ਪਿਤਾ ਮਰ ਰਿਹਾ ਸੀ ਆਕਸੀਜਨ ਬਿਨ, ਨਰਸ ਨੇ ਦਿੱਤਾ ਜਵਾਬ ,ਫਿਰ ਦੇਖੋ ਲੜਕੀ ਨੇ ਕੀਤਾ

Uncategorized

ਕੋਰੋਨਾ ਸਾਡੇ ਦੇਸ਼ ਵਿੱਚ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਦੇ ਨਾਲ ਆਏ ਦਿਨ ਬਹੁਤ ਸਾਰੇ ਮਰੀਜ਼ਾਂ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਜਾ ਰਿਹਾ ਹੈ।ਪਰ ਕੋਰੋਨਾ ਵਾਇਰਸ ਦੇ ਵਧਣ ਨਾਲ ਸਾਡੇ ਸਿਹਤ ਪ੍ਰਬੰਧਾਂ ਦੀ ਪੋਲ ਵੀ ਖੁੱਲ੍ਹ ਰਹੀ ਹੈ।ਮਰੀਜ਼ਾਂ ਦੇ ਨਾਲ ਅਤੇ ਮਰੀਜ਼ਾਂ ਦੇ ਪਰਿਵਾਰ ਨਾਲ ਹਸਪਤਾਲਾਂ ਵਿਚ ਬਹੁਤ ਬੁਰਾ ਸਲੂਕ ਹੋ ਰਿਹਾ ਹੈ।ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਮਰੀਜ਼ਾਂ ਦੀਆਂ ਲਾਸ਼ਾਂ ਨਹੀਂ ਦਿੱਤੀਆਂ ਜਾ ਰਹੀਆਂ ਜੇਕਰ ਉਨ੍ਹਾਂ ਵੱਲੋਂ ਲਾਸ਼ਾਂ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਨਾਲ ਬਹੁਤ ਬੁਰਾ ਵਿਵਹਾਰ ਕੀਤਾ ਜਾ ਰਿਹਾ ਹੈ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ

ਜਿਥੇ ਇਕ ਲੜਕੀ ਵੱਲੋਂ ਆਪਣੇ ਪਿਤਾ ਦੇ ਲਈ ਆਕਸੀਜਨ ਸਿਲੰਡਰ ਦੀ ਮੰਗ ਕੀਤੀ ਗਈ ਤਾਂ ਇਕ ਨਰਸ ਵੱਲੋਂ ਉਸ ਨੂੰ ਕਿਹਾ ਗਿਆ ਕਿ ਉਨ੍ਹਾਂ ਦੇ ਕੋਲ ਟਾਈਮ ਨਹੀਂ ਹੈ ਉਨ੍ਹਾਂ ਨੇ ਹੋਰ ਵੀ ਬਹੁਤ ਸਾਰੇ ਮਰੀਜ਼ ਦੇਖਣੇ ਹਨ।ਪਰ ਜਦੋਂ ਉਸ ਲੜਕੀ ਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਉਸ ਨਰਸ ਨੇ ਹੱਥ ਜੋੜ ਕੇ ਉਸ ਤੋਂ ਮੁਆਫ਼ੀ ਮੰਗਣੀ ਚਾਹੀ ਪਰ ਉਸ ਲੜਕੀ ਦਾ ਕਹਿਣਾ ਹੈ ਕਿ ਜੇਕਰ ਇਹ ਹਸਪਤਾਲ ਵਾਲੇ ਮਰੀਜ਼ਾਂ ਨੂੰ ਸਹੀ ਤਰੀਕੇ ਨਾਲ ਦੇਖ ਨਹੀਂ ਸਕਦੇ ਤਾਂ ਇਨ੍ਹਾਂ ਦਾ ਇੱਥੇ ਕੰਮ ਕੀ ਹੈ।ਉਸ ਲੜਕੀ ਦਾ ਕਹਿਣਾ ਹੈ ਕਿ ਉਹ ਸਵੇਰੇ ਤੋਂ ਇਸ ਹਾਸਪਿਟਲ ਵਿਚ ਚੱਕਰ ਕੱਟ ਰਹੀ ਹੈ

ਪਰ ਕਿਸੇ ਨਰਸ ਵੱਲੋਂ ਜਾਂ ਡਾਕਟਰ ਵੱਲੋਂ ਉਸ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ।ਇਹ ਹਸਪਤਾਲ ਜੈਪੁਰ ਦਾ ਗੋਲਡਨ ਹਸਪਤਾਲ ਦੱਸਿਆ ਜਾ ਰਿਹਾ ਹੈ।ਜਦੋਂ ਲੜਕੀ ਨੇ ਇਸ ਸਾਰੇ ਘਟਨਾਕ੍ਰਮ ਦਾ ਵਿਰੋਧ ਕੀਤਾ ਤਾਂ ਹਸਪਤਾਲ ਵਾਲਿਆਂ ਵੱਲੋਂ ਉਸ ਤੋਂ ਮੁਆਫੀ ਮੰਗੇ ਗਏ ਪਰ ਇਸ ਦੇ ਨਾਲ ਹੀ ਸਾਡੇ ਸਿਹਤ ਸਹੂਲਤਾਂ ਦੀ ਪੋਲ ਖੁੱਲ੍ਹ ਰਹੀ ਹੈ ਕਿ ਕਿਸ ਤਰ੍ਹਾਂ ਆਮ ਲੋਕਾਂ ਦੇ ਨਾਲ ਹਸਪਤਾਲਾਂ ਵਿੱਚ ਧੱਕਾ ਹੋ ਰਿਹਾ ਹੈ।ਉਸ ਲੜਕੀ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਨੂੰ ਇਸ ਹਸਪਤਾਲ ਵਿੱਚੋਂ ਲਿਜਾਣਾ ਚਾਹੁੰਦੀ ਹੈ

ਕਿਉਂਕਿ ਉਸ ਨੂੰ ਲੱਗਦਾ ਹੈ ਕਿ ਇਸ ਹਸਪਤਾਲ ਵਿੱਚ ਮਰੀਜ਼ਾਂ ਦੀ ਸਹੀ ਦੇਖ ਰੇਖ ਨਾ ਹੋਣ ਦੇ ਕਾਰਨ ਮਰੀਜ਼ਾਂ ਨੂੰ ਮੌਤ ਦੇ ਮੂੰਹ ਵਿੱਚ ਪਾਉਣਾ ਹੈ।

Leave a Reply

Your email address will not be published.