ਕਲਯੁੱਗੀ ਮਾਂ ਨੇ ਆਪਣੀ ਬੇਟੀ ਨੂੰ ਲਿਫ਼ਾਫ਼ੇ ਵਿੱਚ ਪਾ ਕੇ ਸੁੱਟਿਆ ਛੱਤ ਉੱਪਰ,ਨੌਜਵਾਨਾਂ ਨੇ ਦੱਸੀ ਮੌਕੇ ਦੀ ਕਹਾਣੀ

Uncategorized

ਭਾਵੇਂ ਕਿ ਕੁਝ ਲੋਕ ਧੀਆਂ ਦੇ ਜਨਮ ਹੋਣ ਤੋਂ ਬਾਅਦ ਨਿੰਮ ਬੰਨ੍ਹਣ ਲੱਗੇ ਹਨ ਗੁੜ ਵੰਡਦੇ ਹਨ ਅਤੇ ਨਾਲ ਲੋਹੜੀ ਵੀ ਮਨਾਈ ਜਾਂਦੀ ਹੈ। ਪਰ ਅਜੇ ਤੱਕ ਕੁਝ ਲੋਕ ਅਜਿਹੇ ਵੀ ਹਨ ਜੋ ਕਿ ਧੀਆਂ ਦੇ ਜੰਮਣ ਤੇ ਅੱਜ ਵੀ ਉਨ੍ਹਾਂ ਨੂੰ ਕੋਸਦੇ ਹਨ ਅਤੇ ਜਦੋਂ ਉਨ੍ਹਾਂ ਦੇ ਘਰ ਧੀ ਜੰਮਦੀ ਹੈ ਤਾਂ ਉਸ ਨੂੰ ਕੂੜੇ ਵਿੱਚ ਸੁੱਟ ਦਿੰਦੇ ਹਨ ।ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਸਾਡੇ ਸਾਹਮਣੇ ਆਉਂਦੀਆਂ ਹਨ ਇਸੇ ਤਰ੍ਹਾਂ ਦਾ ਇੱਕ ਮਾਮਲਾ ਕਪੂਰਥਲਾ ਦੇ ਕਾਹਲੋਂ ਪਿੰਡ ਤੋਂ ਸਾਹਮਣੇ ਆ ਰਿਹਾ ਹੈ। ਜਿਥੇ ਕਿ ਇੱਕ ਵਿਅਕਤੀ ਨੇ ਇਕ ਲਿਫਾਫਾ ਦੇਖਿਆ ਜੋ ਕਿ ਜਿਸ ਵਿੱਚ ਕਿਸੇ ਚੀਜ਼ ਦੇ ਹਿੱਲਣ ਦਾ ਅਹਿਸਾਸ ਉਸ ਨੂੰ ਹੋਇਆ ਤਾਂ ਜਦੋਂ ਉਸ ਨੇ ਨਜ਼ਦੀਕ ਜਾ ਕੇ ਦੇਖਿਆ ਤਾਂ ਉਸ ਵਿੱਚ ਇੱਕ ਨਵ ਜੰਮੀ ਹੋਈ।

ਪੰਜ ਦਿਨਾਂ ਦੀ ਲੜਕੀ ਉਸ ਸਮੇਤ ਦੇਖੀ ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਹਡ਼ਕੰਪ ਮੱਚ ਗਈ ਅਤੇ ਪਿੰਡ ਦੇ ਸਰਪੰਚ ਸਮੇਤ ਪੰਚਾਇਤ ਵੀ ਉੱਥੇ ਪਹੁੰਚੀ ਜਿਨ੍ਹਾਂ ਦੁਆਰਾ ਇਸ ਲੜਕੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।ਜਿਥੇ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਬੱਚੀ ਦੀ ਹਾਲਤ ਅਜੇ ਗੰਭੀਰ ਹੈ ਪਰ ਦੇਖਿਆ ਜਾਵੇ ਤਾਂ ਇਸ ਲੜਕੀ ਦੀ ਹਾਲਤ ਵਿੱਚ ਸੁਧਾਰ ਹੋ ਜਾਵੇਗਾ। ਦੂਜੇ ਪਾਸੇ ਇਹ ਮਾਮਲਾ ਪੁਲੀਸ ਕੋਲ ਵੀ ਪਹੁੰਚ ਗਿਆ ਹੈ ਜਿਥੇ ਕਿ ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਇਸ ਬੱਚੀ ਨੂੰ ਉਨ੍ਹਾਂ ਨੇ ਆਪਣੀ ਨਿਗਰਾਨੀ ਵਿਚ ਰੱਖਿਆ ਹੋਇਆ ਹੈ ਅਤੇ ਤਫਤੀਸ਼ ਜਾਰੀ ਹੈ ਕਿ ਇਹ ਬੱਚੀ ਕਿਸ ਦੀ ਹੈ।

ਜਦੋਂ ਹੀ ਇਸ ਦੇ ਘਰਦਿਆਂ ਨੂੰ ਲੱਭ ਲਿਆ ਜਾਵੇਗਾ ਤਾਂ ਉਨ੍ਹਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ ਕਿਉਂਕਿ ਇਸ ਤਰੀਕੇ ਨਾਲ ਕਿਸੇ ਵੀ ਨਵਜੰਮੇ ਬੱਚੇ ਨੂੰ ਸੁੱਟਣਾ ਇੱਕ ਅਪਰਾਧ ਹੈ। ਜਿਸ ਲੜਕੇ ਨੇ ਇਸ ਬੱਚੀ ਨੂੰਹ ਇਮਾਰਤ ਦੀ ਪਹਿਲੀ ਮੰਜ਼ਿਲ ਉਤੇ ਦੇਖਿਆ ਸੀ ਉਸ ਨੇ ਦੱਸਿਆ ਕਿ ਉਹ ਅਚਾਨਕ ਹੀ ਉੱਥੋਂ ਲੰਘ ਰਿਹਾ ਸੀ ਅਤੇ ਉਸ ਨੂੰ ਇੱਕ ਲਿਫ਼ਾਫ਼ਾ ਦੇਖਿਆ।ਜਿਸ ਵਿਚ ਕੁਝ ਹਿੱਲ ਰਿਹਾ ਸੀ ਤਾਂ ਜਦੋਂ ਉਸਨੇ ਨਜ਼ਦੀਕ ਜਾ ਕੇ ਦੇਖਿਆ ਤਾਂ ਇਸ ਵਿਚ ਇਕ ਬੱਚੀ ਉਸ ਨੇ ਦੇਖੀ ਜਿਸ ਤੋਂ ਬਾਅਦ ਉਸ ਨੇ ਪਿੰਡ ਵਾਲਿਆਂ ਨੂੰ ਸੂਚਿਤ ਕੀਤਾ।

ਜਿਸ ਤੋਂ ਬਾਅਦ ਇਸ ਬੱਚੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਹੁਣ ਇਸ ਲੜਕੀ ਦਾ ਇਲਾਜ ਚੱਲ ਰਿਹਾ ਹੈ ਅਤੇ ਜਲਦੀ ਹੀ ਇਸ ਦੇ ਘਰਦਿਆਂ ਨੂੰ ਲੱਭਿਆ ਜਾਵੇਗਾ ਅਤੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ।

Leave a Reply

Your email address will not be published.