖੀ ਹੋ ਰਹੀ ਹੈ।ਇਸ ਲਈ ਆਮ ਆਦਮੀ ਪਾਰਟੀ ਵਿੱਚ ਆ ਕੇ ਬਲਕਾਰ ਸਿੱਧੂ ਨੇ ਕਿਹਾ ਕਿ ਉਹ ਚਾਹੁੰਦੇ ਹਨ

ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਆਪਣੀ ਸੱਤਾ ਕਾਬਜ਼ ਕਰੇ ਤਾਂ ਜੋ ਇਨ੍ਹਾਂ ਖ਼ੂਨ ਪੀਣੀਆ ਜੋਕਾਂ ਨੂੰ ਇੱਥੋਂ ਕੱਢਿਆ ਜਾ ਸਕੇ।ਹੁਣ ਵੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਰਕਾਰ ਬਣਾ ਸਕਦੀ ਹੈ ਜਾਂ ਨਹੀਂ

Leave a Reply

Your email address will not be published.