ਪਟਿਆਲਾ ਪੁਲੀਸ ਅਤੇ ਪਿੰਡ ਵਾਸੀਆਂ ਚ ਹੋਈਆਂ ਖ਼ਤਰਨਾਕ ਝੜਪਾ ਦੀਆਂ ਤਸਵੀਰਾਂ ਆਈਆਂ ਸਾਹਮਣੇ

Uncategorized

ਪਟਿਆਲਾ ਦੇ ਪਿੰਡ ਜਗਤਪੁਰਾ ਵਿਚ ਪਿਛਲੇ ਦਿਨੀਂ ਪੁਲਿਸ ਮੁਲਾਜਮਾਂ ਅਤੇ ਪਿੰਡ ਵਾਸੀਆਂ ਦੇ ਵਿਚਕਾਰ ਝੜਪ ਹੋਈ ।ਜਾਣਕਾਰੀ ਮੁਤਾਬਕ ਪੁਲਸ ਅਫਸਰ ਇਸ ਪਿੰਡ ਵਿਚ ਰੇਡ ਕਰਨ ਲਈ ਆਏ ਸੀ, ਕਿਉਂਕਿ ਪੁਲੀਸ ਵਾਲਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਜਗਤਪੁਰਾ ਪਿੰਡ ਵਿਚ ਨਾਜਾਇਜ਼ ਤਰੀਕੇ ਨਾਲ ਸ਼ਰਾਬ ਵੇਚੀ ਜਾ ਰਹੀ ਹੈ। ਜਿਸ ਕਾਰਨ ਉਹ ਮੁਜਰਮਾਂ ਨੂੰ ਫੜਨ ਦੇ ਲਈ ਜਗਤਪੁਰ ਪਿੰਡ ਵਿਚ ਰੇਡ ਕਰਨ ਲਈ ਆਏ ਸੀ। ਪਰ ਜਦੋਂ ਪੁਲੀਸ ਪਿੰਡ ਵਿੱਚ ਦਾਖ਼ਲ ਹੋਈ ਤਾਂ ਪਿੰਡ ਵਾਲੇ ਉਨ੍ਹਾਂ ਦੇ ਪਿੱਛੇ ਪੈ ਗਏ ਅਤੇ ਇੱਥੋਂ ਤਕ ਕਿ ਇਸ ਝੜਪ ਦੇ ਵਿਚਕਾਰ ਫਾਇਰਿੰਗ ਵੀ ਹੋਈ ।

ਪਿੰਡ ਵਾਸੀਆਂ ਵੱਲੋਂ ਪੁਲੀਸ ਨੂੰ ਕਿਸੇ ਦੇ ਘਰ ਵੀ ਰੇਡ ਨਹੀਂ ਕਰਨ ਦਿੱਤੀ ਗਈ ਅਤੇ ਦੋਨਾਂ ਧਿਰਾਂ ਦੇ ਵਿਚਕਾਰ ਬਹੁਤ ਜ਼ਿਆਦਾ ਝੜਪ ਹੋਈ ।ਜਿਸ ਦੌਰਾਨ ਕੁਝ ਲੋਕ ਜ਼ਖ਼ਮੀ ਵੀ ਹੋਏ ਹਨ ਦੱਸਿਆ ਜਾਂਦਾ ਹੈ। ਇਕ ਨੌਜਵਾਨ ਲਡ਼ਕੇ ਦੇ ਪੱਟ ਵਿੱਚ ਗੋਲੀ ਵੀ ਲੱਗੀ ਹੈ ਇਸ ਲੜਕੇ ਦਾ ਕਹਿਣਾ ਹੈ ਕਿ ਉਹ ਸਿਰਫ਼ ਬਾਹਰ ਇਹ ਦੇਖਣ ਲਈ ਆਇਆ ਸੀ ਕਿ ਕੀ ਹੋ ਰਿਹਾ ਹੈ ਤਾਂ ਪੁਲੀਸ ਵਾਲਿਆਂ ਵੱਲੋਂ ਉਸ ਦੀ ਪੱਟ ਉੱਤੇ ਗੋਲੀ ਮਾਰੀ ਗਈ ਅਤੇ ਹੁਣ ਹਸਪਤਾਲ ਵਿੱਚ ਦਾਖ਼ਲ ਹੈ। ਪਰ ਉਸ ਦਾ ਇਲਾਜ ਸਹੀ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ ਦੂਜੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੁਲੀਸ ਵਾਲਿਆਂ ਵੱਲੋਂ ਨਾਜਾਇਜ਼ ਤੰਗ ਕੀਤਾ ਜਾਂਦਾ ਹੈ।

ਜਿਸ ਕਾਰਨ ਅੱਜ ਪੁਲੀਸ ਮੁਲਾਜ਼ਮਾਂ ਨਾਲ ਉਨ੍ਹਾਂ ਦੀ ਝੜਪ ਹੋਈ ਹੈ। ਪਿੰਡ ਵਾਸੀਆਂ ਦਾ ਦੱਸਣਾ ਹੈ ਕਿ ਉਨ੍ਹਾਂ ਦੇ ਪਿੰਡ ਵਿਚ ਕਿਸੇ ਦੁਆਰਾ ਸ਼ਰਾਬ ਨਹੀਂ ਵੇਚੀ ਜਾਂਦੀ ਅਤੇ ਨਾ ਹੀ ਪੁਲੀਸ ਨੂੰ ਕਿਸੇ ਦੇ ਘਰੋਂ ਮਿਲੀ ਹੈ।ਪਰ ਫਿਰ ਵੀ ਪੁਲੀਸ ਵਾਲੇ ਆ ਕੇ ਉਨ੍ਹਾਂ ਨੂੰ ਤੰਗ ਕਰਦੇ ਹਨ ਜਿਸ ਤੋਂ ਪ੍ਰੇਸ਼ਾਨ ਹੋ ਕੇ ਅੱਜ ਉਨ੍ਹਾਂ ਨੇ ਪੁਲਸ ਵਾਲਿਆਂ ਨੂੰ ਜਵਾਬ ਦਿੱਤਾ ਹੈ । ਜਦੋਂ ਇਹ ਝੜਪ ਹੋਈ ਤਾਂ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋਈ ਹੈ

ਇਸ ਤੋਂ ਇਲਾਵਾ ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਉਤੇ ਫਾਇਰਿੰਗ ਕੀਤੀ ਗਈ ਹੈ ਅਤੇ ਇਕ ਪੁਲੀਸ ਮੁਲਾਜ਼ਮ ਦੇ ਜ਼ਖ਼ਮੀ ਹੋਣ ਦੀ ਖ਼ਬਰ ਵੀ ਦਿੱਤੀ ਜਾ ਰਹੀ ਹੈ।

Leave a Reply

Your email address will not be published. Required fields are marked *