ਸਿੰਘਾਂ ਨੂੰ ਮਾੜਾ ਕਹਿਣ ਵਾਲਿਆਂ ਦੇ ਮੂੰਹ ਤੇ ਚਪੇੜ ,ਡੁੱਬ ਰਹੀ ਗੱਡੀ ਵਿੱਚੋਂ ਆਪਣੀ ਜਾਨ ਤੇ ਖੇਡ ਕੇ ਬਚਾਈਆਂ ਜਾਨਾਂ

Uncategorized

ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ,ਜਿਸ ਵਿਚ ਨਿਹੰਗ ਸਿੰਘਾਂ ਦੀ ਪਹਿਚਾਣ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਹੁਣ ਸੋਸ਼ਲ ਮੀਡੀਆ ਤੇ ਇਕ ਅਜਿਹੀ ਵੀਡੀਓ ਸਾਹਮਣੇ ਆ ਰਹੀ ਹੈ ਜਿਥੇ ਕਿ ਇੱਕ ਨਿਹੰਗ ਸਿੰਘ ਵੱਲੋਂ ਇੱਕ ਨੌਜਵਾਨ ਵਿਅਕਤੀ ਦੀ ਜਾਨ ਬਚਾਈ ਗਈ ਅਤੇ ਇਹ ਵੀਡੀਓ ਉਨ੍ਹਾਂ ਸਾਰੇ ਲੋਕਾਂ ਦੇ ਮੂੰਹ ਤੇ ਚਪੇੜ ਹੈ, ਜੋ ਨਿਹੰਗ ਸਿੰਘਾਂ ਬਾਰੇ ਗਲਤ ਬੋਲਦੇ ਹਨ ।ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਧੜਾਧੜ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨਿਹੰਗ ਸਿੰਘ ਇੱਕ ਨੌਜਵਾਨ ਦੀ ਜਾਨ ਬਚਾਉਂਦਾ ਹੈ।ਦੱਸ ਦਈਏ ਕਿ ਇਸ ਵੀਡੀਓ ਵਿਚ ਸਾਫ ਸਾਫ ਦਿਖਾਈ ਦੇ ਰਿਹਾ ਹੈ

ਕਿ ਇਕ ਗੱਡੀ ਪਾਣੀ ਵਿੱਚ ਡੁੱਬੀ ਹੋਈ ਹੈ। ਜਿਸ ਵਿੱਚ ਇੱਕ ਵਿਅਕਤੀ ਬੈਠਾ ਸੀ ਪਰ ਇਹ ਨਿਹੰਗ ਸਿੰਘ ਉਸ ਗੱਡੀ ਤੱਕ ਪਹੁੰਚਦਾ ਹੈ ਅਤੇ ਉਸ ਵਿਅਕਤੀ ਨੂੰ ਬਾਹਰ ਕੱਢਦਾ ਹੈ ਅਤੇ ਜੇ ਸੀ ਬੀ ਮਸ਼ੀਨ ਦੀ ਸਹਾਇਤਾ ਨਾਲ ਇਸ ਵਿਅਕਤੀ ਨੂੰ ਗੱਡੀ ਤੋਂ ਕੱਢ ਕੇ ਬਾਹਰ ਲਿਜਾਇਆ ਜਾਂਦਾ ਹੈ । ਜਿਸ ਤੋਂ ਬਾਅਦ ਇਸ ਵੀਡੀਓ ਵਿੱਚ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਨਾਅਰੇ ਵੀ ਲੱਗਦੇ ਹਨ ।ਸੋ ਲੋਕਾਂ ਵੱਲੋਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਨਿਹੰਗ ਸਿੰਘਾਂ ਦੀ ਬਹਾਦਰੀ ਦੀ ਤਾਰੀਫ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਨਿਹੰਗ ਸਿੰਘ ਉਹੀ ਹੁੰਦੇ ਹਨ

,ਜੋ ਲੋਕਾਂ ਦੀ ਮਦਦ ਕਰਦੇ ਹਨ ਅਤੇ ਆਪਣੀ ਜਾਨ ਉੱਤੇ ਖੇਡ ਕੇ ਕਿਸੇ ਦੀ ਵੀ ਜਾਨ ਬਚਾ ਸਕਦੇ ਹਨ ।ਸੋ ਜਿਵੇਂ ਕਿ ਇਸ ਵੀਡੀਓ ਵਿੱਚ ਵੀ ਆਪਣੀ ਜਾਨ ਉੱਤੇ ਖੇਡ ਕੇ ਨਿਹੰਗ ਸਿੰਘ ਵੱਲੋਂ ਇਕ ਨੌਜਵਾਨ ਦੀ ਜਾਨ ਬਚਾਈ ਗਈ ਹੈ ਭਾਵੇਂ ਕਿ ਪਿਛਲੇ ਕੁਝ ਸਮੇਂ ਤੋਂ ਨਿਹੰਗ ਸਿੰਘਾਂ ਦੇ ਬਾਣੇ ਵਿਚ ਕੁਝ ਲੋਕਾਂ ਨੇ ਅਜਿਹੇ ਕੰਮ ਕੀਤੇ ਹਨ।ਜੋ ਸਭ ਨੂੰ ਹੈਰਾਨ ਕਰ ਰਹੇ ਹਨ ਅਤੇ ਉਮੀਦ ਨਹੀਂ ਕੀਤੀ ਜਾ ਸਕਦੀ

ਕਿ ਕੋਈ ਨਿਹੰਗ ਸਿੰਘ ਕਿਸੇ ਉਤੇ ਇਸ ਤਰੀਕੇ ਨਾਲ ਵਾਰ ਕਰ ਸਕਦਾ ਹੈ।ਪਰ ਜਦੋਂ ਦੀ ਇਹ ਵੀਡੀਓ ਤਾਂ ਲੋਕ ਨਿਹੰਗ ਸਿੰਘਾਂ ਦੀ ਲਗਾਤਾਰ ਤਾਰੀਫ਼ ਕਰ ਰਹੇ ਹਨ।

Leave a Reply

Your email address will not be published.