ਸੜਕ ਉਪਰ ਬੈਠੇ ਮੰਗਤੇ ਨੇ ਕੀਤਾ ਅਜਿਹਾ ਕੰਮ, ਸਾਰੀ ਦੁਨੀਆਂ ਦਾ ਜਿੱਤਿਆ ਦਿਲ

Uncategorized

ਅੱਜਕੱਲ੍ਹ ਲੋਕ ਆਪਣੇ ਕੰਮਕਾਰ ਵਿੱਚ ਇੰਨੇ ਰੁੱਝੇ ਹੋਏ ਹਨ ਕਿ ਉਨ੍ਹਾਂ ਦੇ ਆਸ ਪਾਸ ਕੀ ਹੋ ਰਿਹਾ ਹੈ ,ਉਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਚਲਦਾ ਜਿਵੇਂ ਕਿ ਅਸੀਂ ਦੇਖਦੇ ਹੀ ਹਾਂ ਕਿ ਰਸਤਿਆਂ ਵਿੱਚ ਆਮ ਹੀ ਕੁਝ ਅਜਿਹੇ ਮੰਗਤੇ ਦਿਖਾਈ ਦਿੰਦੇ ਹਨ ਜੋ ਕਿ ਚੱਲਣ ਫਿਰਨ ਤੋਂ ਅਸਮਰੱਥ ਹੁੰਦੇ ਹਨ ,ਇਸ ਤੋਂ ਇਲਾਵਾ ਉਨ੍ਹਾਂ ਦੀ ਰੋਟੀ ਦਾ ਹੀਲਾ ਕਰਨ ਵਾਲਾ ਵੀ ਕੋਈ ਨਹੀਂ ਹੁੰਦਾ ਪਰ ਫਿਰ ਵੀ ਕੋਈ ਇਨ੍ਹਾਂ ਮੰਗਤਿਆਂ ਜਾਂ ਬੇਸਹਾਰਾ ਲੋਕਾਂ ਦੀ ਮਦਦ ਨਹੀਂ ਕਰਦਾ। ਪਰ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਹ ਦਿਖਾਈ ਦੇ ਰਿਹਾ ਹੈ ਕਿ ਜਿਨ੍ਹਾਂ ਨੂੰ ਅਸੀਂ ਮੰਗਤੇ ਕਹਿੰਦੇ ਹਾਂ, ਉਨ੍ਹਾਂ ਦੇ ਦਿਲ ਬਹੁਤ ਵੱਡੇ ਹੁੰਦੇ ਹਨ ।

ਇਸ ਵੀਡੀਓ ਵਿੱਚ ਇੱਕ ਮੰਗਤਾ ਜਾਂ ਬੇਸਹਾਰਾ ਵਿਅਕਤੀ ਦਿਖਾਈ ਦੇ ਰਿਹਾ ਹੈ ਜੋ ਕਿ ਆਪਣਾ ਢਿੱਡ ਭਰਨ ਲਈ ਦੂਸਰਿਆਂ ਦੇ ਤਰਲੇ ਕਰਦਾ ਹੈ, ਪਰ ਜੋ ਇਸ ਕੋਲ ਚੀਜ਼ ਹੈ ਉਹ ਬੇਸਹਾਰਾ ਤੇ ਅਵਾਰਾ ਕਤੂਰਿਆਂ ਨੂੰ ਪਿਲਾ ਰਿਹਾ ਹੈ। ਇਸ ਵੀਡੀਓ ਵਿਚ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਇਸ ਵਿਅਕਤੀ ਦੇ ਹੱਥ ਵਿੱਚ ਇੱਕ ਦੁੱਧ ਵਾਲੀ ਬੋਤਲ ਹੈ ਅਤੇ ਉਸ ਬੋਤਲ ਰਾਹੀਂ ਇੱਕ ਕਤੂਰੇ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਬੜੇ ਪਿਆਰ ਨਾਲ ਉਸ ਨੂੰ ਦੁੱਧ ਪਿਲਾ ਰਿਹਾ ਹੈ ।ਸੋ ਅਜਿਹੀਆਂ ਵੀਡੀਓਜ਼ ਅੱਜਕੱਲ੍ਹ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਲੋਕ ਦੂਜਿਆਂ ਦੀ ਸਹਾਇਤਾ ਕਰਨ ਬਾਰੇ ਸੋਚਦੇ ਹਨ ।

