ਬਾਦਲ ਪਿੰਡ ਚ ਚੱਲ ਰਹੀ ਸ਼ਰਾਬ ਦੀ ਨਾਜਾਇਜ਼ ਫੈਕਟਰੀ ,ਮਹਿੰਗੇ ਬਰਾਂਡ ਪਰ ਸ਼ਰਾਬ ਨਕਲੀ

Uncategorized

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਵਿਚ ਇਕ ਨਾਜਾਇਜ਼ ਫੈਕਟਰੀ ਫੜੀ ਗਈ ਹੈ, ਜਿਸ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਬਣਾਈ ਜਾਂਦੀ ਸੀ ।ਇੱਥੋਂ ਤੱਕ ਕਿ ਇਹ ਸ਼ਰਾਬ ਨਕਲੀ ਹੈ ਅਤੇ ਇੱਥੋਂ ਜਿਹੜੀਆਂ ਵੀ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਹਨ ਉਨ੍ਹਾਂ ਉੱਤੇ ਮਹਿੰਗੇ ਮਹਿੰਗੇ ਬ੍ਰਾਂਡ ਦੀਆਂ ਸ਼ਰਾਬਾਂ ਦੇ ਲੈਵਲ ਲੱਗੇ ਹੋਏ ਹਨ ।ਇਸ ਤੋਂ ਇਲਾਵਾ ਪੁਲੀਸ ਵੱਲੋਂ ਜਦੋਂ ਇੱਥੇ ਛਾਪੇਮਾਰੀ ਕੀਤੀ ਗਈ ਤਾਂ ਉਸ ਸਮੇਂ ਉਨ੍ਹਾਂ ਨੂੰ ਪੰਦਰਾਂ ਸੌ ਲੀਟਰ ਸ਼ਰਾਬ ਦੇ ਮਿਲੇ। ਬਹੁਤ ਸਾਰੀਆਂ ਸ਼ਰਾਬ ਨਾਲ ਭਰੀਆਂ ਹੋਈਆਂ ਬੋਤਲਾਂ ਅਤੇ ਗੱਤੇ ਮਿਲੇ , ਇਨ੍ਹਾਂ ਗੱਤਿਆਂ ਵਿੱਚ ਬੜੇ ਮਹਿਫੂਜ਼ ਤਰੀਕੇ ਨਾਲ ਇਨ੍ਹਾਂ ਸ਼ਰਾਬ ਦੀਆਂ ਬੋਤਲਾਂ ਨੂੰ ਭਰਿਆ ਜਾਂਦਾ ਸੀ

ਅਤੇ ਲੋਕਾਂ ਤੱਕ ਪਹੁੰਚਾਇਆ ਜਾਂਦਾ ਸੀ। ਜਾਣਕਾਰੀ ਮੁਤਾਬਕ ਇਹ ਸਾਰੀ ਸ਼ਰਾਬ ਨਕਲੀ ਹੈ ,ਜਿਸ ਕਾਰਨ ਬਹੁਤ ਸਾਰੇ ਲੋਕ ਬੀਮਾਰ ਹੋ ਜਾਂਦੇ ਹਨ ਸੋ ਇਸ ਤਰੀਕੇ ਨਾਲ ਲੋਕਾਂ ਦੀ ਜ਼ਿੰਦਗੀ ਨਾਲ ਬਹੁਤ ਵੱਡਾ ਖਿਲਵਾੜ ਹੋ ਰਿਹਾ ਹੈ ਕਿਉਂਕਿ ਜਿਹੜੇ ਲੋਕ ਸ਼ਰਾਬ ਪੀਣ ਦੇ ਆਦੀ ਹਨ ਉਨ੍ਹਾਂ ਨੂੰ ਘਟੀਆ ਕਿਸਮ ਦੀ ਸ਼ਰਾਬ ਮਹਿੰਗੇ ਬ੍ਰਾਂਡ ਦੀਆਂ ਬੋਤਲਾਂ ਵਿੱਚ ਪਾ ਕੇ ਵੇਚੀ ਜਾ ਰਹੀ ਹੈ। ਜਿਸ ਲਈ ਉਹ ਬਹੁਤ ਸਾਰਾ ਪੈਸਾ ਬਰਬਾਦ ਕਰਦੇ ਹਨ ਪਰ ਉਸ ਤੋਂ ਬਾਅਦ ਜਦੋਂ ਸ਼ਰਾਬ ਪੀਂਦੇ ਹਨ ਉਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵੀ ਵਿਗੜ ਜਾਂਦੀ ਹੈ। ਸੋ ਇੱਥੇ ਇਹ ਇੱਕ ਬਹੁਤ ਵੱਡੀ ਅਣਗਹਿਲੀ ਕੀਤੀ ਜਾ ਰਹੀ ਹੈ ਤੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਵੀ ਹੋ ਰਿਹਾ ਹੈ ।

ਪ੍ਰਸ਼ਾਸਨ ਨੂੰ ਇਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਜ਼ਿੰਦਗੀ ਨਾਲ ਅਜਿਹਾ ਖਿਲਵਾੜ ਨਾ ਕੀਤਾ ਜਾ ਸਕੇ । ਪਿਛਲੇ ਲੰਬੇ ਸਮੇਂ ਤੋਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ,ਜਿਨ੍ਹਾਂ ਵਿਚ ਘਟੀਆ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਮਾਤਮ ਛਾ ਜਾਂਦਾ ਹੈ ।ਪਰ ਜਿਹੜੇ ਲੋਕਾਂ ਨੂੰ ਕਿਸੇ ਦੀ ਜ਼ਿੰਦਗੀ ਨਾਲ ਕੋਈ ਮਤਲਬ ਨਹੀਂ ਹੈ ਉਹ ਅਜਿਹੇ ਘਟੀਆ ਕੰਮ ਕਰਦੇ ਹਨ ਅਤੇ ਘਟੀਆ ਕਿਸਮ ਦੀ ਸ਼ਰਾਬ ਮਹਿੰਗੀਆਂ ਬੋਤਲਾਂ ਵਿੱਚ ਪਾ ਕੇ ਵੇਚਦੇ ਹਨ; ਸੋ ਇਸ ਲਈ ਇੱਥੇ ਪੁਲੀਸ ਪ੍ਰਸ਼ਾਸਨ ਨੂੰ ਸਖ਼ਤਾਈ ਵਰਤਣ ਦੀ ਲੋੜ ਹੈ ਤਾਂ ਜੋ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ।

ਇਸ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਇਲਾਕਿਆਂ ਵਿਚ ਵੀ ਛਾਪੇਮਾਰੀ ਕਰਨ ਦੀ ਲੋੜ ਹੈ, ਇਸ ਖ਼ਬਰ ਤੋਂ ਬਾਅਦ ਲੋਕਾਂ ਵੱਲੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਉੱਤੇ ਵੀ ਉਂਗਲ ਚੁੱਕੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਸਿਆਸੀ ਪਾਰਟੀਆਂ ਦੀ ਸ਼ਹਿ ਕਾਰਨ ਹੀ ਅੱਜ ਲੋਕ ਇਸ ਤਰੀਕੇ ਨਾਲ ਗ਼ੈਰਕਾਨੂੰਨੀ ਕੰਮ ਕਰਦੇ ਹਨ।

Leave a Reply

Your email address will not be published.