ਗੁਰਦੁਆਰੇ ਦੇ ਗ੍ਰੰਥੀ ਵੱਲੋਂ ਨੌੰ ਸਾਲ ਦੀ ਕੁੜੀ ਨਾਲ ਕੀਤੀ ਗਈ ਗੰਦੀ ਕਰਤੂਤ ,ਪਿੰਡ ਵਾਲਿਆਂ ਨੇ ਬੰਨ ਕੇ ਕੀਤਾ ਹਿਸਾਬ ਕਿਤਾਬ

Uncategorized

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ,ਜਿਸ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਇਕ ਗੁਰੂਘਰ ਚ ਇਕ ਗ੍ਰੰਥੀ ਨੂੰ ਕੁਝ ਲੋਕਾਂ ਨੇ ਕਾਬੂ ਕੀਤਾ ਹੋਇਆ ਹੈ ਅਤੇ ਇਕ ਥੰਮ੍ਹ ਨਾਲ ਬੰਨ੍ਹਿਆ ਹੋਇਆ ਹੈ ਲੋਕਾਂ ਵੱਲੋਂ ਇਸ ਗ੍ਰੰਥੀ ਨੂੰ ਗਾਲ੍ਹਾਂ ਵੀ ਕੱਢੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਉਸ ਦੇ ਥੱਪੜ ਵੀ ਲਗਾਏ ਜਾ ਰਹੇ ਹਨ ਕਿਉਂਕਿ ਇਸ ਗ੍ਰੰਥੀ ਨੇ ਕੰਮ ਹੀ ਅਜਿਹਾ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਨੰਦਗੜ੍ਹ ਕੋਟੜਾ ਦੇ ਗੁਰਦੁਆਰਾ ਸਾਹਿਬ ਦੀ ਹੈ ਜਿਥੇ ਕਿ ਇਕ ਅੱਠ ਸਾਲਾ ਲੜਕੀ ਆਪਣੇ ਚਾਚੇ ਨਾਲ ਗੁਰਦੁਆਰਾ ਸਾਹਿਬ ਗਈ ਸੀ ।

ਜਦੋਂ ਲੜਕੀ ਦਾ ਚਾਚਾ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ ਲੱਗਾ ਤਾਂ ਇਹ ਲੜਕੀ ਖੇਡਦੀ ਖੇਡਦੀ ਇਕ ਗ੍ਰੰਥੀ ਜਿਸ ਦਾ ਨਾਮ ਗੁਰਨਾਮ ਸਿੰਘ ਦੱਸਿਆ ਜਾ ਰਿਹਾ ਹੈ ਉਸ ਦੀ ਰਿਹਾਇਸ਼ ਵਿੱਚ ਚਲੀ ਗਈ। ਜਿੱਥੇ ਕਿ ਇਸ ਗ੍ਰੰਥੀ ਵੱਲੋਂ ਲੜਕੀ ਨਾਲ ਸਰੀਰਕ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ।ਜਿਸ ਤੋਂ ਬਾਅਦ ਲੜਕੀ ਉਥੋਂ ਭੱਜ ਗਈ ਅਤੇ ਸਾਰੀ ਘਟਨਾ ਆਪਣੇ ਚਾਚੇ ਨੂੰ ਜਾ ਕੇ ਦੱਸੀ। ਲੜਕੀ ਦੇ ਚਾਚੇ ਜਸਵੰਤ ਸਿੰਘ ਨੇ ਪਿੰਡ ਵਾਸੀਆਂ ਦੇ ਨਾਲ ਰਲ ਕੇ ਇਸ ਗ੍ਰੰਥੀ ਨੂੰ ਕਾਬੂ ਵਿੱਚ ਕਰ ਲਿਆ ਅਤੇ ਹੁਣ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲੀਸ ਵੱਲੋਂ ਬਹੁਤ ਸਾਰੀਆਂ ਧਾਰਾਵਾਂ ਲਾ ਕੇ ਇਸ ਗ੍ਰੰਥੀ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਅਤੇ ਇਸ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਇਸ ਘਟਨਾ ਤੋਂ ਬਾਅਦ ਲੋਕਾਂ ਵੱਲੋਂ ਇਸ ਗ੍ਰੰਥੀ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਅਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਕਰੜੀ ਤੋਂ ਕਰੜੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਗੁਰੂ ਘਰ ਵਿੱਚ ਅਜਿਹਾ ਕੰਮ ਕੋਈ ਨਾ ਕਰ ਸਕੇ। ਸੋ ਇਹ ਇਕ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੁਣ ਲੋਕ ਗੁਰਦੁਆਰਾ ਸਾਹਿਬ ਵਿੱਚ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਪਾ ਰਹੇ ।ਇਸ ਤੋਂ ਇਲਾਵਾ ਲੋਕਾਂ ਦਾ ਕਹਿਣਾ ਹੈ ਕਿ ਆਪਣੇ ਬੱਚਿਆਂ ਨੂੰ ਸਮਝਾਇਆ ਜਾਵੇ

ਜੇਕਰ ਉਨ੍ਹਾਂ ਨਾਲ ਕਿਸੇ ਵੀ ਪ੍ਰਕਾਰ ਦੀ ਛੇੜਛਾੜ ਹੁੰਦੀ ਹੈ ਤਾਂ ਉਹ ਆਪਣੇ ਘਰਦਿਆਂ ਨੂੰ ਜ਼ਰੂਰ ਦੱਸਣ ,ਤਾਂ ਜੋ ਅਜਿਹੇ ਵਿਅਕਤੀਆਂ ਦੇ ਖ਼ਿਲਾਫ਼ ਤੁਰੰਤ ਐਕਸ਼ਨ ਲਿਆ ਜਾ ਸਕੇ ਅਤੇ ਕਿਸੇ ਹੋਰ ਨਾਲ ਅਜਿਹੀ ਘਟਨਾ ਨਾ ਵਾਪਰ ਸਕੇ ।

Leave a Reply

Your email address will not be published.