ਪਰ ਇਸ ਵੀਡੀਓ ਵਿੱਚ ਜਿਵੇਂ ਅਸੀਂ ਦੇਖਿਆ ਹੈ ਕਿ ਜਿਸ ਵਿਅਕਤੀ ਕੋਲ ਖੁਦ ਕੁਝ ਖਾਣ ਲਈ ਨਹੀਂ ਹੈ, ਉਹ ਜੋ ਵੀ ਉਸ ਦੇ ਕੋਲ ਹੈ ਉਹ ਵੀ ਦੂਜਿਆਂ ਦੀ ਸਹਾਇਤਾ ਲਈ ਵਰਤ ਰਿਹਾ ਹੈ । ਸੋ ਇਸ ਤੋਂ ਪਤਾ ਚਲਦਾ ਹੈ ਕਿ ਅੱਜਕੱਲ੍ਹ ਵੀ ਕੁਝ ਜ਼ਿੰਦਾਦਿਲ ਲੋਕ ਮੌਜੂਦ ਹਨ , ਜੋ ਆਪਣੀ ਭੁੱਖ ਮਿਟਾਉਣ ਤੋਂ ਪਹਿਲਾਂ ਦੂਜਿਆਂ ਦੀ ਭੁੱਖ ਬਾਰੇ ਸੋਚਦੇ ਹਨ । ਪਰ ਅੱਜਕੱਲ੍ਹ ਸਾਡੇ ਦੇਸ਼ ਦਾ ਹਾਲਾਤ ਇਹੋ ਜਿਹੇ ਹੋ ਚੁੱਕੇ ਹਨ ਕਿ ਆਮ ਜਨਤਾ ਨੂੰ ਆਪਣਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ ਅਤੇ ਲੋਕ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਲਈ ਇਧਰ ਉਧਰ ਹੱਥ ਪੈਰ ਮਾਰ ਰਹੇ ਹਨ ।ਪਰ ਫਿਰ ਵੀ ਕੁਝ ਜ਼ਿਆਦਾ ਉਨ੍ਹਾਂ ਦੇ ਪੱਲੇ ਨਹੀਂ ਪੈਂਦਾ। ਕਿਉਂਕਿ ਅੱਜਕੱਲ੍ਹ ਦੇਸ਼ ਵਿੱਚ ਬਹੁਤ ਥਾਵਾਂ ਤੇ ਲਾਕਡਾਊਨ ਲੱਗਿਆ ਹੋਇਆ ਹੈ ਜਿਸ ਕਾਰਨ ਲੋਕਾਂ ਦੇ ਕੰਮ ਕਾਜ ਠੱਪ ਹੋ ਚੁੱਕੇ ਹਨ ਅਤੇ ਅੱਜ ਦੇ ਇਸ ਕਰੁਣਾ ਕਾਲ ਵਿੱਚ ਲੋਕ ਪੂਰੀ ਤਰ੍ਹਾਂ ਬੇਵੱਸ ਅਤੇ ਅਸਮਰੱਥ ਦਿਖਾਈ ਦੇ ਰਹੇ ਹਨ

ਕਿਉਂਕਿ ਇਸ ਸਮੇਂ ਮਿਡਲ ਕਲਾਸ ਲੋਕਾਂ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ । ਮਹਿੰਗਾਈ ਆਸਮਾਨ ਛੂਹ ਰਹੀ ਹੈ ਪਰ ਉਨ੍ਹਾਂ ਦੀਆਂ ਤਨਖਾਹਾਂ ਜਾਂ ਆਮਦਨੀ ਵਿਚ ਕੋਈ ਵੀ ਵਾਧਾ ਨਹੀਂ ਹੈ ਬਲਕਿ ਜੋ ਉਨ੍ਹਾਂ ਕੋਲ ਕੰਮਕਾਜ ਸੀ ਉਸਨੂੰ ਵੀ ਖੋਹਿਆ ਜਾ ਰਿਹਾ ਹੈ।

Leave a Reply

Your email address will not be published.