ਸਵਾਰੀਆਂ ਨਾਲ ਭਰੀ ਬੱਸ ਪਾਣੀ ਵਿੱਚ ਡੁੱਬੀ,ਇਹ ਵਿਅਕਤੀ ਸਵਾਰੀਆਂ ਲਈ ਬਣਕੇ ਆਇਆ ਮਸੀਹਾ

Uncategorized

ਸੰਗਰੂਰ ਦੇ ਲਹਿਰਾਗਾਗਾ ਤੋਂ ਇਕ ਖਬਰ ਸਾਹਮਣੇ ਆ ਰਹੀ ਹੈ, ਜਿਥੇ ਕਿ ਇਕ ਬੱਸ ਪਾਣੀ ਵਿੱਚ ਡੁੱਬ ਗਈ ਅਤੇ ਸਵਾਰੀਆਂ ਨੂੰ ਬੜੀ ਮੁਸ਼ਕਲ ਨਾਲ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ।ਜਾਣਕਾਰੀ ਮੁਤਾਬਕ ਇਹ ਬੱਸ ਇਕ ਪੁਲ ਹੇਠਾਂ ਦੀ ਲੰਘ ਰਹੀ ਸੀ ਜਿੱਥੇ ਕਿ ਮੀਂਹ ਪੈਣ ਕਾਰਨ ਬਹੁਤ ਸਾਰਾ ਪਾਣੀ ਇਕੱਠਾ ਹੋਇਆ ਸੀ। ਉੱਥੇ ਹੀ ਡ੍ਰਾਈਵਰ ਦਾ ਕਹਿਣਾ ਹੈ ਕਿ ਉੱਥੇ ਕੋਈ ਵੀ ਲੈਬਲ ਨ੍ਹੀਂ ਲੱਗਿਆ ਹੋਇਆ। ਜਿਸ ਨਾਲ ਇਹ ਪਤਾ ਚੱਲ ਸਕੇ ਕਿ ਪਾਣੀ ਕਿੰਨਾ ਗਹਿਰਾ ਹੈ ਜਦੋਂ ਉਸ ਵੱਲੋਂ ਬੱਸ ਨੂੰ ਪਾਣੀ ਵਿਚ ਉਤਾਰਿਆ ਗਿਆ ਤਾਂ ਇਹ ਉਸ ਵਿਚ ਡੁੱਬ ਗਈ।

ਜਿਸ ਕਾਰਨ ਬੜੀ ਮੁਸ਼ਕਲ ਨਾਲ ਆਸ ਪਾਸ ਦੇ ਖਡ਼੍ਹੇ ਲੋਕਾਂ ਵੱਲੋਂ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਪੌੜੀ ਦੀ ਸਹਾਇਤਾ ਨਾਲ ਪੁਲ ਉੱਤੇ ਚਾੜ੍ਹ ਕੇ ਸੁਰੱਖਿਅਤ ਜਗ੍ਹਾ ਉੱਤੇ ਪਹੁੰਚਾਇਆ ਗਿਆ।ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਇਥੇ ਬਹੁਤ ਵਾਰ ਹਾਦਸਾ ਹੋ ਚੁੱਕਿਆ ਹੈ ਅਤੇ ਫਿਰ ਵੀ ਪ੍ਰਸ਼ਾਸਨ ਵੱਲੋਂ ਇਸ ਪਾਣੀ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਸਰਕਾਰ ਉੱਤੇ ਬਹੁਤ ਜ਼ਿਆਦਾ ਇਲਜ਼ਾਮ ਲਗਾਏ ਗਏ ,ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਇਸ ਜਗ੍ਹਾ ਤੇ ਲੈਵਲ ਲਗਾਏ ਤਾਂ ਅਜਿਹੀਆਂ ਘਟਨਾਵਾਂ ਹੋਣ ਤੋਂ ਬਚ ਸਕਦੀਆਂ ਹਨ।

ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜੇਕਰ ਜਾਨ ਚਲੀ ਜਾਂਦੀ ਤਾਂ ਇੱਥੇ ਕਿਸੇ ਨੇ ਜ਼ਿੰਮੇਵਾਰੀ ਨਹੀਂ ਲੈਣੀ ਸੀ ਅਤੇ ਸਾਰਿਆਂ ਨੇ ਸਿਰਫ਼ ਡਰਾਈਵਰ ਦੀ ਹੀ ਗਲਤੀ ਕੱਢਣੀ ਸੀ ।ਭਾਵੇਂ ਕਿ ਅਜੇ ਵੀ ਡਰਾੲੀਵਰ ਵਿੱਚ ਗ਼ਲਤੀ ਕੱਢੀ ਜਾ ਰਹੀ ਹੈ ਕਿ ਜੇਕਰ ਉਸ ਨੂੰ ਪਤਾ ਸੀ ਕਿ ਪਾਣੀ ਗਹਿਰਾ ਹੈ ਤਾਂ ਉਸ ਵੱਲੋਂ ਬੱਸ ਪਾਣੀ ਵਿੱਚ ਕਿਉਂ ਉਤਾਰੀ ਗਈ ,ਕਿਉਂਕਿ ਡਰਾਈਵਰ ਨੇ ਖ਼ੁਦ ਹੀ ਦੱਸਿਆ ਹੈ ਕਿ ਉਸ ਨਾਲ ਬੈਠੀ ਸਵਾਰੀ ਵੱਲੋਂ ਕਿਹਾ ਗਿਆ ਸੀ

ਕੀ ਹੋ ਸਕਦਾ ਹੈ ਪਾਣੀ ਗਹਿਰਾ ਹੋਵੇ ਤਾਂ ਉਹ ਕੋਈ ਹੋਰ ਰਸਤਾ ਦੇਖ ਲੈਣ।ਪਰ ਡਰਾਈਵਰ ਦਾ ਕਹਿਣਾ ਹੈ ਕਿ ਇਸ ਰਸਤੇ ਤੋਂ ਇਲਾਵਾ ਦੂਸਰੇ ਰਸਤੇ ਬਹੁਤ ਜ਼ਿਆਦਾ ਦੂਰ ਪੈਂਦੇ ਹਨ।ਜਿਸ ਕਾਰਨ ਉਨ੍ਹਾਂ ਨੂੰ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਇਸ ਲਈ ਇਸ ਰਸਤੇ ਉੱਤੋਂ ਹੀ ਬੱਸ ਨੂੰ ਲੰਘਾਇਆ ਜਾਂਦਾ ਹੈ ਅਤੇ ਪਹਿਲਾਂ ਹਰ ਰੋਜ਼ ਹੀ ਇਸੇ ਰਸਤੇ ਤੋਂ ਬੱਸ ਜਾਂਦੀ ਹੈ ਪਰ ਇਸ ਵਾਰ ਉਨ੍ਹਾਂ ਨਾਲ ਇਹ ਘਟਨਾ ਵਾਪਰ ਗਈ ।

Leave a Reply

Your email address will not be published.