ਮੋਗਾ ਪਿੰਡ ਵਿੱਚ ਜਹਾਜ਼ ਦਾ ਸਾਮਾਨ ਚੁੱਕਣ ਦਾ ਆਰੋਪ ਲਾਉਣ ਵਾਲਿਆਂ ਨੂੰ ਇਸ ਮੁੰਡੇ ਨੇ ਦੱਸੀ ਸਾਰੀ ਸੱਚਾਈ

Uncategorized

ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਗ੍ਰੰਥੀ ਸਿੰਘ ਵੱਲੋਂ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਜਿਸ ਨੇ ਵੇਜ ਹਾਲ ਦਾ ਸਾਮਾਨ ਚੋਰੀ ਕੀਤਾ ਹੈ। ਉਹ ਵਾਪਸ ਦੇ ਜਾਵੇ ਨਹੀਂ ਤਾਂ ਪੁਲੀਸ ਵੱਲੋਂ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਕੋਲੋਂ ਸਾਮਾਨ ਫੜਿਆ ਗਿਆ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਇਹ ਅਨਾਊਂਸਮੈਂਟ ਮੋਗਾ ਦੇ ਇੱਕ ਪਿੰਡ ਤੋਂ ਕੀਤੀ ਗਈ ਸੀ ਜਿਥੇ ਕਿ ਕੱਲ੍ਹ ਜਹਾਜ਼ ਕ੍ਰੈਸ਼ ਹੋ ਗਿਆ ਸੀ ਅਤੇ ਇਕ ਪਾਇਲਟ ਦਾ ਦੇਹਾਂਤ ਵੀ ਹੋ ਗਿਆ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਇਹ ਵੀਡੀਓ ਬਹੁਤ ਤੇਜ਼ੀ ਨਾਲ ਫੈਲੀ ਜਿਸ ਵਿਚ ਕੇ ਗ੍ਰੰਥੀ ਸਿੰਘ ਜਹਾਜ਼ ਦਾ ਸਾਮਾਨ ਮੋੜਨ ਬਾਰੇ ਗੱਲਬਾਤ ਕਰ ਰਿਹਾ ਹੈ।

ਪਰ ਉਸੇ ਪਿੰਡ ਦੇ ਇੱਕ ਨੌਜਵਾਨ ਨੇ ਵੀਡੀਓ ਬਣਾ ਕੇ ਹੁਣ ਸੋਸ਼ਲ ਮੀਡੀਆ ਉੱਤੇ ਅਪਲੋਡ ਕੀਤੀ ਹੈ ਜਿਸ ਵਿਚ ਨੌਜਵਾਨ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਉਨ੍ਹਾਂ ਦੇ ਪਿੰਡ ਵਾਲਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਗ੍ਰੰਥੀ ਸਿੰਘ ਵੱਲੋਂ ਗਲਤੀ ਨਾਲ ਇਹ ਅਨਾਊਂਸਮੈਂਟ ਹੋ ਗਈ ਸੀ ਕਿਉਂਕਿ ਉਸ ਸਮੇਂ ਜਹਾਜ਼ ਵਿੱਚ ਇਕ ਬਾਕਸ ਨਹੀਂ ਮਿਲ ਰਿਹਾ ਸੀ॥ ਜਿਸ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਨੇ ਇਹ ਅਨਾਊਸਮੈਂਟ ਕਰਵਾਈ ਤਾਂ ਜੋ ਜਹਾਜ਼ ਕਰਮੀਆਂ ਨੂੰ ਉਹ ਬਕਸਾ ਲੱਭਣ ਵਿਚ ਆਸਾਨੀ ਹੋ ਸਕੇ ।

ਪਰ ਉਹ ਬਕਸਾ ਜਹਾਜ਼ ਦੇ ਹੇਠਾਂ ਤੋਂ ਹੀ ਮਿਲ ਗਿਆ ਸੀ । ਪਰ ਕੁਝ ਲੋਕਾਂ ਵੱਲੋਂ ਇਸ ਉਨ੍ਹਾਂ ਦੇ ਪਿੰਡ ਨੂੰ ਬਦਨਾਮ ਕਰਨ ਲਈ ,ਇਸ ਅਨਾਊਂਸਮੈਂਟ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਗਈ। ਉਨ੍ਹਾਂ ਕਿਹਾ ਕਿ ਜਹਾਜ਼ ਕ੍ਰੈਸ਼ ਹੋਣ ਦਾ ਸਾਰੇ ਪਿੰਡ ਵਾਸੀਆਂ ਨੂੰ ਗ਼ਮ ਹੈ ।ਉਹ ਇਸ ਨੌਜਵਾਨ ਨੇ ਦੱਸਿਆ ਕਿ ਜਦੋਂ ਜਹਾਜ਼ ਕਰੈਸ਼ ਹੋਇਆ ਉਸ ਤੋਂ ਬਾਅਦ ਮੀਂਹ ਹਨ੍ਹੇਰੀ ਦੇ ਹੁੰਦੇ ਹੋਏ ਵੀ ਉਨ੍ਹਾਂ ਦੇ ਪਿੰਡ ਵਾਸੀਆਂ ਵੱਲੋਂ ਜਦੋਂ ਤੱਕ ਪਾਇਲਟ ਨੂੰ ਲੱਭ ਨਹੀਂ ਲਿਆ ਗਿਆ ,

ਉਦੋਂ ਤਕ ਕੋਈ ਵੀ ਆਪਣੇ ਘਰਾਂ ਵਿਚ ਨਹੀਂ ਗਿਆ ।ਇਸ ਤੋਂ ਇਲਾਵਾ ਜਦੋਂ ਤੱਕ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਨੂੰ ਸਾਂਭ ਨਾ ਲਿਆ ਗਿਆ ਸਾਰੇ ਪਿੰਡ ਵਾਸੀ ਉੱਥੇ ਹੀ ਮੌਜੂਦ ਸੀ।

Leave a Reply

Your email address will not be published. Required fields are marked *