ਅੱਜਕੱਲ੍ਹ ਦਿਨੋਂ ਦਿਨ ਪੰਜਾਬ ਵਿਚ ਨਸ਼ਾ ਵਧਦਾ ਜਾ ਰਿਹਾ ਹੈ ਅਤੇ ਬਹੁਤ ਸਾਰੇ ਨੌਜਵਾਨ ਇਸ ਨਸ਼ੇ ਦੀ ਆੜ ਵਿੱਚ ਆਪਣੀ ਜਾਨ ਗਵਾ ਬੈਠਦੇ ਹਨ, ਪਰ ਫਿਰ ਵੀ ਪੰਜਾਬ ਦੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਨਸ਼ਾ ਤਸਕਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਜੋ ਪੰਜਾਬ ਵਿੱਚ ਨਸ਼ਾ ਘੱਟ ਹੋ ਸਕੇ। ਗਿੱਦੜਬਾਹਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਅੌਰਤ ਨੇ ਰੋ ਰੋ ਕੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਨਸ਼ੇ ਦੀ ਲਤ ਲੱਗੀ ਹੋਈ ਹੈ, ਜਿਸ ਕਾਰਨ ਉਹ ਘਰ ਦਾ ਸਾਰਾ ਸਾਮਾਨ ਵੇਚ ਦਿੰਦਾ ਹੈ। ਇੱਥੋਂ ਤੱਕ ਕਿ ਪਿਛਲੇ ਦਿਨੀਂ ਉਹ ਖੰਡ ਲੈ ਕੇ ਆਈ ਸੀ ।ਉਸ ਦੇ ਲੜਕੇ ਨੇ ਖੰਡ ਵੇਚ ਕੇ ਨਸ਼ਾ ਲੈ ਆਂਦਾ ਇਸ ਤੋਂ ਇਲਾਵਾ ਉਸ ਦਾ ਕਹਿਣਾ ਹੈ ਕਿ ਉਸ ਦੇ ਲੜਕੇ ਵੱਲੋਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ।
ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਨਾਲ ਹੀ ਘਰ ਵਿੱਚ ਜੋ ਵੀ ਸਾਮਾਨ ਲਿਆਂਦਾ ਜਾਂਦਾ ਹੈ ,ਉਹ ਉਸ ਨੂੰ ਵੇਚ ਕੇ ਨਸ਼ਾ ਲੈ ਆਉਂਦਾ ਹੈ ਇਸ ਤੋਂ ਇਲਾਵਾ ਉਸ ਲੜਕੇ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਅਤੇ ਜੋ ਵੀ ਨਸ਼ਾ ਤਸਕਰ ਹਨ ਉਨ੍ਹਾਂ ਨੂੰ ਫਡ਼ਿਆ ਜਾਵੇ। ਨਾਲ ਹੀ ਉਸ ਦੇ ਪੁੱਤਰ ਦਾ ਇਲਾਜ ਕਰਵਾਇਆ ਜਾ ਸਕੇ ਤਾਂ ਜੋ ਉਹ ਆਪਣੀ ਜ਼ਿੰਦਗੀ ਨੂੰ ਸੌਖੇ ਢੰਗ ਨਾਲ ਲੰਘਾ ਸਕਣ । ਇਸ ਤੋਂ ਇਲਾਵਾ ਉੱਥੇ ਉਹ ਲੋਕ ਵੀ ਪਹੁੰਚੇ ਜੋ ਕਿ ਅਜਿਹੇ ਐੱਨਜੀਓ ਵਿੱਚ ਕੰਮ ਕਰਦੇ ਹਨ ਜੋ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਦੇ ਕੰਮ ਕਰਦੇ ਹਨ।
ਉਨ੍ਹਾਂ ਕਿਹਾ ਕਿ ਉਹ ਸਿਰਫ਼ ਇੰਨਾ ਹੀ ਕਰ ਸਕਦੇ ਹਨ ਕਿ ਇਸ ਲੜਕੇ ਦਾ ਨਸ਼ਾ ਛੁਡਵਾ ਸਕਦੇ ਹਨ ।ਪਰ ਜੇਕਰ ਅਸਲ ਵਿੱਚ ਇਸ ਮੁੱਦੇ ਦੀ ਜੜ੍ਹ ਨੂੰ ਵੇਖਿਆ ਜਾਵੇ ਤਾਂ ਇਸ ਮੁੱਦੇ ਦੀ ਅਸਲ ਜੜ੍ਹ ਨਸ਼ਾ ਤਸਕਰ ਹਨ, ਕਿਉਂਕਿ ਜੇਕਰ ਨਸ਼ਾ ਪੰਜਾਬ ਵਿੱਚ ਵਿਕਣਾ ਬੰਦ ਹੋ ਜਾਵੇ ਤਾਂ ਪੰਜਾਬ ਦੇ ਨੌਜਵਾਨ ਨਸ਼ੇ ਨਾਲ ਆਪਣੀ ਜਾਨ ਨਹੀਂ ਗਵਾਉਣਗੇ ।ਜਾਣਕਾਰੀ ਮੁਤਾਬਕ ਗਿੱਦੜਬਾਹਾ ਵਿੱਚ ਬਹੁਤ ਸਾਰੇ ਅਜਿਹੇ ਨਸ਼ਾ ਤਸਕਰ ਹਨ ਜੋ ਸ਼ਰ੍ਹੇਆਮ ਨਸ਼ੇ ਦੀ ਤਸਕਰੀ ਕਰਦੇ ਹਨ ਅਤੇ ਲੋਕਾਂ ਤੱਕ ਨਸ਼ਾ ਸਪਲਾਈ ਕਰਦੇ ਹਨ । ਪਰ ਪੰਜਾਬ ਪੁਲੀਸ ਵੱਲੋਂ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਬਲਕਿ ਪੰਜਾਬ ਪੁਲੀਸ ਵੱਲੋਂ ਉਨ੍ਹਾਂ ਨੂੰ ਸ਼ਹਿ ਦਿੱਤੀ ਜਾਂਦੀ ਹੈ।
ਜਿਸ ਕਾਰਨ ਨਸ਼ਾ ਤਸਕਰ ਬੇਖੌਫ ਹੋ ਕੇ ਨਸ਼ਾ ਵੇਚਦੇ ਹਨ ਇਸ ਤੋਂ ਇਲਾਵਾ ਇਸ ਮਾਮਲੇ ਵਿਚ ਵੀ ਪੁਲੀਸ ਮੁਲਾਜ਼ਮਾਂ ਵੱਲੋਂ ਇਹ ਸਲਾਹ ਦਿੱਤੀ ਗਈ ਹੈ ਕਿ ਪਰਚਾ ਕਰਵਾਉਣ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ ਤੁਸੀਂ ਆਪਣੇ ਲੜਕੇ ਦਾ ਇਲਾਜ ਕਰਵਾ ਲਵੋ ।