ਅਨੋਖੇ ਵਿਆਹ ਕਾਰਨ ਵਾਇਰਲ ਹੋਈ ਵੀਡਿਓ ਵਾਲੇ ਲਾੜਾ ਲਾੜੀ ਦੀ ਤਾਜ਼ਾ ਇੰਟਰਵਿਊ

Uncategorized

ਸੋਸ਼ਲ ਮੀਡੀਆ ਉੱਤੇ ਪਿਛਲੇ ਦਿਨ ਤੋਂ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ,ਜਿਸ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਇੱਕ ਬਜ਼ੁਰਗ ਦਾ ਵਿਆਹ ਉਸ ਤੋਂ ਛੋਟੀ ਉਮਰ ਦੀ ਲੜਕੀ ਨਾਲ ਕੀਤਾ ਜਾ ਰਿਹਾ ਹੈ ।ਪਰ ਕਿਸੇ ਨੂੰ ਵੀ ਇਸ ਵੀਡੀਓ ਦੀ ਅਸਲੀਅਤ ਦਾ ਪਤਾ ਨਹੀਂ ਸੀ ਪਰ ਜਦੋਂ ਇਕ ਪੱਤਰਕਾਰ ਵੱਲੋਂ ਇਸ ਵੀਡੀਓ ਦੀ ਤਹਿਕੀਕਾਤ ਕੀਤੀ ਗਈ ਤਾਂ ਪਤਾ ਚੱਲਿਆ ਕਿ ਇਹ ਵੀਡੀਓ ਫ਼ਤਹਿਗਡ਼੍ਹ ਸਾਹਿਬ ਦੇ ਰਾਈਏਵਾਲ ਵਿਖੇ ਦੀ ਹੈ ।ਜਦੋਂ ਪੱਤਰਕਾਰਾਂ ਨੇ ਇਸ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕੀ ਇਸ ਪਿੱਛੇ ਉਨ੍ਹਾਂ ਦੀ ਮਜਬੂਰੀ ਸੀ, ਜਿਸ ਕਾਰਨ ਉਨ੍ਹਾਂ ਨੂੰ ਇਹ ਵਿਆਹ ਕਰਵਾਉਣਾ ਪਿਆ ।

ਪੱਤਰਕਾਰ ਨੇ ਨਵੀਂ ਵਿਆਹੀ ਲੜਕੀ ਨਾਲ ਗੱਲਬਾਤ ਕੀਤੀ ਤਾਂ ਉਸ ਲੜਕੀ ਨੇ ਦੱਸਿਆ ਕਿ ਪਹਿਲਾਂ ਉਹ ਕਿਤੇ ਹੋਰ ਵਿਆਹੀ ਹੋਈ ਸੀ ,ਜਿੱਥੇ ਕਿ ਵਿਧਵਾ ਹੋ ਗਈ ਸੀ। ਉਸ ਤੋਂ ਬਾਅਦ ਉਹ ਆਪਣੇ ਪੇਕੇ ਪਰਿਵਾਰ ਰਹਿੰਦੀ ਸੀ। ਜਿੱਥੇ ਕਿ ਉਸ ਸਾਹਮਣੇ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਸੀ। ਜਿਸ ਲਈ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਉਸ ਦਾ ਕੋਈ ਹੀਲਾ ਕੀਤਾ ਜਾਵੇ ਤਾਂ ਜੋ ਉਹ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਲੰਘਾ ਸਕੇ ਅਤੇ ਕਿਸੇ ਉੱਤੇ ਬੋਝ ਨਾ ਬਣੇ ।ਸੋ ਇਸ ਲਈ ਉਨ੍ਹਾਂ ਦੇ ਪਰਿਵਾਰ ਨੇ ਉਸ ਦਾ ਵਿਆਹ ਕਰ ਦਿੱਤਾ ਹੈ ।

ਦੂਜੇ ਪਾਸੇ ਜਿਸ ਵਿਅਕਤੀ ਨੂੰ ਬਜ਼ੁਰਗ ਕਿਹਾ ਜਾ ਰਿਹਾ ਹੈ ਉਸ ਦੀ ਉਮਰ ਪੰਜਾਹ ਪਚਵੰਜਾ ਦੇ ਵਿਚਕਾਰ ਦੱਸੀ ਜਾ ਰਹੀ ਹੈ ਅਤੇ ਲੜਕੀ ਦੀ ਉਮਰ ਚਾਲੀ ਤੋਂ ਪਨਤਾਲੀ ਸਾਲ ਦੇ ਵਿਚਕਾਰ ਦੱਸੀ ਜਾ ਰਹੀ , ਸੋ ਦੋਨਾਂ ਦੀ ਉਮਰ ਵਿੱਚ ਕੁਝ ਜ਼ਿਆਦਾ ਫ਼ਰਕ ਨਹੀਂ ਹੈ ।ਪਰ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਗੱਲਾਂ ਕੀਤੀਆਂ ਜਾ ਰਹੀਆਂ ਹਨ ।ਜਿੱਥੇ ਕੇ ਰਹੀਏ ਵਾਲ ਪਿੰਡ ਦੇ ਲੋਕਾਂ ਵੱਲੋਂ ਅਜਿਹੇ ਲੋਕਾਂ ਨੂੰ ਝਾੜ ਪਾਈ ਗਈ ।ਜਿਹੜੇ ਬਿਨਾਂ ਕਿਸੇ ਗੱਲ ਦੀ ਤਹਿਕੀਕਾਤ ਕੀਤੇ ਗੱਲਾਂ ਬਣਾਉਂਦੇ ਹਨ ਉਨ੍ਹਾਂ ਨੇ ਕਿਹਾ ਕਿ ਇਸ ਵੀਡੀਓ ਨੂੰ ਜਿਸ ਵਿਅਕਤੀ ਨੇ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤਾ ਹੈ ਉਸ ਵੱਲੋਂ ਇਹ ਬਹੁਤ ਮਾੜੀ ਗੱਲ ਕੀਤੀ ਗਈ ਹੈ ।

ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਦੱਸਿਆ ਕਿ ਜਿਸ ਵਿਅਕਤੀ ਦਾ ਵਿਆਹ ਹੋਇਆ ਹੈ ਉਸ ਦਾ ਹੋਰ ਕੋਈ ਬਾਲੀਵਾਰਸ ਨਹੀਂ ਹੈ ਅਤੇ ਲੰਬੇ ਸਮੇਂ ਤੋਂ ਪਿੰਡ ਵਾਲੇ ਹੀ ਉਸ ਦੀ ਮਦਦ ਕਰਦੇ ਸੀ ਇਸ ਲਈ ਹੁਣ ਉਸ ਦਾ ਵਿਆਹ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *